Friday, November 22, 2024
 

ਕੈਨਡਾ

ਕੈਨੇਡਾ ’ਚ ਟਰੈਕਟਰ ਟਰੇਲਰ ਦੀ ਕਈ ਗੱਡੀਆਂ ਨਾਲ ਟੱਕਰ, 1 ਵਿਅਕਤੀ ਦੀ ਮੌਤ ਤੇ ਦਰਜਨਾਂ ਜ਼ਖਮੀ

August 28, 2022 10:00 AM

ਨਿਊਯਾਰਕ/ਬਰੈਂਪਟਨ : ਕੈਨੇਡਾ ਵਿਚ ਇਕ ਭਿਆਨਕ ਸੜਕ ਹਾਦਸਾ ਹੋਣ ਦੀ ਖ਼ਬਰ ਹੈ।ਪੀਲ ਪੁਲਿਸ ਦੇ ਮੁਤਾਬਕ ਸ਼ਨੀਵਾਰ ਤੜਕੇ ਬਰੈਂਪਟਨ ਵਿੱਚ ਕਈ ਗੱਡੀਆਂ ਦੀ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿੱਚ ਇੱਕ ਔਰਤ ਦੀ ਮੌਤ ਹੋ ਜਾਣ ਦੇ ਬਾਰੇ ਸੂਚਨਾ ਮਿਲੀ ਹੈ।ਜਦ ਕਿ 15 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਸਥਾਨਕ ਹਸਪਤਾਲ ਵਿਖੇ ਪਹੁੰਚਾਇਆ ਗਿਆ ਹੈ।
ਆਪਣੇ ਇੱਕ ਟਵੀਟ ਵਿੱਚ ਪੀਲ ਰੀਜਨਲ ਪੁਲਿਸ ਨੇ ਕਿਹਾ ਹੈ ਕਿ ਸ਼ਨੀਵਾਰ ਸਵੇਰੇ ਲਗਭਗ 12:03 ਵਜੇ ਦੇ ਕਰੀਬ ਬਰੈਂਪਟਨ ਦੇ ਕਵੀਨ ਸਟਰੀਟ ਅਤੇ ਗੋਰ ਰੋਡ ਖੇਤਰ ਵਿਚ ਇੱਕ ਟਰੈਕਟਰ ਟਰੇਲਰ ਦੀ ਕਈ ਹੋਰ ਵਾਹਨਾਂ ਦੇ ਨਾਲ ਹੋਈ ਟੱਕਰ ਵਿੱਚ ਇਕ ਔਰਤ ਦੀ ਮੌਤ ਦੇ ਨਾਲ 15 ਦੇ ਕਰੀਬ ਲੋਕ ਜ਼ਖਮੀ ਹੋਏ ਹਨ। ਪੀਲ ਪੁਲਿਸ ਨੇ ਇੱਕ ਅਪਡੇਟ ਵਿੱਚ ਕਿਹਾ ਕਿ ਟੱਕਰ ਵਿੱਚ 10 ਕਾਰਾਂ ਸ਼ਾਮਲ ਸਨ। ਪੁਲਿਸ ਦੇ ਅਨੁਸਾਰ ਟਰੈਕਟਰ ਟ੍ਰੇਲਰ ਕਵੀਨ ਸਟਰੀਟ ਦੇ ਨਾਲ ਪੱਛਮ ਵੱਲ ਚਲਾ ਰਿਹਾ ਸੀ ਜਦੋਂ ਇਹ ਲਾਲ ਬੱਤੀ ’ਤੇ ਉਡੀਕ ਕਰ ਰਹੇ ਲਗਭਗ 10 ਵਾਹਨਾਂ ਨਾਲ ਟਕਰਾ ਗਿਆ।ਅਧਿਕਾਰੀਆਂ ਨੇ ਕਿਹਾ ਕਿ ਇਹ ਅਜੇ ਤੱਕ ਅਸਪੱਸ਼ਟ ਹੈ ਕਿ ਟਰੈਕਟਰ ਟਰੇਲਰ ਸਮੇਂ ਸਿਰ ਕਿਉਂ ਨਹੀਂ ਰੁਕਿਆ।ਪੁਲਿਸ ਨੇ ਦੱਸਿਆ ਕਿ ਟਰੈਕਟਰ ਟਰੇਲਰ ਦੇ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਉਸ ’ਤੇ ਕਈ ਦੋਸ਼ ਲਗਾਏ ਗਏ ਹਨ।

 

Have something to say? Post your comment

 

ਹੋਰ ਕੈਨਡਾ ਖ਼ਬਰਾਂ

ਕੈਨੇਡਾ ਦੇ ਟੋਰਾਂਟੋ 'ਚ ਫਾਇਰਿੰਗ, 23 ਗ੍ਰਿਫਤਾਰ

Canada ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰੇਗਾ

Canada : ਖਾਲਿਸਤਾਨੀ ਡੱਲਾ ਦਾ ਮੁਕੱਦਮਾ ਜਨਤਕ ਨਹੀਂ ਕੀਤਾ ਜਾਵੇਗਾ

ਕੈਨੇਡਾ 'ਚ ਗ੍ਰਿਫ਼ਤਾਰ ਅਰਸ਼ ਡੱਲਾ ਨੂੰ ਛੇਤੀ ਹੀ ਕੀਤਾ ਜਾਵੇਗਾ ਰਿਹਾਅ

ਕੈਨੇਡਾ 'ਚ ਸਰਗਰਮ ਵੱਖਵਾਦੀ, 4-5 ਦਿਨਾਂ 'ਚ ਵੱਡਾ ਹੰਗਾਮਾ ਹੋਣ ਦਾ ਡਰ; ਹਿੰਦੂ ਮੰਦਰਾਂ ਦੇ ਪ੍ਰੋਗਰਾਮ ਮੁਲਤਵੀ

खालिस्तानी अलगाववादियों की धमकी के चलते कनाडा के ब्रैम्पटन मंदिर में कार्यक्रम रद्द

ਕੈਨੇਡਾ ‘ਚ ਹਿੰਦੂ ਮੰਦਰ ‘ਤੇ ਹਮਲੇ ਦੇ ਮਾਮਲੇ ‘ਚ ਗ੍ਰਿਫਤਾਰ ਦੋਸ਼ੀ ਨੂੰ ਰਿਹਾਅ ਕੀਤਾ

डोनाल्ड ट्रम्प की जीत के बाद अमेरिका से भागने वाले प्रवासियों के लिए कनाडा हाई अलर्ट पर

ਕੈਨੇਡਾ ਹਿੰਸਾ ਵਿੱਚ ਨਵਾਂ ਮੋੜ, ਹੁੱਲੜਬਾਜਾਂ ਵਿਰੁੱਧ ਅਪੀਲ ਪੁਲਿਸ ਨੇ ਜਾਰੀ ਕੀਤੇ ਵਾਰੰਟ

कनाडा में हिंदुओं ने ब्रैम्पटन मंदिर पर खालिस्तानी हमले के खिलाफ प्रदर्शन किया

 
 
 
 
Subscribe