Friday, November 22, 2024
 

ਮਨੋਰੰਜਨ

Birthday Special : ਕਾਮੇਡੀ ਅਤੇ ਡਾਂਸਿੰਗ ਦੇ ਸਫਲ ਸਟਾਰ ਗੋਵਿੰਦਾ, ਆਓ ਜਾਣੀਏ ਉਨ੍ਹਾਂ ਬਾਰੇ ਕੁਝ ਦਿਲਚਸਪ ਗੱਲਾਂ

December 21, 2020 10:42 AM

ਮੁੰਬਈ : ਅੱਸੀ ਦੇ ਦਹਾਕੇ ਵਿੱਚ ਜਦੋਂ ਮਿਥੁਨ ਚੱਕਰਵਰਤੀ ਆਪਣੇ ਡਾਸਿੰਗ ਸਟਾਈਲ ਨਾਲ ਫਿਲਮੀ ਦੁਨੀਆ ਵਿੱਚ ਛਾਏ ਹੋਏ ਸਨ ਉਸੀ ਦੌਰਾਨ ਇੱਕ ਨਵਾਂ ਐਕਟਰ ਗੋਵਿੰਦਾ ਦੀ ਐਂਟਰੀ ਹੋਈ ਅਤੇ ਉਨ੍ਹਾਂ ਨੇ ਇਲਜਾਮ (1986) ਫਿਲਮ ਵਿੱਚ ਆਪਣੇ ਡਾਂਸ ਨਾਲ ਦਰਸ਼ਕਾਂ ਨੂੰ ਖੂਬ ਪ੍ਰਭਾਵਿਤ ਕੀਤਾ। ਉਸ ਦੌਰ ਤੋਂ ਲੈ ਕੇ ਅੱਜ ਤੱਕ ਡਾਂਸ ਵਿੱਚ ਮਿਥੁਨ ਚੱਕਰਵਰਤੀ ਨੂੰ ਵੀ ਮਾਤ ਦੇਣ ਵਾਲੇ ਗੋਵਿੰਦਾ ਛੇਤੀ ਹੀ ਦਰਸ਼ਕਾਂ ਦੇ ਪਿਆਰੇ ਐਕਟਰ ਬਨ ਗਏ। ਉਦੋਂ ਤੋਂ ਹੁਣ ਤੱਕ ਉਹ ਸਭ ਦੇ ਪਿਆਰੇ ਸਿਤਾਰੇ ਬਣੇ ਹੋਏ ਹਨ। ਅੱਜ ਗੋਬਿੰਦਾ ਦਾ 57 ਵਾਂ ਜਨਮ ਦਿਨ ਹੈ।

ਕਾਮੇਡੀ ਰੋਲ ਵੀ ਬਾਖੂਬੀ ਨਿਭਾਏ

ਆਪਣੀ ਕਾਮੇਡੀ ਅਤੇ ਡਾਂਸ ਸਟਾਇਲ ਨਾਲ ਉਨ੍ਹਾਂ ਨੇ ਬਾਲੀਵੁਡ ਵਿੱਚ ਇੱਕ ਨਵੇਂ ਅਧਿਆਏ ਦੀ ਸ਼ੁਰੁਆਤ ਕੀਤੀ । ਜਿਸ ਸਮੇਂ ਗੋਵਿੰਦਾ ਅਦਾਕਾਰੀ ਦੀ ਦੁਨੀਆ ਵਿੱਚ ਆਏ ਸਨ ਉਸ ਸਮੇਂ ਜਿਆਦਾਤਰ ਐਕਸ਼ਨ ਫਿਲਮਾਂ ਦੀ ਭਰਮਾਰ ਸੀ। ਅਜਿਹੇ ਸਮੇਂ ਵਿੱਚ ਗੋਵਿੰਦਾ ਨੇ ਲੀਕ ਤੋਂ ਹਟ ਕੇ ਕਾਮੇਡਿਅਨ ਰੋਲ ਵੀ ਕੀਤੇ ਅਤੇ ਉਸ ਵਿੱਚ ਉਹ ਕਾਮਯਾਬ ਵੀ ਹੋਏ ।

12 ਵਾਰ ਹੋਏ ਫਿਲਮਫੇਅਰ ਲਈ ਨੌਮੀਨੇਟ

ਗੋਵਿੰਦਾ ਦਾ ਜਨਮ 21 ਦਸੰਬਰ 1963 , ਨੂੰ ਹੋਇਆ ਸੀ । ਉਨ੍ਹਾਂ ਦਾ ਪੂਰਾ ਨਾਮ ਗੋਵਿੰਦਾ ਅਰੁਣ ਆਹੂਜਾ ਹੈ। ਆਪਣੀ ਪਹਿਲੀ ਫਿਲਮ ਇਲਜਾਮ ਕਰਨ ਮਗਰੋਂ ਉਹ ਹੁਣ ਤੱਕ 165 ਤੋਂ ਵੀ ਜ਼ਿਆਦਾ ਹਿੰਦੀ ਫਿਲਮਾਂ ਵਿੱਚ ਅਦਾਕਾਰੀ ਕਰ ਚੁੱਕੇ ਹਨ।

