ਮੁੰਬਈ : 'ਬਿੱਗ ਬੌਸ 13' ਸਿਡਨਾਜ਼ ਲਈ ਸਿਰਫ਼ ਇੱਕ ਗੇਮ ਸ਼ੋਅ ਹੁੰਦਾ ਤਾਂ ਸ਼ਹਿਨਾਜ਼ ਨੂੰ ਅੱਜ ਇੰਨਾ ਵੱਡਾ ਸਦਮਾ ਨਾ ਪਹੁੰਚਦਾ। ਸਿਧਾਰਥ ਸ਼ੁਕਲਾ ਅਤੇ ਸ਼ਹਿਨਾਜ਼ ਕੌਰ ਗਿੱਲ ਦੀ ਜੋੜੀ ਨੇ ਸ਼ੋਅ ਵਿਚ ਆਪਣੇ ਰੋਮਾਂਸ ਨਾਲ ਸਾਰਿਆਂ ਨੂੰ ਮੋਹ ਲਿਆ ਅਤੇ ਜਦੋਂ ਤੋਂ ਸ਼ੋਅ ਖ਼ਤਮ ਹੋਇਆ ਉਹ ਉਦੋਂ ਤੱਕ ਇਕੱਠੇ ਰਹੇ ਜਦੋਂ ਤੱਕ ਸਿਧਾਰਥ ਨੇ ਆਖਰੀ ਸਾਹ ਨਹੀਂ ਲਿਆ। ਕਿਸੇ ਅਜ਼ੀਜ਼ ਦੀ ਮੌਤ ਕਿਸੇ ਵੀ ਤਰ੍ਹਾਂ ਆਸਾਨ ਨਹੀਂ ਹੁੰਦੀ ਅਤੇ ਜਦੋਂ ਕੋਈ ਅਜਿਹਾ ਵਿਅਕਤੀ ਹੋਵੇ, ਜਿਸ ਨਾਲ ਤੁਹਾਨੂੰ ਸੱਚਾ ਪਿਆਰ ਹੋਵੇ ਤਾਂ ਦੁਖ ਹੋਣਾ ਲਾਜ਼ਮ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਕਿਹਾ ਗਿਆ ਹੈ ਕਿ ਸਿਧਾਰਥ ਨੇ ਸ਼ਹਿਨਾਜ਼ ਦੀ ਗੋਦ ਵਿਚ ਆਖਰੀ ਸਾਹ ਲਿਆ। ਹੁਣ ਕੁਝ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੇ ਹਨ, ਜਿਸ ਵਿਚ ਦਿਖਾਇਆ ਗਿਆ ਹੈ ਕਿ ਸ਼ਹਿਨਾਜ਼ ਐਂਬੂਲੈਂਸ ਵੱਲ ਭੱਜਦੀ ਹੈ ਅਤੇ ਚੀਕਾਂ ਮਾਰ ਕੇ ਸਿਧਾਰਥ ਨੂੰ ਵਾਰ-ਵਾਰ ਬੁਲਾਉਂਦੀ ਹੈ। ਉਹ ਪਹਿਲਾਂ ਉਸ ਦਾ ਨਾਂ ਲੈਂਦੀ ਹੈ ਅਤੇ ਫਿਰ ਐਂਬੂਲੈਂਸ ਵੱਲ ਦੌੜਦੀ ਹੈ।
ਦੱਸ ਦੇਈਏ ਕਿ ਇਹ ਵੀਡੀਓ ਉਸ ਸਮੇਂ ਦੀ ਹੈ ਜਦੋਂ ਸ਼ਹਿਨਾਜ਼ ਆਪਣੇ ਭਰਾ ਸ਼ਾਹਿਬਾਜ਼ ਨਾਲ ਸ਼ਮਸ਼ਾਨਘਾਟ ਜਾ ਰਹੀ ਹੁੰਦੀ ਹੈ। ਲਗਾਤਾਰ ਰੋਣ ਕਾਰਨ ਸ਼ਹਿਨਾਜ਼ ਦੀਆਂ ਅੱਖਾਂ ਸੁੱਜ ਗਈਆਂ।
ਸਿਧਾਰਥ ਸ਼ੁਕਲਾ ਅਤੇ ਸ਼ਹਿਨਾਜ਼ ਗਿੱਲ ਦੀ ਪ੍ਰੇਮ ਕਹਾਣੀ 'ਬਿੱਗ ਬੌਸ' ਦੇ ਸ਼ੋਅ ਤੋਂ ਸ਼ੁਰੂ ਹੋਈ ਸੀ। 2 ਸਤੰਬਰ ਮਨੋਰੰਜਨ ਜਗਤ ਲਈ ਬਹੁਤ ਮੰਦਭਾਗਾ ਸਾਬਤ ਹੋਇਆ ਕਿਉਂਕਿ ਅਦਾਕਾਰ ਸਿਧਾਰਥ ਸ਼ੁਕਲਾ ਦੀ ਵੀਰਵਾਰ ਸਵੇਰੇ ਮੌਤ ਹੋ ਗਈ ਸੀ। ਸਿਧਾਰਥ ਦੇ ਪਿੱਛੇ ਉਸ ਦੀ ਮਾਂ ਅਤੇ ਦੋ ਭੈਣਾਂ ਹਨ। ਸਿਧਾਰਥ ਸ਼ੁਕਲਾ ਦੀ ਮੌਤ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਪਰਿਵਾਰ ਅਤੇ ਫ਼ਿਲਮ ਜਗਤ ਦੇ ਮੈਂਬਰਾਂ ਲਈ ਵੱਡਾ ਝਟਕਾ ਹੈ।