Saturday, January 18, 2025
 

ਮਨੋਰੰਜਨ

14 ਸਾਲਾਂ ਬਾਅਦ ਇਸ ਫਿਲਮ 'ਚ ਇਕੱਠੇ ਦਿਸਣਗੇ ਫਰਦੀਨ ਖਾਨ ਅਤੇ ਰਿਤੇਸ਼ ਦੇਸ਼ਮੁਖ

September 15, 2021 01:32 PM

ਗਿਆਰਾਂ ਸਾਲ ਬਾਅਦ ਫਰਦੀਨ ਖਾਨ ਫ਼ਿਲਮਾਂ 'ਚ ਮਾਰਣਗੇ ਐਂਟਰੀ

ਮੁੰਬਈ : ਬੌਲੀਵੁੱਡ ਅਦਾਕਾਰ ਫਰਦੀਨ ਖਾਨ ਅਤੇ ਰਿਤੇਸ਼ ਦੇਸ਼ਮੁਖ ਨੇ ਆਪਣੀ ਆਉਣ ਵਾਲੀ ਫਿਲਮ ਦਾ ਐਲਾਨ ਕਰ ਦਿੱਤਾ ਹੈ। ਇਸ ਫਿਲਮ ਦਾ ਟਾਈਟਲ 'ਵਿਸਫੋਟ' ਹੋਵੇਗਾ ਅਤੇ ਇਸ ਫਿਲਮ ਦੇ ਨਿਰਮਾਤਾ-ਨਿਰਦੇਸ਼ਕ ਸੰਜੇ ਗੁਪਤਾ ਹੋਣਗੇ।

ਦੱਸ ਦਈਏ ਕਿ 'ਵਿਸਫੋਟ' 2012 ਦੀ ਵੈਨੇਜ਼ੁਏਲਾ ਦੀ ਫਿਲਮ ਰੌਕ, ਪੇਪਰ, ਸੀਜ਼ਰਸ ਦੀ ਹਿੰਦੀ ਰੀਮੇਕ ਹੈ। ਫਿਲਮ ਨੂੰ 85ਵੇਂ ਅਕੈਡਮੀ ਅਵਾਰਡ ਸਮਾਰੋਹ ਵਿੱਚ ਸਰਬੋਤਮ ਵਿਦੇਸ਼ੀ ਭਾਸ਼ਾ ਆਸਕਰ ਦੀ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਗਿਆ ਸੀ।

ਤੁਹਾਨੂੰ ਦੱਸ ਦਈਏ ਕਿ ਫਰਦੀਨ ਖਾਨ ਤਕਰੀਬਨ ਗਿਆਰਾਂ ਸਾਲਾਂ ਬਾਅਦ ਫਿਲਮ 'ਵਿਸਫੋਟ' ਨਾਲ ਵਾਪਸੀ ਕਰ ਰਹੇ ਹਨ। ਉਹ ਆਖਰੀ ਵਾਰ 2010 ਦੀ ਫਿਲਮ ਦੁਲਹਾ ਮਿਲ ਗਿਆ ਵਿੱਚ ਨਜ਼ਰ ਆਏ ਸਨ।

ਦੂਜੇ ਪਾਸੇ ਫਰਦੀਨ ਖਾਨ ਅਤੇ ਰਿਤੇਸ਼ ਦੇਸ਼ਮੁਖ ਦੀ ਜੋੜੀ ਇਸ ਫਿਲਮ ਰਾਹੀਂ 14 ਸਾਲਾਂ ਬਾਅਦ ਇੱਕ ਵਾਰ ਫਿਰ ਦਰਸ਼ਕਾਂ ਦੇ ਸਾਹਮਣੇ ਹੋਵੇਗੀ ਅਤੇ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਇਸ ਵਾਰ ਇਹ ਜੋੜੀ ਕੀ ਕਰਦੀ ਹੈ।

ਫਰਦੀਨ ਖਾਨ ਅਤੇ ਰਿਤੇਸ਼ ਦੇਸ਼ਮੁਖ ਇਸ ਤੋਂ ਪਹਿਲਾਂ ਫਿਲਮ ਹੇ ਬੇਬੀ ਵਿੱਚ ਸਕ੍ਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਏ ਸਨ। ਫਿਲਹਾਲ ਇਸ ਫਿਲਮ ਬਾਰੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ, ਪਰ ਕਿਆਸ ਲਗਾਏ ਜਾ ਰਹੇ ਹਨ ਕਿ ਫਿਲਮ ਦੀ ਸ਼ੂਟਿੰਗ ਜਲਦੀ ਹੀ ਸ਼ੁਰੂ ਹੋ ਜਾਵੇਗੀ।

https://amzn.to/3kdIPeU

 

Have something to say? Post your comment

 

ਹੋਰ ਮਨੋਰੰਜਨ ਖ਼ਬਰਾਂ

ਸੈਫ ਅਲੀ ਖਾਨ ਮਾਮਲੇ 'ਚ ਮੁੰਬਈ ਕ੍ਰਾਈਮ ਬ੍ਰਾਂਚ ਦਾ ਵੱਡਾ ਖੁਲਾਸਾ

ਸੈਫ ਅਲੀ ਖਾਨ 'ਤੇ ਹਮਲੇ ਬਾਰੇ ਕਰੀਨਾ ਨੇ ਤੋੜੀ ਚੁੱਪੀ

ਗੇਮ ਚੇਂਜਰ ਹੀ ਨਹੀਂ ਇਨ੍ਹਾਂ ਫਿਲਮਾਂ ਨੇ ਪਹਿਲੇ ਦਿਨ ਹੀ ਵੱਡੀ ਕਮਾਈ?

ਜਲੰਧਰ ਦੀ ਹਰਸੀਰਤ ਬਣੀ ਜੂਨੀਅਰ ਮਿਸ ਇੰਡੀਆ, ਗੁਜਰਾਤ ਦੀ ਪ੍ਰਿਅੰਸ਼ਾ ਦੂਜੇ ਸਥਾਨ 'ਤੇ ਰਹੀ

ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ 17 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ

ਦਿਲਜੀਤ ਦੋਸਾਂਝ ਨੇ PM Modi ਨੂੰ ਮਿਲ ਕੇ ਗਾਇਆ ਇਹ ਗੀਤ

ਸੰਗੀਤਾ ਬਿਜਲਾਨੀ ਨੇ ਸਲਮਾਨ ਦਾ ਨਾਂ ਲਏ ਬਿਨਾਂ ਕੀਤਾ ਪਰਦਾਫਾਸ਼, ਛੋਟੇ ਕੱਪੜਿਆਂ 'ਤੇ ਹੋਇਆ ਵੱਡਾ ਖੁਲਾਸਾ

ਅਮਿਤਾਭ ਬੱਚਨ ਨੇ 'ਜਲਸਾ' ਦੇ ਬਾਹਰ ਇਕੱਠੇ ਹੋਏ ਪ੍ਰਸ਼ੰਸਕਾਂ ਨਾਲ ਕੀਤੀ ਮੁਲਾਕਾਤ

बैरोज़ बॉक्स ऑफिस कलेक्शन दिन 1: मोहनलाल फिल्म को मलाइकोट्टई वालिबन की तुलना में निराशाजनक शुरुआत मिली

करीना कपूर और सैफ अली खान ने क्रिसमस पर तैमूर को गिटार गिफ्ट किया, देखें तस्वीरें

 
 
 
 
Subscribe