ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਪਾਰ ਮਾਮਲਿਆਂ ਨੂੰ ਲੈ ਕੇ ਇਕ ਵਾਰ ਫ਼ਿਰ ਤੋਂ ਭਾਰਤ 'ਤੇ ਨਿਸ਼ਾਨਾ ਲਾਇਆ ਹੈ। ਟਰੰਪ ਨੇ ਕਿਹਾ ਕਿ ਭਾਰਤ ਦੁਨਿਆ ਵਿਚ ਸੱਭ ਤੋਂ ਵੱਧ ਟੈਕਸ ਲਾਉਣ ਵਾਲੇ ਦੇਸ਼ਾਂ ਵਿਚੋਂ ਇਕ ਹੈ।
ਉਨ੍ਹਾਂ ਨੇਸ਼ਨਲ ਰਿਪਬਲੀਕਨ ਕਾਂਗਰੇਸ਼ਨਲ ਕਮੇਟੀ ਸਲਾਨਾ ਸਪ੍ਰੀਂਗ ਡਿਨਰ ਵਿਚ ਮੰਗਲਵਾਰ ਨੂੰ ਇਥੇ ਕਿਹਾ ਕਿ ਭਾਰਤ ਹਾਰਲੇ-ਡੈਵਿਡਸਨ ਮੋਟਰਸਾਇਕਲ ਸਮੇਤ ਅਮਰੀਕੀ ਉਤਪਾਦਾਂ 'ਤੇ 100 ਫ਼ੀ ਸਦੀ ਟੈਕਸ ਲਾਉਂਦਾ ਹੈ। ਉਨ੍ਹਾ ਕਿਹਾ ਕਿ ਇਸ ਤਰ੍ਹਾਂ ਦੇ ਸੱਭ ਤੋਂ ਵੱਧ ਟੈਕਸ ਜਾਇਜ਼ ਨਹੀਂ ਹੈ। ਟਰੰਪ ਨੇ ਭਾਰਤ ਨੂੰ ਲਗਾਤਾਰ ਦੂਜੀ ਵਾਰ ਟੈਕਸਾਂ ਦਾ ਬਾਦਸ਼ਾਹ ਦਸਿਆ ਹੈ।
ਉਨ੍ਹਾਂ ਇਕ ਵਾਰ ਫ਼ਿਰ ਦੋਹਰਾਇਆ, ''ਮੈਂਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਫ਼ੋਨ ਆਇਆ। ਉਹ ਵਿਸ਼ਵ ਵਿਚ ਸੱਭ ਤੋਂ ਵੱਧ ਟੈਕਸ ਲਾਉਣ ਵਾਲੇ ਦੇਸ਼ਾਂ ਵਿਚੋਂ ਇਕ ਹਨ। ਉਹ ਸਾਡੇ ਉੱਤੇ 100 ਫ਼ੀ ਸਦੀ ਟੈਕਸ ਲਾਉਂਦੇ ਹਨ। ਜਦ ਉਹ ਸਾਨੂੰ ਮੋਟਰਸਾਇਕਲ ਭੇਜਦੇ ਹਨ, ਅਸੀਂ ਕੋਈ ਟੈਕਸ ਨਹੀਂ ਲਾਉਂਦੇ। ਅਸੀਂ ਉਨ੍ਹਾਂ ਨੂੰ ਹਾਰਲੇ-ਡੈਵਿਡਸਨ ਭੇਜਦੇ ਹਨ, ਉਹ ਸਾਡੇ ਉੱਤੇ 100 ਫ਼ੀ ਸਦੀ ਟੈਕਸ ਲਾਉਂਦੇ ਹਨ। ਇਹ ਠੀਕ ਨਹੀਂ।''