Sunday, April 06, 2025
 
BREAKING NEWS

ਮਨੋਰੰਜਨ

ਅਮਰੀਕਾ ਦੀ ਯੂਨੀਵਰਸਿਟੀ ਅਨੁਪਮ ਖੇਰ ਨੂੰ ਕਰੇਗੀ ਸਨਮਾਨਤ

September 11, 2021 10:51 AM

ਮੁੰਬਈ : ਫਿਲਮ ਅਭਿਨੇਤਾ ਅਤੇ ਪਦਮ ਭੂਸ਼ਣ ਜੇਤੂ ਅਨੁਪਮ ਖੇਰ ਨੂੰ 18 ਸਤੰਬਰ ਨੂੰ ਅਮਰੀਕਾ ਦੀ ਹਿੰਦੂ ਯੂਨੀਵਰਸਿਟੀ ਦੁਆਰਾ ਆਨਰੇਰੀ ਡਾਕਟਰੇਟ ਨਾਲ ਸਨਮਾਨਤ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਮਾਸਟਰਜ਼ ਅਤੇ ਡਾਕਟਰੇਟ ਡਿਗਰੀਆਂ ਪੂਰੀ ਕਰ ਚੁੱਕੇ ਵਿਦਿਆਰਥੀਆਂ ਦੇ ਗ੍ਰੈਜੂਏਸ਼ਨ ਸਮਾਰੋਹ ਦੌਰਾਨ ਉਨ੍ਹਾਂ ਨੂੰ ਇਹ ਸਨਮਾਨ ਦਿੱਤਾ ਜਾਵੇਗਾ। ਇਹ ਸਾਰਾ ਪ੍ਰੋਗਰਾਮ ਆਨਲਾਈਨ ਕੀਤਾ ਜਾਵੇਗਾ। ਇਸ ਮੌਕੇ ਗੈਸਟ ਆਫ਼ ਆਨਰ ਅਨੁਪਮ ਖੇਰ ਆਪਣੇ ਵਿਸ਼ੇਸ਼ ਭਾਸ਼ਣ ਦੁਆਰਾ ਵਿਦਿਆਰਥੀਆਂ ਨੂੰ ਉਤਸ਼ਾਹਤ ਕਰਨਗੇ। ਜ਼ਿਕਰਯੋਗ ਹੈ ਕਿ ਅਨੁਪਮ ਖੇਰ ਇਨ੍ਹੀਂ ਦਿਨੀਂ ਆਪਣੀ ਇੱਕ ਫਿਲਮ ਦੀ ਸ਼ੂਟਿੰਗ ਲਈ ਅਮਰੀਕਾ ਵਿੱਚ ਹਨ। ਇਸ ਸਮੇਂ ਦੌਰਾਨ ਉਹ ਕਈ ਸਭਿਆਚਾਰਕ ਪ੍ਰੋਗਰਾਮਾਂ ਵਿੱਚ ਵੀ ਹਿੱਸਾ ਲੈ ਰਹੇ ਹਨ। ਕੁਝ ਦਿਨ ਪਹਿਲਾਂ, ਉਨ੍ਹਾਂ ਨੇ ਦੇਸੀ ਗਰਲ ਪ੍ਰਿਯੰਕਾ ਚੋਪੜਾ ਦੇ ਮਸ਼ਹੂਰ ਰੈਸਟੋਰੈਂਟ 'ਸੋਨਾ' ਵਿੱਚ ਨਾ ਸਿਰਫ ਖਾਣਾ ਖਾਧਾ, ਬਲਕਿ ਉੱਥੇ ਮੌਜੂਦ ਸ਼ੈੱਫ ਨਾਲ ਫੋਟੋਆਂ ਵੀ ਖਿਚਵਾਈਆਂ ਸਨ।

 

Have something to say? Post your comment

 
 
 
 
 
Subscribe