ਕੋਲੰਬੋ : ਸ਼੍ਰੀਲੰਕਾਈ ਪੁਲਸ ਨੇ ਬੁੱਧਵਾਰ ਨੂੰ ਕਿਹਾ ਕਿ ਦੇਸ਼ ਦੇ ਨਵੇਂ ਸਾਲ ਦੀ ਛੁੱਟੀ ਦੌਰਾਨ ਸੜਕੀ ਹਾਦਸਿਆਂ 'ਚ ਘੱਟ ਤੋਂ ਘੱਟ 30 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ ਇਨ੍ਹਾਂ ਹਾਦਸਿਆਂ ਦੌਰਾਨ ਘੱਟੋ-ਘੱਟ 200 ਹੋਰ ਲੋਕ ਜ਼ਖ਼ਮੀ ਹੋਏ ਹਨ। ਇਸ ਦੀ ਜਾਣਕਾਰੀ ਸ਼੍ਰੀਲੰਕਾਈ ਪੁਲਸ ਵਲੋਂ ਦਿੱਤੀ ਗਈ ਹੈ।ਪੁਲਿਸ ਮੋਟਰ ਟ੍ਰੈਫਿਕ ਡਿਵੀਜ਼ਨ ਦੇ ਮੁਖੀ ਡੀ.ਆਈ.ਜੀ. ਅਜੀਤ ਰੋਹਾਨਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ 13 ਅਪ੍ਰੈਲ ਤੋਂ ਬੁੱਧਵਾਰ ਤੱਕ ਸ਼੍ਰੀਲੰਕਾ ਦੇ ਨਵੇਂ ਸਾਲ ਦੀ ਛੁੱਟੀ ਦੌਰਾਨ ਕਾਨੂੰਨ ਅਤੇ ਵਿਵਸਥਾ ਕਾਇਮ ਰੱਖਣ ਲਈ 8, 000 ਤੋਂ ਵਧ ਪੁਲਸ ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਇਸ ਦੌਰਾਨ 1, 270 ਸ਼ਰਾਬੀ ਡਰਾਈਵਰ ਗ੍ਰਿਫਤਾਰ ਕੀਤੇ ਗਏ। ਰੋਹਾਨਾ ਨੇ ਕਿਹਾ ਕਿ ਪੁਲਸ ਨੇ ਟ੍ਰੈਫਿਕ ਅਪਰਾਧਾਂ ਦੇ ਚੱਲਦੇ 34, 000 ਤੋਂ ਜ਼ਿਆਦਾ ਕੇਸ ਦਰਜ ਕੀਤੇ ਹਨ। ਸਰਕਾਰੀ ਸੂਚਨਾ ਵਿਭਾਗ ਨੇ ਕੋਲੰਬੋ ਨੈਸ਼ਨਲ ਹਸਪਤਾਲ ਦੇ ਹਵਾਲੇ ਨਾਲ ਕਿਹਾ ਕਿ ਪਿਛਲੇ ਸਾਲ ਮੁਕਾਬਲੇ ਇਸ ਸਾਲ ਹਾਦਸਿਆਂ 'ਚ ਵਾਧਾ ਹੋਇਆ ਹੈ। ਸ਼੍ਰੀਲੰਕਾ ਨੇ ਸਥਾਨਕ ਨਵੇਂ ਸਾਲ ਮੌਕੇ 'ਤੇ 14 ਅਪ੍ਰੈਲ ਨੂੰ ਕੌਮੀ ਛੁੱਟੀ ਦਾ ਐਲਾਨ ਕੀਤਾ ਹੈ।