ਮੁੰਬਈ : ਬਿੱਬ ਬੌਸ-13 ਦੇ ਜੇਤੂ ਸਿਧਾਰਥ ਸ਼ੁਕਲਾ (Sidharth Shukla) ਦੀ ਮੌਤ ਦੀ ਖ਼ਬਰ ਹੈ। ਉਹ ਚਾਲੀ ਸਾਲ ਦੇ ਸਨ। ਮੁੰਬਈ ਦੇ ਕੂਪਰ ਹਸਪਤਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਜਦੋਂ ਹਸਪਤਾਲ ਲਿਆਂਦਾ ਗਿਆ ਤਾਂ ਪਹਿਲਾਂ ਤੋਂ ਹੀ ਉਨ੍ਹਾਂ ਦੀ ਮੌਤ ਹੋ ਚੁਕੀ ਸੀ। ਸਿਧਾਰਥ ਸ਼ੁਕਲਾ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ।
ਜਾਣਕਾਰੀ ਅਨੁਸਾਰ ਐਕਟਰ ਸਿਧਾਰਥ ਸ਼ੁਕਲਾ (Sidharth Shukla) ਨੇ ਰਾਤ ਨੂੰ ਸੋਣ ਤੋਂ ਪਹਿਲਾਂ ਕੁੱਝ ਦਵਾਈ ਖਾਦੀ ਸੀ ਪਰ ਉਸ ਦੇ ਬਾਅਦ ਉਹ ਉਠ ਹੀ ਨਹੀਂ ਪਾਏ। ਦੱਸ ਦਈਏ ਕਿ ਸਿੱਧਾਰਥ ਸ਼ੁਕਲਾ ਆਪਣੇ ਪਿੱਛੇ ਆਪਣੀ ਮਾਂ ਅਤੇ ਦੋ ਭੈਣਾਂ ਨੂੰ ਛੱਡ ਗਏ ਹਨ । ਕੂਪਰ ਹਸਪਤਾਲ ਅਨੁਸਾਰ ਸਿੱਧਾਰਥ ਸ਼ੁਕਲਾ ਨੂੰ ਵੀਰਵਾਰ ਸਵੇਰੇ ਜਦੋਂ ਹਸਪਤਾਲ ਲਿਆਂਦਾ ਗਿਆ ਉਦੋਂ ਉਨ੍ਹਾਂ ਦੀ ਮੌਤ ਹੋ ਚੁਕੀ ਸੀ।
ਸਿਧਾਰਥ ਸ਼ੁਕਲਾ (Sidharth Shukla) ਦੀ ਇਸ ਤਰ੍ਹਾਂ ਅਚਾਨਕ ਮੌਤ ਕਾਰਨ ਪੂਰੀ ਬਾਲੀਵੁਡ ਅਤੇ ਟੀਵੀ ਇੰਡਸਟਰੀ ਸੋਗ ਵਿੱਚ ਹੈ। ਸਾਰੇ ਐਕਟਰ ਅਤੇ ਅਭੀਨੇਤਰੀਆਂ ਵਲੋਂ ਸਿੱਧਾਰਥ ਸ਼ੁਕਲਾ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ।ਦੱਸ ਦਈਏ ਕਿ ਮੁੰਬਈ ਵਿੱਚ 12 ਦਸੰਬਰ 1980 ਨੂੰ ਜੰਮੇ ਸਿੱਧਾਰਥ ਸ਼ੁਕਲਾ ਨੇ ਆਪਣੇ ਕਰਿਅਰ ਦੀ ਸ਼ੁਰੁਆਤ ਇੱਕ ਮਾਡਲ ਦੇ ਤੌਰ ਉੱਤੇ ਕੀਤੀ ਸੀ।
ਸਾਲ 2004 ਵਿੱਚ, ਉਨ੍ਹਾਂ ਨੇ ਟੀਵੀ ਦੇ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ। 2008 ਵਿੱਚ, ਉਹ ਟੀਵੀ ਸੀਰੀਅਲ 'ਬਾਬੁਲ ਕਾ ਆਂਗਨ ਛੂਟੇ ਨਾ' ਵਿੱਚ ਦਿਖਾਈ ਦਿੱਤਾ, ਪਰ ਉਸ ਦੀ ਅਸਲ ਪਛਾਣ ਸੀਰੀਅਲ 'ਬਾਲਿਕਾ ਵਧੂ' ਤੋਂ ਬਣੀ ਜੋ ਉਸ ਨੂੰ ਘਰ ਘਰ ਲੈ ਗਈ।
ਤੁਹਾਨੂੰ ਦੱਸ ਦੇਈਏ ਕਿ ਸਿਧਾਰਥ (Sidharth Shukla) ਦਾ ਮੁੰਬਈ ਵਿੱਚ ਇੱਕ ਘਰ ਸੀ, ਜਿੱਥੇ ਉਹ ਆਪਣੇ ਪਰਿਵਾਰ ਦੇ ਨਾਲ ਰਹਿੰਦਾ ਸੀ, ਉਸਨੇ ਇਹ ਘਰ ਹਾਲ ਹੀ ਵਿੱਚ ਖਰੀਦਿਆ ਹੈ। ਵਾਹਨਾਂ ਦੀ ਗੱਲ ਕਰੀਏ ਤਾਂ ਅਦਾਕਾਰ ਨੂੰ ਵਾਹਨਾਂ ਦਾ ਬਹੁਤ ਸ਼ੌਕ ਸੀ। ਉਹ ਬੀਐਮਡਬਲਯੂ ਐਕਸ 5 (BMWX5) ਦਾ ਮਾਲਕ ਹੈ ਅਤੇ ਉਸ ਕੋਲ ਹਾਰਲੇ ਡੇ ਵਿਡਸਨ ਫੈਟ ਬੌਬ ਮੋਟਰਸਾਈਕਲ ਵੀ ਹੈ। ਹਾਲ ਹੀ ਵਿੱਚ ਅਭਿਨੇਤਾ ਨੇ ਆਪਣੀ ਡਿਜੀਟਲ ਸ਼ੁਰੂਆਤ ਵੀ ਕੀਤੀ। ਜਿੱਥੇ ਉਹ 'ਬ੍ਰੋਕਨ ਬਟ ਬਿਊਟੀਫੁਲ' ਵਿੱਚ ਨਜ਼ਰ ਆਏ ਸਨ। ਬਿੱਗ ਬੌਸ ਜਿੱਤਣ ਤੋਂ ਬਾਅਦ, ਅਭਿਨੇਤਾ ਦੇ ਕਰੀਅਰ ਨੂੰ ਨਵੀਂ ਉਡਾਣ ਮਿਲੀ।