ਵੀਰਵਾਰ ਨੂੰ ਨਿਊਜ਼ੀਲੈਂਡ ਦੀ ਸੰਸਦ ਨੇ ਜ਼ੀਰੋ-ਕਾਰਬਨ ਐਕਟ ਨੂੰ ਪਾਸ ਕਰ ਦਿੱਤਾ, ਜੋ ਕਿ 2050 ਜਾਂ ਜਲਦੀ ਹੀ ਨਿਊਜ਼ੀਲੈਂਡ ਨੂੰ ਕਾਰਬਨ ਦੇ ਨਿਕਾਸ ਨੂੰ ਜ਼ੀਰੋ ਕਰਨ ਲਈ ਪ੍ਰਤੀਬੱਧ ਕਰੇਗਾ, ਪੈਰਿਸ ਜਲਵਾਯੂ ਸਮਝੌਤੇ ਦੇ ਵਾਅਦੇ ਨੂੰ ਪੂਰਾ ਕਰਨ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਇਹ ਬਿੱਲ ਪਾਸ ਕੀਤਾ ਗਿਆ ਹੈ,ਨਿਊਜ਼ੀਲੈਂਡ ਦੀ ਸਰਕਾਰ ਦੇ ਅਨੁਸਾਰ ਵਿਸ਼ਵ ਦਾ ਇਹ ਪਹਿਲਾ ਕਾਨੂੰਨ ਹੈ ਜੋ ਗਲੋਬਲ ਵਾਰਮਿੰਗ ਦੇ 1.5 ਡਿਗਰੀ ਸੈਲਸੀਅਸ ਦੇ ਅੰਦਰ ਰਹਿਣ ਲਈ ਕਾਨੂੰਨੀ ਤੌਰ 'ਤੇ ਜ਼ਰੂਰੀ ਵਚਨਬੱਧਤਾ ਬਣਾਉਂਦਾ ਹੈ. ਦੱਸ ਦਈਏ ਕੇ ਇਹ ਐਕਟ ਨੂੰ ਨਿਊਜ਼ੀਲੈਂਡ ਦੀ ਹਰ ਪਾਰਟੀ ਨੇ ਸਮਰਥਨ ਕੀਤਾ ਹੈ.