ਨਵੀਂ ਦਿੱਲੀ : ਭਾਰਤ ’ਚ ਕੋਰੋਨਾ ਲਾਗ ਦੀ ਦੂਜੀ ਲਹਿਰ ਚਾਹੇ ਰੁਕ ਗਈ ਹੋਵੇ ਪਰ ਡੈਲਟਾ ਵੇਰੀਐਂਟ ਦਾ ਖ਼ਤਰਾ ਲਗਾਤਾਰ ਵਧਦਾ ਜਾ ਰਿਹਾ ਹੈ। ਹੁਣ ਖ਼ਬਰ ਇਹ ਵੀ ਹੈ ਕਿ ਬ੍ਰਿਟੇਨ ’ਚ ਕੋਰੋਨਾ ਵਾਇਰਸ ਦਾ ਡੈਲਟਾ ਵੇਰੀਐਂਟ ਨਹੀਂ, ਬਲਕਿ ਐ-ਲੈਮਡਾ ਜ਼ਿਆਦਾ ਕਹਿਰ ਵਰਤਾ ਰਿਹਾ ਹੈ ਤੇ ਇਹ ਡੈਲਟਾ ਵੇਰੀਐਂਟ ਤੋਂ ਵੀ ਜ਼ਿਆਦਾ ਖ਼ਤਰਨਾਕ ਹੈ। ਬ੍ਰਿਟੇਨ ’ਚ ਪਾਏ ਗਏ ਇਸ ਨਵੇਂ ਐ-ਲੈਮਡਾ ਨੂੰ ਲੈ ਕੇ ਹਾਲ ਹੀ ’ਚ ਪਬਲਿਕ ਹੈਲਥ ਇੰਗਲੈਂਡ ਨੇ ਜਾਣਕਾਰੀ ਸਾਂਝੀ ਕੀਤੀ ਹੈ। ਕੋਰੋਨਾ ਵਾਇਰਸ ਦੇ ਇਸ ਨਵੇਂ ਵੇਰੀਐਂਟ ਨੂੰ ਐ ਲੈਮਡਾ ਨਾਂ ਦਿਤਾ ਗਿਆ ਹੈ।
ਬ੍ਰਿਟੇਨ ’ਚ ਐ ਲੈਮਡਾ ਦੇ ਕੁੱਝ 6 ਮਾਮਲੇ 23 ਫ਼ਰਵਰੀ ਤੋਂ ਲੈ ਕੇ 7 ਜੂਨ ਦੇ ਵਿਚਕਾਰ ਦਰਜ ਕੀਤੇ ਗਏ ਹਨ। ਇਨ੍ਹਾਂ ਸਾਰਿਆਂ 6 ਮਾਮਲਿਆਂ ’ਚ 5 ਲੋਕਾਂ ਨੇ ਵਿਦੇਸ਼ ਯਾਤਰਾ ਕੀਤੀ ਸੀ, ਜਿਸ ਤੋਂ ਬਾਅਦ ਕੋਰੋਨਾ ਪ੍ਰਭਾਵਤ ਹੋਏ। ਜ਼ਿਕਰਯੋਗ ਹੈ ਕਿ ਐ ਲੈਮਡਾ ਦਾ ਪਹਿਲਾ ਮਾਮਲਾ ਪੇਰੂ ’ਚ ਦਰਜ ਕੀਤਾ ਗਿਆ ਸੀ। ਕੋਰੋਨਾ ਵਾਇਰਸ ਦੇ ਐ ਲੈਮਡਾ ਮਿਊਟੇਸ਼ਨ ਨੂੰ ਲੈ ਕੇ ਬ੍ਰਿਟੇਨ ਦੇ ਸਿਹਤ ਅਧਿਕਾਰੀਆਂ ਨੇ ਕਿਹਾ ਹੈ ਕਿ ਐ ਲੈਮਡਾ ਹੋਰ ਵੇਰੀਐਂਟ ਦੀ ਤੁਲਨਾ ’ਚ ਜ਼ਿਆਦਾ ਖ਼ਤਰਨਾਕ ਇਸਲਈ ਹੈ ਕਿਉਂਕਿ ਇਹ ਜ਼ਿਆਦਾ ਪ੍ਰਭਾਵਿਤ ਹੋ ਸਕਦਾ ਹੈ। ਹਾਲਾਂਕਿ ਅਜੇ ਇਸ ਦੇ ਸਬੂਤ ਨਹੀਂ ਮਿਲੇ ਹਨ। ਵਿਸ਼ਵ ’ਚ ਡੈਲਟਾ ਕੋਰੋਨਾ ਫ਼ਿਲਹਾਲ ਤੇਜ਼ੀ ਤੋਂ ਪੈਰ ਪਸਾਰ ਰਿਹਾ ਹੈ। ਕੋਵਿਡ-19 ਦਾ ਡੈਲਟਾ ਵੇਰੀਐਂਟ ਹੀ ਭਾਰਤ ’ਚ ਦੂਜੀ ਲਹਿਰ ਲਈ ਜ਼ਿੰਮੇਵਾਰ ਮੰਨਿਆ ਗਿਆ ਹੈ ਤੇ ਹੁਣ ਡੈਲਟਾ ਪਲੱਸ ਵੇਰੀਐਂਟ ਵੀ ਭਾਰਤ ’ਚ ਤੇਜ਼ੀ ਨਾਲ ਫੈਲ ਰਿਹਾ ਹੈ। ਬ੍ਰਿਟੇਨ ਨੇ ਡੈਲਟਾ ਵੇਰੀਐਂਟ ਦੇ ਕਰੀਬ 35, 000 ਨਵੇਂ ਮਾਮਲੇ ਦਰਜ ਕੀਤੇ ਹਨ।