Saturday, April 05, 2025
 

ਹੋਰ ਦੇਸ਼

UAE : ਈਦ ਦਾ ਜਸ਼ਨ ਵੀ ਪੈ ਗਿਆ ਫਿੱਕਾ, covid-19 ਪੀੜਤਾਂ ਦੀ ਗਿਣਤੀ 28 ਹਜ਼ਾਰ ਤੋਂ ਪਾਰ

May 24, 2020 11:51 AM

ਦੁਬਈ : ਸੰਯੁਕਤ ਅਰਬ ਅਮੀਰਾਤ (UAE) ਵਿਚ ਕੋਰੋਨਾ ਵਾਇਰਸ ਮਹਾਮਾਰੀ ਦੇ 812 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਕਾਰਨ ਪੀੜਤਾਂ ਦੀ ਗਿਣਤੀ 28, 074 ਤੱਕ ਪੁੱਜ ਗਈ ਹੈ। ਯੂ. ਏ. ਈ. ਦੇ ਸਿਹਤ ਅਤੇ ਰੋਕਥਾਮ ਮੰਤਰਾਲੇ ਨੇ ਸ਼ਨੀਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਨਵੇਂ ਮਾਮਲਿਆਂ ਵਿਚ ਕਈ ਦੇਸ਼ਾਂ ਦੇ ਨਾਗਰਿਕ ਵੀ ਸ਼ਾਮਲ ਹਨ,  

ਉਨ੍ਹਾਂ ਦੀ ਹਾਲਤ ਸਥਿਰ ਹੈ ਅਤੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਮੰਤਰਾਲੇ ਮੁਤਾਬਕ 697 ਲੋਕ ਠੀਕ ਹੋਏ ਹਨ ਅਤੇ ਦੇਸ਼ ਵਿਚ ਹੁਣ ਤੱਕ 14, 495 ਲੋਕ ਬੀਮਾਰੀ ਨਾਲ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਕੋਰੋਨਾ ਨਾਲ ਤਿੰਨ ਹੋਰ ਲੋਕਾਂ ਦੀ ਮੌਤ ਹੋਣ ਨਾਲ ਇਸ ਬੀਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 244 ਹੋ ਗਈ ਹੈ। 
ਕੋਰੋਨਾ ਦੇ ਡਰ ਕਾਰਨ ਇਸ ਸਾਲ ਈਦ (Eid celebration) ਦਾ ਜਸ਼ਨ ਵੀ ਫਿੱਕਾ ਪੈ ਗਿਆ ਹੈ। ਬਹੁਤ ਸਾਰੇ ਦੇਸ਼ਾਂ ਵਿਚ ਪਾਬੰਦੀਆਂ ਹੋਣ ਕਾਰਨ ਲੋਕ ਗਲੇ ਲੱਗ ਕੇ ਕਿਸੇ ਨੂੰ ਵੀ ਵਧਾਈ ਨਹੀਂ ਦੇ ਸਕਣਗੇ। ਕਈ ਤਰ੍ਹਾਂ ਦੇ ਖਾਸ ਪ੍ਰੋਗਰਾਮ ਵੀ ਰੱਦ ਕਰ ਦਿੱਤੇ ਗਏ ਹਨ। 

 
 

Have something to say? Post your comment

 

ਹੋਰ ਹੋਰ ਦੇਸ਼ ਖ਼ਬਰਾਂ

 
 
 
 
Subscribe