ਨਵੀਂ ਦਿੱਲੀ : ਟੀਵੀ ਦੀ ਮਸ਼ਹੂਰ ਅਦਾਕਾਰਾ ਸੁਰੇਖਾ ਸਿਕਰੀ ਦਾ 75 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਸੁਰੇਖਾ ਦੇ ਮੈਨੇਜਰ ਨੇ ਦੱਸਿਆ ਕਿ ਉਨ੍ਹਾਂ ਦਾ ਦਿਹਾਂਤ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਹੈ। ਦੱਸ ਦਈਏ ਕਿ ਅਦਾਕਾਰਾ ਲੰਬੇ ਸਮੇਂ ਤੋਂ ਬੀਮਾਰ ਚਲ ਰਹੀ ਸੀ। ਸਾਲ 2020 'ਚ ਉਨ੍ਹਾਂ ਨੂੰ ਬ੍ਰੇਨ ਸਟ੍ਰੋਕ ਵੀ ਹੋਇਆ ਸੀ। ਦੱਸਣਯੋਗ ਹੈ ਕਿ ਸੁਰੇਖਾ ਸਿਕਰੀ ਨੂੰ ਤਿੰਨ ਵਾਰ ਨੈਸ਼ਨਲ ਐਵਾਰਡ ਮਿਲ ਚੁੱਕਾ ਹੈ। ਸੁਰੇਖਾ ਸਿਕਰੀ ਨੇ 'ਬਧਾਈ ਹੋ' ਅਤੇ 'ਬਾਲਿਕਾ ਵਧੁ' ਵਰਗੇ ਕਈ ਹਿੱਟ ਅਤੇ ਮਸ਼ਹੂਰ ਫਿਲਮਾਂ ਅਤੇ ਸੀਰੀਅਲ 'ਚ ਯਾਦਗਾਰ ਭੂਮਿਕਾ ਨਿਭਾਈ ਹੈ।
ਕੋਰੋਨਾ ਦੇ ਦੌਰ ਚ ਸੁਰੇਖਾ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ ਉਨ੍ਹਾਂ ਦੇ ਕੋਲ ਕਈ ਮਹੀਨਿਆਂ ਤੱਕ ਕੰਮ ਵੀ ਨਹੀਂ ਸੀ। ਪਹਿਲਾਂ ਤਾਂ ਕੋਰੋਨਾ ਦੇ ਲੌਕਡਾਉਨ ਦੀ ਵਜ੍ਹਾਂ ਤੋਂ ਸ਼ੁਟਿੰਗ ਰੋਕਣੀ ਪਈ ਅਤੇ ਜਦੋ ਸ਼ੁਟਿੰਗ ਸ਼ੁਰੂ ਹੋਈ ਤਾਂ ਬਜ਼ੁਰਗ ਅਦਾਕਾਰਾ ਨੂੰ ਸ਼ੁਟਿੰਗ ਤੋਂ ਦੂਰ ਰਹਿਣ ਦੀ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਸਨ ਜਿਸ ਕਾਰਨ ਉਨ੍ਹਾਂ ਨੂੰ ਆਰਥਿਕ ਤੰਗੀ ਦਾ ਵੀ ਸਾਹਮਣਾ ਕਰਨਾ ਪਿਆ ਸੀ।
ਦੱਸ ਦਈਏ ਕਿ ਸੁਰੇਖਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਥਿਏਟਰ ਤੋਂ ਕੀਤੀ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ਟੀਵੀ ਅਤੇ ਫਿਲਮਾਂ ਦਾ ਰੁਖ ਕੀਤਾ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1978 'ਚ ਪਾਲੀਟਿਕਲ ਡਰਾਮਾ ਫਿਲਮ 'ਕਿੱਸਾ ਕੁਰਸੀ ਕਾ' ਤੋਂ ਕੀਤੀ ਸੀ। ਉਨ੍ਹਾਂ ਨੂੰ ਤਿੰਨ ਵਾਰ ਬੈਸਟ ਸਪੋਰਟਿੰਗ ਅਦਾਕਾਰਾ ਦਾ ਨੈਸ਼ਨਲ ਐਵਾਰਡ ਮਿਲਿਆ ਹੈ।ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਸੁਰੇਖਾ ਨੇ ਐਨਐਸਡੀ (NSD) ਤੋਂ ਗ੍ਰੇਜੁਏਸ਼ਨ ਕੀਤਾ ਸੀ।
ਉਨ੍ਹਾਂ ਨੇ 1989 'ਚ ਸੰਗੀਤ ਨਾਟਕ ਅਕਾਦਮੀ ਦਾ ਵੀ ਐਵਾਰਡ ਵੀ ਮਿਲਿਆ ਸੀ। ਸੁਰੇਖਾ ਨੂੰ ਕਲਰਸ ਦੇ ਸ਼ੋਅ 'ਬਾਲਿਕਾ ਵਧੁ' 'ਚ ਕਲਿਆਣੀ ਦੇਵੀ ਦੇ ਕਿਰਦਾਰ ਦੇ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ।ਇੱਕ ਅੰਗਰੇਜੀ ਖਬਰ ਤੋਂ ਗੱਲ ਕਰਦੇ ਹੋਏ ਸੁਰੇਖਾ ਸਿਕਰੀ ਦੇ ਮੈਨੇਜਰ ਨੇ ਦੱਸਿਆ ਕਿ, 'ਦਿਲ ਦਾ ਦੌਰਾ ਆਉਣ ਕਾਰਨ ਅੱਜ ਸਵੇਰ ਸੁਰੇਖਾ ਸਿਕਰੀ ਦਾ 75 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਦੂਜੀ ਵਾਰ ਬ੍ਰੇਨ ਸਟ੍ਰੋਕ ਦੀ ਵਜ੍ਹਾਂ ਕਾਰਨ ਉਹ ਬੀਮਾਰ ਚਲ ਰਹੀ ਸੀ। ਆਪਣੇ ਆਖਿਰੀ ਸਮੇਂ 'ਚ ਸੁਰੇਖਾ ਸਿਕਰੀ ਆਪਣੇ ਪਰਿਵਾਰ ਦੇ ਨਾਲ ਸੀ।
ਉਨ੍ਹਾਂ ਦਾ ਪਰਿਵਾਰ ਇਸ ਦੁਖ ਦੀ ਘੜੀ 'ਚ ਆਪਣੇ ਲਈ ਪ੍ਰਾਈਵੇਸੀ ਚਾਹੁੰਦਾ ਹੈ। ਸੁਰੇਖਾ ਸਿਕਰੀ ਦੇ ਪਿਤਾ ਏਅਰਫੋਰਸ 'ਚ ਸਨ ਅਤੇ ਉਨ੍ਹਾਂ ਦੀ ਮਾਂ ਅਧਿਆਪਕ ਸੀ। ਉਨ੍ਹਾਂ ਦਾ ਵਿਆਹ Hemant Rege ਨਾਲ ਹੋਇਆ ਸੀ। ਉਨ੍ਹਾਂ ਦਾ ਇੱਕ ਬੇਟਾ ਵੀ ਹੈ ਜਿਸ ਦਾ ਨਾਂ ਰਾਹੁਲ ਸਿਕਰੀ ਹੈ। ਰਾਹੁਲ ਸਿਕਰੀ ਮੁੰਬਈ 'ਚ ਹੈ ਅਤੇ ਆਰਟਿਸਟ ਹੈ। ਅਦਾਕਾਰ ਨਸੀਰੂਦੀਨ ਸ਼ਾਹ ਰਿਸ਼ਤੇ 'ਚ ਸੁਰੇਖਾ ਸਿਕਰੀ ਦੇ ਜੀਜਾ ਲਗਦੇ ਹਨ ਸੁਰੇਖਾ ਦੀ ਭੈਣ ਮਨਾਰਾ ਸਿਕਰੀ ਨੇ ਨਸੀਰੂਦੀਨ ਸ਼ਾਹ ਨਾਲ ਪਹਿਲਾ ਵਿਆਹ ਹੋਇਆ ਸੀ।