Friday, November 22, 2024
 

ਹਿਮਾਚਲ

ਸੋਲਨ ਜ਼ਿਲ੍ਹਾ ਬਣਿਆ ਹੌਟ ਸਪਾਟ, 31 ਨਵੇਂ ਕੋਰੋਨਾ ਮਾਮਲਿਆਂ ਦੀ ਪੁਸ਼ਟੀ

July 26, 2020 08:56 AM

ਸ਼ਿਮਲਾ : ਹਿਮਾਚਲ ਪ੍ਰਦੇਸ਼ ਵਿਚ ਸੋਲਨ ਜ਼ਿਲਾ ਕੋਰੋਨਾ ਵਾਇਰਸ ਦਾ ਹੌਟ ਸਪੌਟ ਬਣ ਗਿਆ ਹੈ। 31 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ ਇਸ ਨਾਲ ਸਰਗਰਮ ਮਾਮਲਿਆਂ ਦੀ ਗਿਣਤੀ ਵੱਧ ਕੇ 340 ਹੋ ਗਈ ਹੈ। ਜ਼ਿਲ੍ਹੇ ਵਿਚ ਅੱਜ ਕੋਰੋਨਾ ਦੇ 25 ਨਵੇਂ ਮਾਮਲੇ ਬੱਦੀ ਬਰੋਟੀਵਾਲਾ ਅਤੇ ਨਾਲਾਗੜ੍ਹ ਖੇਤਰ ਤੋਂ ਅਤੇ 6 ਮਾਮਲੇ ਜ਼ਿਲ੍ਹੇ ਦੇ ਹੋਰ ਖੇਤਰਾਂ ਦੇ ਹਨ। ਜ਼ਿਲਾ ਪ੍ਰਸ਼ਾਸਨ ਸਮੇਤ ਸਿਹਤ ਮਹਿਕਮੇ ਨੇ ਕੋਰੋਨਾ ਪੀੜਤਾਂ ਨੂੰ ਕੋਵਿਡ ਕੇਅਰ ਸੈਂਟਰ 'ਚ ਸ਼ਿਫਟ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਓਧਰ ਚੰਬਾ ਵਿਚ 6 ਕੋਰੋਨਾ ਪਾਜ਼ੇਟਿਵ ਮਾਮਲੇ ਆਏ ਹਨ। ਇੱਥੇ ਫ਼ੌਜ ਦਾ ਜਵਾਨ, ਆਸ਼ਾ ਵਰਕਰ, ਦਿੱਲੀ ਤੋਂ ਪਰਤਿਆ ਨੌਜਵਾਨ, ਬਿਹਾਰ ਤੋਂ ਪਰਤਿਆ ਮਜ਼ਦੂਕ, ਜਲੰਧਰ ਤੋਂ ਪਰਤਿਆਂ ਵਿਅਕਤੀ ਅਤੇ ਲੱਦਾਖ ਤੋਂ ਆਏ ਇਕ ਹੋਰ ਫ਼ੌਜ ਦਾ ਜਵਾਨ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ।  ਕੋਰੋਨਾ ਵਾਇਰਸ ਦੇ ਖ਼ੌਫ਼ ਦੇ ਚੱਲਦਿਆਂ ਗੋਹਰ ਅਤੇ ਜੰਜੈਹਲੀ ਦੇ ਦੁਕਾਨਦਾਰਾਂ ਨੇ ਦੋ ਦਿਨ ਦੁਕਾਨਾਂ ਬੰਦ ਰੱਖਣ ਦਾ ਫੈਸਲਾ ਲਿਆ ਹੈ। ਦੋਹਾਂ ਖੇਤਰਾਂ ਵਿਚ ਇਕ ਦਿਨ 'ਚ ਹੀ 26 ਮਾਮਲੇ ਆਏ ਹਨ, ਜਿਸ ਨਾਲ ਭਾਜੜਾਂ ਪੈ ਗਈਆਂ ਹਨ। ਤੇਜ਼ੀ ਨਾਲ ਵੱਧਦੇ ਕੋਰੋਨਾ ਦੇ ਅੰਕੜੇ ਨੇ ਸੂਬੇ ਵਿਚ ਕੁੱਲ ਪੀੜਤਾਂ ਦੀ ਗਿਣਤੀ 1992 'ਤੇ ਪਹੁੰਚਾ ਦਿੱਤੀ ਹੈ, ਜਦਕਿ 1146 ਲੋਕ ਸਿਹਤਯਾਬ ਹੋਏ ਹਨ। ਹੁਣ ਪ੍ਰਦੇਸ਼ ਵਿਚ ਸਰਗਰਮ ਮਾਮਲੇ ਵੀ ਵੱਧ ਕੇ 818 ਹੋ ਗਏ ਹਨ।

ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਸੂਬਾ ਸਰਕਾਰ ਨੂੰ ਫਿਰ ਤੋਂ ਤਾਲਾਬੰਦੀ ਲਾਗੂ ਕਰਨ 'ਤੇ ਮਜਬੂਰ ਕਰ ਦਿੱਤਾ ਹੈ। 26 ਜੁਲਾਈ ਦੀ ਮੱਧ ਰਾਤ ਤੋਂ ਕਰਫਿਊ ਅਤੇ ਤਾਲਾਬੰਦੀ ਲਾਗੂ ਕਰਨ ਦੇ ਆਦੇਸ਼ ਦਿੱਤੇ ਹਨ। ਜ਼ਿਲ੍ਹਾ ਡਿਪਟੀ ਕਮਿਸ਼ਨਰ ਕੇ. ਸੀ. ਚਮਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਖੇਤਰ ਦੀ 41 ਗ੍ਰਾਮ ਪੰਚਾਇਤਾਂ ਅਤੇ ਨਾਲਾਗੜ੍ਹ ਤੇ ਬੱਦੀ ਨਗਰ ਪਰੀਸ਼ਦ 'ਚ ਪੂਰਨ ਕਰਫਿਊ ਅਤੇ ਤਾਲਾਬੰਦੀ ਲਾਗੂ ਰਹੇਗੀ। ਉਨ੍ਹਾਂ ਨੇ ਦੱਸਿਆ ਕਿ ਉਪਰੋਕਤ ਖੇਤਰ 'ਚ 26 ਜੁਲਾਈ ਦੀ ਮੱਧ ਰਾਤ ਤੋਂ 28 ਜੁਲਾਈ ਦੀ ਸਵੇਰ ਨੂੰ 6 ਵਜੇ ਤੱਕ ਪੂਰਨ ਕਰਫਿਊ ਰਹੇਗਾ। ਇਸ ਤੋਂ ਇਲਾਵਾ ਕੰਟੇਨਮੈਂਟ ਜ਼ੋਨ ਵਿਚ ਤਾਲਾਬੰਦੀ ਲਾਗੂ ਰਹੇਗੀ।

 

Have something to say? Post your comment

Subscribe