ਦਰਅਸਲ, ਗੋਆ ਦੇ ਕੈਨਾਕੋਨਾ ਪੁਲਸ ਸਟੇਸ਼ਨ 'ਚ ਇਕ ਵਿਅਕਤੀ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਇਹ ਅਣਜਾਨ ਸ਼ਖਸ ਬਾਲੀਵੁੱਡ ਅਦਾਕਾਰਾ ਪੂਨਮ ਪਾਂਡੇ ਦਾ ਅਸ਼ਲੀਲ ਵੀਡੀਓ ਸ਼ੂਟ ਕਰ ਰਿਹਾ ਸੀ, ਜਿਸ ਤੋਂ ਬਾਅਦ ਪੁਲਸ ਸਟੇਸ਼ਨ 'ਚ ਉਸ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਉਥੇ ਹੀ ਗੋਆ ਫਾਰਵਰਡ ਪਾਰਟੀ ਦੀ ਮਹਿਲਾ ਵਿੰਗ ਨੇ ਪੂਨਮ ਪਾਂਡੇ ਖ਼ਿਲਾਫ਼ ਵੀ ਸ਼ਿਕਾਇਤ ਕਰਵਾਈ। ਦਰਅਸਲ, ਪੂਨਮ ਪਾਂਡੇ ਚਾਪੋਲੀ ਡੈਮ 'ਤੇ ਇਕ ਅਸ਼ਲੀਲ ਵੀਡੀਓ ਸ਼ੂਟ ਕਰ ਰਹੀ ਸੀ, ਜਿਸ ਤੋਂ ਬਾਅਦ ਮਹਿਲਾ ਵਿੰਗ ਨੇ ਇਹ ਐਕਸ਼ਨ ਲਿਆ ਗਿਆ।