ਮੁੰਬਈ : ਬੀਤੇ ਵੀਰਵਾਰ ਅਦਾਕਾਰ ਸਿਧਾਰਥ ਸ਼ੁਕਲਾ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਗਈ ਸੀ ਅਤੇ ਉਨ੍ਹਾਂ ਦਾ ਸਸਕਾਰ ਵੀ ਕਰ ਦਿੱਤਾ ਗਿਆ ਹੈ ਪਰ ਇਸ ਤੋਂ ਬਾਅਦ ਵੀ ਮੁੰਬਈ ਪੁਲਿਸ ਚੌਕਸ ਨਜ਼ਰ ਰਹੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਫਿਲਮ ਇੰਡਸਟਰੀ ਦੇ ਚਹੇਤੇ ਸਟਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਕਾਫੀ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਸੀ। ਇਸੇ ਨੂੰ ਧਿਆਨ ਵਿਚ ਰੱਖਦੇ ਹੋਏ ਮੁੰਬਈ ਪੁਲਿਸ ਨੇ ਸਿਧਾਰਥ ਦੀਆਂ ਅੰਤੜੀਆਂ ਅਤੇ ਕੁਝ ਹੋਰ ਅੰਦਰੂਨੀ ਅੰਗਾਂ ਨੂੰ ਫਾਰੈਂਸਿਕ ਜਾਂਚ ਲਈ ਪ੍ਰਯੋਗਸ਼ਾਲਾਂ 'ਚ ਭੇਜਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਸ਼ੁਕਲਾ ਦਾ ਵੀਰਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ ਅਤੇ ਜਾਣਕਾਰੀ ਅਨੁਸਾਰ ਅਦਾਕਾਰ ਦੀ ਆਟੋਪਸੀ ਰਿਪੋਰਟ 'ਚ ਕਿਸੇ ਅੰਦਰੂਨੀ ਸੱਟ ਦਾ ਖੁਲਾਸਾ ਨਹੀਂ ਹੋਇਆ ਹੈ ਪਰ ਗੜਬੜੀ ਦੇ ਖਦਸ਼ੇ ਨੂੰ ਦੂਰ ਕਰਨ ਲਈ ਨਮੂਨੇ ਪ੍ਰਯੋਗਸ਼ਾਲਾਵਾਂ 'ਚ ਭੇਜੇ ਗਏ ਹਨ। ਅੰਤੜੀਆਂ ਨੂੰ ਕਲਿਨਾ ਫਾਰੈਂਸਿਕ ਸਾਇੰਸ ਲੇਬੋਰੇਟਰੀ (FSL) ਭੇਜਿਆ ਗਿਆ ਜਦ ਕਿ ਕੁਝ ਹੋਰ ਅੰਗਾਂ ਨੂੰ ਇਕ ਮੈਡੀਕਲ ਕਾਲਜ ਦੀ ਪੈਥੋਲਾਜ਼ੀ ਪ੍ਰਯੋਗਸ਼ਾਲਾਂ 'ਚ ਭੇਜਿਆ ਗਿਆ ਹੈ।
ਦੱਸਣਯੋਗ ਹੈ ਕਿ ਘਰ 'ਚ ਬੀਮਾਰ ਹੋਣ ਤੋਂ ਬਾਅਦ ਵੀਰਵਾਰ ਸਵੇਰੇ ਸ਼ੁਕਲਾ ਨੂੰ ਨਗਰ ਨਿਗਮ ਵਲੋਂ ਸੰਚਾਲਿਤ ਆਰ.ਐੱਨ ਕਪੂਰ ਹਸਪਤਾਲ ਲਿਜਾਇਆ ਗਿਆ ਸੀ ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿ੍ਤਕ ਐਲਾਨ ਦਿੱਤਾ ਸੀ। ਹਸਪਤਾਲ ਦੇ ਇਕ ਫਾਰੈਂਸਿਕ ਮਾਹਿਰ ਨੇ ਕਿਹਾ ਕਿ ਉਨ੍ਹਾਂ ਨੇ ਅੱਗੇ ਦੀ ਜਾਂਚ ਲਈ ਉਪ ਨਗਰੀ ਕਲਿਨਾ 'ਚ ਐੱਫ.ਐੱਸ.ਐੱਲ (FSL) ਨੂੰ ਅੰਤੜੀਆਂ ਭੇਜ ਦਿੱਤੀਆਂ ਹਨ ਤਾਂ ਜੋ ਕਿਸੇ ਤਰ੍ਹਾਂ ਦੀ ਗੜਬੜੀ ਦੇ ਖਦਸ਼ੇ ਨੂੰ ਦੂਰ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਐੱਫ.ਐੱਸ.ਐੱਲ. ਅੰਗਾਂ 'ਚ ਜ਼ਹਿਰ ਦੇ ਨਾਲ-ਨਾਲ ਹੋਰ ਵੇਰਵੇ ਦੀ ਜਾਂਚ ਕਰੇਗੀ।