ਕਾਮੇਡੀ ਅਤੇ ਡਾਂਸ ਦੇ ਮਿਕਸਰ ਨੂੰ ਲੈ ਕੇ ਉਨ੍ਹਾਂ ਦੀ ਲਵ 86, ਇਲਜਾਮ , ਸ਼ੋਲਾ ਅਤੇ ਸ਼ਬਨਮ, ਹੱਤਿਆ ਜਿੱਤੇ ਹੈ ਸ਼ਾਨ ਸੇ ਅਤੇ ਹਮ ਵਰਗੀਆਂ ਫਿਲਮਾਂ ਨੇ ਬਾਕਸ ਆਫਿਸ 'ਤੇ ਚੰਗਾ ਨਾਮਣਾ ਖੱਟਿਆ ਸੀ। ਇਸ ਦੇ ਇਲਾਵਾ ਆਂਖੇ (1993 ), ਰਾਜਾ ਬਾਬੂ (1994), ਕੁਲੀ ਨੰਬਰ ਵਨ (1995) , ਅੰਦੋਲਨ (1995), ਹੀਰੋ ਨੰ॰ 1 (1997), ਦੀਵਾਨਾ ਮਸਤਾਨਾ (1997), ਦੂਲਹੇ ਰਾਜਾ (1998), ਬੜੇ ਮੀਆਂ ਛੋਟੇ ਮੀਆਂ (1998), ਅਨਾੜੀ ਨੰਬਰ 1 (1999) ਅਤੇ ਜੋਡੀ ਨੰਬਰ ਵਨ (2001) ਸ਼ਾਮਿਲ ਹਨ।

ਉਨ੍ਹਾਂ ਨੂੰ ਹਸੀਨਾ ਮਾਨ ਜਾਏਗੀ ਲਈ ਫਿਲਮਫੇਅਰ ਬੇਸਟ ਕਾਮੇਡਿਅਨ ਅਵਾਰਡ ਅਤੇ ਸਾਜਨ ਚਲੇ ਸਾਸੁਰਾਲ ਲਈ ਫਿਲਮਫੇਅਰ ਸਪੇਸ਼ਲ ਅਵਾਰਡ ਮਿਲਿਆ। ਉਨ੍ਹਾਂ ਨੇ ਹੱਦ ਕਰ ਦੀ ਆਪ ਨੇ ( 2000) ਵਿੱਚ ਛੇ ਭੂਮਿਕਾਵਾਂ ਨਿਭਾਈਆਂ। ਇਸ ਵਿੱਚ ਰਾਜੂ ਅਤੇ ਉਸ ਦੀ ਮਾਂ, ਪਿਤਾ, ਭੈਣ, ਦਾਦੀ ਅਤੇ ਦਾਦਾ ਦੀਆਂ ਭੂਮਿਕਾਵਾਂ ਸ਼ਾਮਿਲ ਸਨ। ਗੋਵਿੰਦਾ ਹੁਣ ਤੱਕ ਬਾਰਾਂ ਵਾਰ ਫਿਲਮਫੇਅਰ ਲਈ ਨੌਮੀਨੇਟ ਹੋ ਚੁੱਕੇ ਹਨ। ਉਹ ਇੱਕ ਸਪੇਸ਼ਲ ਫਿਲਮਫੇਅਰ, ਬੇਸਟ ਕਾਮੇਡਿਅਨ ਕੇਟੇਗਰੀ ਵਿੱਚ ਇੱਕ ਫਿਲਮਫੇਅਰ ਅਤੇ ਚਾਰ ਜ਼ੀ ਸਿਣੇ ਅਵਾਰਡ ਜਿੱਤ ਚੁੱਕੇ ਹੋ।

ਟੀਵੀ ਸ਼ੋ ਵੀ ਕੀਤਾ ਹੋਸਟ

ਇਸ ਦੇ ਇਲਾਵਾ ਕਾਂਗਰਸ ਦੇ ਟਿਕਟ ਉੱਤੇ ਸੰਸਦ ਵੀ ਬਣ ਚੁੱਕੇ ਹਨ ਪਰ ਛੇਤੀ ਹੀ ਉਨ੍ਹਾਂ ਦਾ ਰਾਜਨੀਤੀ ਤੋਂ ਮੋਹ ਭੰਗ ਹੋ ਗਿਆ। ਦੱਸ ਦਈਏ ਕਿ ਗੋਵਿੰਦਾ ਨੇ ਵੱਡੇ ਪਰਦੇ ਦੇ ਨਾਲ - ਨਾਲ ਟੀਵੀ ਦੀ ਦੁਨੀਆ ਵਿੱਚ ਵੀ ਕੰਮ ਕੀਤਾ ਹੈ। ਉਨ੍ਹਾਂ ਨੇ 2001 ਵਿੱਚ ਸੋਨੀ ਟੀਵੀ ਦੇ ਸ਼ੋ ‘ਜੀਤੋ ਛੱਪਰ ਫਾੜ ਕੇ’ ਵਿੱਚ ਹੋਸਟ ਦੀ ਭੂਮਿਕਾ ਨਿਭਾਈ। ਇਸ ਦੇ ਬਾਅਦ ਉਨ੍ਹਾਂ ਨੇ ‘ਕੌਣ ਬਣੇਗਾ ਕਰੋੜਪਤੀ’ ਵਿੱਚ ਵੀ ਕੰਮ ਕੀਤਾ। ਗੋਵਿੰਦਾ 2015 ਵਿੱਚ ਜੀ ਟੀਵੀ ਦੇ ਪਾਪੁਲਰ ਡਾਂਸ ਰਿਏਲਟੀ ਸ਼ੋ ‘ਡਾਂਸ ਇੰਡਿਆ ਡਾਂਸ ਸੁਪਰ ਮੌਮਸ ਸੀਜ਼ਨ 2’ ਵਿੱਚ ਵੀ ਜੱਜ ਬਣੇ।

 

Have something to say? Post your comment

Subscribe