ਚੰਡੀਗੜ੍ਹ : ਕਰਨਵੀਰ ਬੋਹਰਾ (Karanvir Bohra) ਸਿਰਫ ਛੋਟੇ ਪਰਦੇ ਤੇ ਹੀ ਨਹੀਂ ਸਗੋਂ ਵੱਡੇ ਪਰਦੇ ਤੇ ਵੀ ਕੰਮ ਕਰ ਚੁੱਕੇ ਹਨ। ਉਨ੍ਹਾਂ ਦਾ ਜਨਮ ਦਾ ਜਨਮ 28 ਅਗਸਤ 1982 ਨੂੰ ਜੋਧਪੁਰ (Jodhpur) ਵਿਚ ਹੋਇਆ। ਬੋਹਰਾ ਦੇ ਪਿਤਾ ਦਾ ਨਾਂ ਮਹਿੰਦਰ ਬੋਹਰਾ ਸੀ ਅਤੇ ਮਾਂ ਦਾ ਨਾਂਅ ਮਧੂ ਬੋਹਰਾ ਹੈ।
ਕਰਨਵੀਰ ਨੂੰ ਅਦਾਕਾਰ (Actor), ਨਿਰਦੇਸ਼ਕ (Director) ਅਤੇ ਡਿਜ਼ਾਇਨਰ (Designer) ਦੇ ਤੌਰ 'ਤੇ ਜਾਣਿਆ ਜਾਂਦਾ ਹੈ।ਕਰਨਵੀਰ ਨੇ ਆਪਣੀ ਫਿਲਮੀ ਦੁਨੀਆ ਦੀ ਸ਼ੁਰੂਆਤ ਤੇਜਾ ਫਿਲਮ ਤੋਂ ਕੀਤੀ ਸੀ।
ਕਰਨਵੀਰ (Karanvir Bohra) ਨੇ ਤੇਜਾ, ਕਿਸਮਤ ਕਨੈਕੁਸ਼ਨ, ਫੈਮਸ, ਲਵ ਯੂ ਸੋਨੀਆ ਅਤੇ ਮੁੰਬਈ 125 ਕਿਲੋਮੀਟਰ ਆਦਿ ਫਿਲਮਾਂ ਵਿਚ ਕੰਮ ਕੀਤਾ ਹੈ।
ਦੱਸ ਦੇਈਏ ਕਰਨਵੀਰ ਨੂੰ ਕਈ ਉਪਨਾਮ ਤੋਂ ਬੁਲਾਇਆ ਜਾਂਦਾ ਹੈ। ਕਰਨਵੀਰ ਨੂੰ ਟੀਨੂੰ, ਕੇਵੀ ਅਤੇ ਮਨੋਜ ਦੇ ਨਾਂਅ ਤੋਂ ਜਾਣਿਆ ਜਾਂਦਾ ਹੈ। ਕਰਨਵੀਰ ਦੀ ਪਤਨੀ ਤੀਜੇ ਸਿੱਧੂ ਹੈ ਜੋ ਕਿ ਮਾਡਲ ਅਤੇ ਅਦਾਕਾਰਾ ਹੈ। ਕਰਨਵੀਰ (Karanvir Bohra) ਦੇ ਤਿੰਨ ਧੀਆਂ ਹਨ। ਉਹ ਹਮੇਸ਼ਾ ਆਪਣੇ ਖੁਸ਼ੀ ਦੇ ਪਲਾਂ ਨੂੰ ਸੋਸ਼ਲ ਅਕਾਊਂਟ ‘ਤੇ ਸਾਂਝੀ ਕਰਦੇ ਹਨ।