ਲੁਧਿਆਣਾ (ਏਜੰਸੀਆਂ) : ਪੰਜਾਬੀ ਫਿਲਮ ਇੰਡਸਟਰੀ ’ਚ ਅਮਿਤਾਭ ਬੱਚਨ ਅਖਵਾਉਣ ਵਾਲੇ ਸਤੀਸ਼ ਕੌਲ ਦਾ ਅੱਜ ਦਿਹਾਂਤ ਹੋ ਗਿਆ ਹੈ। ਪਿਛਲੇ ਦਿਨੀਂ ਸਤੀਸ਼ ਕੌਲ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਸਤੀਸ਼ ਕੌਲ ਨੇ ਕਈ ਪੰਜਾਬੀ ਫ਼ਿਲਮਾਂ ’ਚ ਵੀ ਕੰਮ ਕੀਤਾ ਸੀ। ਸਤੀਸ਼ ਕੌਲ ਅਮਿਤਾਭ ਬੱਚਨ ਤੇ ਦਿਲੀਪ ਕੁਮਾਰ ਨਾਲ ਵੀ ਕੰਮ ਕਰ ਚੁੱਕੇ ਸਨ। ਬੀ. ਆਰ. ਚੋਪੜਾ ਦੀ ਮਹਾਭਾਰਤ ਦੀ ਲੋਕਪ੍ਰਿਯਤਾ ਕਾਰਨ ਸਤੀਸ਼ ਕੌਲ ਚਰਚਾ ’ਚ ਆਏ ਸਨ। ਮਹਾਭਾਰਤ ’ਚ ਇੰਦਰ ਦੇਵ ਦਾ ਰੋਲ ਨਿਭਾਉਣ ਵਾਲੇ ਸਤੀਸ਼ ਕੌਲ ਅੱਜ ਸਵੇਰੇ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ ਹਨ। ਉਹ 74 ਸਾਲ ਦੇ ਸਨ। ਸਤੀਸ਼ ਕੌਲ ਲੁਧਿਆਣਾ ਨੇ ਦਰੇਸੀ ਜੈ ਰਾਮ ਚੈਰੀਟੇਬਲ ਹਸਪਤਾਲ ’ਚ ਆਖ਼ਰੀ ਸਾਹ ਲਏ ਹਨ। ਸਤੀਸ਼ ਕੌਲ ਕਾਫ਼ੀ ਲੰਮੇ ਸਮੇਂ ਤੋਂ ਬੀਮਾਰ ਸਨ ਅਤੇ ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਕਾਰਨ ਮੌਤ ਹੋਈ ਹੈ।
ਜ਼ਿਕਰਯੋਗ ਹੈ ਕਿ 300 ਹਿੰਦੀ ਅਤੇ ਕਈ ਪੰਜਾਬੀ ਫਿਲਮਾਂ ’ਚ ਕੰਮ ਕਰਨ ਵਾਲੇ ਸਤੀਸ਼ ਕੌਲ ਦੀ ਜ਼ਿੰਦਗੀ ਬੀਮਾਰੀ ਅਤੇ ਫ਼ਕੀਰੀ ’ਚੋਂ ਲੰਘ ਰਹੀ ਸੀ। ਸਤੀਸ਼ ਕੌਲ ਲੁਧਿਆਣਾ ਦੇ ਇਕ ਛੋਟੇ ਜਿਹੇ ਘਰ ’ਚ ਰਹਿਣ ਲਈ ਮਜਬੂਰ ਸਨ। ਪਹਿਲਾਂ ਉਨ੍ਹਾਂ ਦੇ ਚੂਲੇ ਦੀ ਹੱਡੀ ਟੁੱਟ ਗਈ ਸੀ, ਜਿਸ ਨਾਲ ਪੀੜਤ ਹੋਣ ਦੇ ਬਾਅਦ ਉਨ੍ਹਾਂ ਨੂੰ ਚੰਡੀਗੜ੍ਹ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਢਾਈ ਸਾਲ ਹਸਪਤਾਲ ’ਚ ਰਹਿਣ ਤੋਂ ਬਾਅਦ ਸਤੀਸ਼ ਕੌਲ ਇਕ ਆਸ਼ਰਮ ’ਚ ਵੀ ਰਹੇ ਸਨ।