ਚੰਡੀਗੜ : ਕੁੱਝ ਦਿਨ ਪਹਿਲਾਂ ਹੀ ਪੰਜਾਬੀ ਗਾਇਕ ਰਣਜੀਤ ਬਾਵਾ ਵੱਲੋਂ ਯੂ-ਟਿਊਬ 'ਤੇ ਰਿਲੀਜ਼ ਕੀਤਾ ਗਾਣਾ ਮੇਰਾ ਕੀ ਕਸੂਰ ਵਿਵਾਦਾਂ 'ਚ ਘਿਰ ਗਿਆ ਹੈ ਜਦੋਂ ਉਨ•ਾਂ ਵਿਰੁਧ ਇਕ ਸ਼ਿਕਾਇਤ ਦਰ ਕਰਵਾਈ ਗਈ ਹੈ। ਦਸਣਯੋਗ ਹੈ ਕਿ ਸ਼ਿਕਾਇਤ ਮਗਰੋਂ ਬਾਵਾ ਨੇ ਮਾਫ਼ੀ ਮੰਗ ਲਈ ਹੈ। ਇਸ ਗਾਣੇ ਕਾਰਨ ਰਣਜੀਤ ਬਾਵਾ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਕਾਰਨ ਪੁਲਿਸ ਸ਼ਿਕਾਇਤ ਦਰਜ ਕਰਵਾਈ ਗਈ ਸੀ। ਇਲਜ਼ਾਮ ਇਹ ਸੀ ਕਿ ਇਸ ਗੀਤ 'ਚ ਕੁਝ ਅਜਿਹੇ ਬੋਲ ਹਨ ਜੋ ਕਥਿਤ ਤੌਰ 'ਤੇ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹਨ। ਹਿੰਦੂ ਨੇਤਾ ਤੇ ਪੰਜਾਬ ਬੀਜੇਪੀ ਦੇ ਨੌਜਵਾਨ ਮੀਡੀਆ ਇੰਚਾਰਜ ਐਡਵੋਕੋਟ ਅਸ਼ੋਕ ਸਰੀਨ ਹਿੱਕੀ ਨੇ ਜਲੰਧਰ ਸ਼ਹਿਰ ਦੇ ਥਾਣਾ ਤਿੰਨ 'ਚ ਟਵਿੱਟਰ ਤੇ ਈਮੇਲ ਜ਼ਰੀਏ ਵੀਡੀਓ ਸਬੂਤ ਦੇ ਕੇ ਸ਼ਿਕਾਇਤ ਦਰਜ ਕਰਵਾਈ ਸੀ। ਵਿਵਾਦ ਵਧਦਾ ਵੇਖ ਕੇ ਪੰਜਾਬੀ ਗਾਇਕ ਰਣਜੀਤ ਬਾਵਾ ਨੇ ਮੰਗ ਲਈ ਹੈ। ਉਨ•ਾਂ ਕਿਹਾ ਉਹ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਚਾਹੁੰਦੇ ਅਤੇ ਕਿਹਾ ਕਿ ਮੈਂ ਹਮੇਸ਼ਾ ਚੰਗੇ ਗੀਤ ਗਾਉਣ ਦੀ ਕੋਸਿਸ਼ ਕੀਤੀ। ਰਣਜੀਤ ਨੇ ਸਾਫ਼ ਕਿਹਾ ਕਿ 'ਕਿਸੇ ਦੀਆਂ ਭਾਵਨਾਵਾਂ ਨੂੰ ਜੇਕਰ ਠੇਸ ਪੁੱਜੀ ਹੈ ਤਾਂ ਮੈ ਮੁਆਫ਼ੀ ਮੰਗਦਾ ਹਾਂ।