ਗੁਹਾਟੀ : ਅਸਾਮ ਦੇ ਮੁੱਖ ਮੰਤਰੀ ਡਾਕਟਰ ਹਿਮੰਤ ਬਿਸਵਾ ਸਰਮਾ (Himanta Biswa Sarma) ਦੀ ਪਤਨੀ ਰਿੰਕੀ ਭੂਯਾਨ ਸਰਮਾ ਨੇ ਮੰਗਲਵਾਰ ਨੂੰ ਗੁਹਾਟੀ ਦੇ ਸਿਵਲ ਜੱਜ ਕੋਰਟ, ਕਾਮਰੂਪ (ਮੈਟਰੋ) ਵਿੱਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ (Manish Sisodia) ਖਿਲਾਫ਼ 100 ਕਰੋੜ ਰੁਪਏ ਦਾ ਸਿਵਲ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ।
'ਆਪ' ਨੇਤਾ ਸਿਸੋਦੀਆ (Manish Sisodia) ਨੇ 4 ਜੂਨ ਨੂੰ ਇਕ ਪ੍ਰੈੱਸ ਕਾਨਫਰੰਸ 'ਚ ਦੋਸ਼ ਲਗਾਇਆ ਕਿ ਸਾਲ 2020 'ਚ ਜਦੋਂ ਦੇਸ਼ 'ਚ ਕੋਰੋਨਾ (COVID-19) ਮਹਾਮਾਰੀ ਫੈਲ ਰਹੀ ਸੀ, ਉਸ ਸਮੇਂ ਅਸਾਮ ਸਰਕਾਰ ਨੇ ਮੁੱਖ ਮੰਤਰੀ (Assam CM) ਦੀ ਪਤਨੀ ਅਤੇ ਬੇਟਾ ਉਨ੍ਹਾਂ ਦੇ ਕਾਰੋਬਾਰੀ ਹਿੱਸੇਦਾਰ ਨੂੰ ਬਜ਼ਾਰ ਰੇਟ 'ਤੇ ਪੀ.ਪੀ.ਈ. ਕਿੱਟਾਂ ਦੀ ਸਪਲਾਈ ਕਰਨ ਲਈ ਠੇਕਾ ਦਿੱਤਾ ਗਿਆ ਸੀ। ਰਿੰਕੀ ਭੂਯਾਨ ਸਰਮਾ ਦੇ ਵਕੀਲ ਪਦਮਾਧਰ ਨਾਇਕ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਬੁੱਧਵਾਰ ਨੂੰ ਮਾਮਲਾ ਦਰਜ ਹੋ ਜਾਵੇਗਾ ਅਤੇ ਉਹ ਮਾਮਲੇ 'ਤੇ ਅੱਗੇ ਵਧਣਗੇ।