Saturday, November 23, 2024
 

ਸੰਸਾਰ

ਆਪਣੀ ਡਿਊਟੀ ਪੂਰੀ ਨਾ ਕਰਨ ਵਾਲੇ ਪੁਲਿਸ ਅਫ਼ਸਰਾਂ ਨੂੰ ਨੌਕਰੀ ਤੋ ਬਰਖ਼ਾਸਤ ਕਰੋ : ਅਮਰੀਕੀ ਮੇਅਰ

December 24, 2020 02:20 PM

ਫਰਿਜ਼ਨੋ : ਅਮਰੀਕਾ ਦੇ ਇਕ ਮੇਅਰ ਨੇ ਆਖਿਆ ਹੈ ਕਿ ਜੋ ਵੀ ਪੁਲਿਸ ਵਾਲੇ ਆਪਣੀ ਡਿਊਟੀ ਪੂਰੀ ਤਰ੍ਹਾਂ ਨਹੀ ਕਰਦੇ ਉਨ੍ਹਾਂ ਨੂੰ ਨੌਕਰੀ ਤੋ ਕੱਢ ਦੇਣਾ ਚਾਹੀਦਾ ਹੈ ਕਿਉਕਿ ਪੁਲਿਸ ਦੀ ਮਾਮੂਲੀ ਜਿਹੀ ਢਿੱਲ ਨਾਲ ਵਾਰਦਾਤ ਵਾਪਰ ਸਕਦੀ ਹੈ। ਫ਼ਰਜੀਨੋ ਇਲਾਕੇ ਦੇ ਮੇਅਰ ਐਂਡਰਿਊ ਗਿੰਥਰ ਅਨੁਸਾਰ ਉਹ ਇਸ ਗੱਲ ਤੋਂ ਬਹੁਤ ਪ੍ਰੇਸ਼ਾਨ ਹਨ ਇਕ ਵਾਰਦਾਤ ਦੌਰਾਨ ਸੁਰੱਖਿਆ ਕੈਮਰੇ ਚਲ ਨਹੀ ਰਹੇ ਸਨ।
ਜਿਕਰਯੋਗ ਹੈ ਕਿ ਅਮਰੀਕੀ ਸੂਬੇ ਓਹੀਓ ਵਿੱਚ ਪੁਲਿਸ ਦੁਆਰਾ ਇੱਕ ਵਿਅਕਤੀ ਨੂੰ ਗੋਲੀ ਮਾਰਨ ਦੌਰਾਨ ਕੈਮਰੇ ਬੰਦ ਹੋਣ ਕਾਰਨ ਮੇਅਰ ਦਾ ਇਹ ਬਿਆਨ ਸਾਹਮਣੇ ਆਇਆ ਹੈ। ਦਸਣਯੋਗ ਹੈ ਕਿ ਓਹੀਓ ਦੇ ਕੋਲੰਬਸ ਵਿੱਚ ਪੁਲਿਸ ਨੇ ਮੰਗਲਵਾਰ ਸਵੇਰੇ ਇੱਕ ਨਿਹੱਥੇ ਕਾਲੇ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਪਰ ਇਸ ਕਾਰਵਾਈ ਦੌਰਾਨ ਉਹਨਾਂ ਨੇ ਸਰੀਰ ਉਤੇ ਲੱਗੇ ਕੈਮਰੇ ਚਾਲੂ ਨਹੀਂ ਕੀਤੇ ਹੋਏ ਸਨ, ਜਿਸ ਕਾਰਨ ਮੇਅਰ ਨੇ ਗੋਲੀ ਚਲਾਉਣ ਵਾਲੇ ਅਧਿਕਾਰੀ ਨੂੰ ਨੌਕਰੀ ਤੋਂ ਹਟਾਉਣ ਦੀ ਮੰਗ ਕੀਤੀ ਹੈ।
ਦਸਣਯੋਗ ਹੈ ਕਿ ਅਧਿਕਾਰੀਆਂ ਦੁਆਰਾ ਇਹ ਗੋਲੀਬਾਰੀ ਓਬਰਲਿਨ ਡਰਾਈਵ ਦੇ 1000 ਬਲਾਕ ਵਿੱਚ 23 ਸਾਲਾ ਬਲੈਕ ਮੈਨ ਕੈਸੀ ਗੁੱਡਸਨ ਨੂੰ ਅਧਿਕਾਰੀਆਂ ਦੁਆਰਾ ਗੋਲੀ ਮਾਰਨ ਤੋਂ ਦੋ ਹਫ਼ਤਿਆਂ ਬਾਅਦ ਵਾਪਰੀ ਹੈ। ਦਸਣਯੋਗ ਹੈ ਕਿ ਮੇਅਰ ਨੇ ਇਸ ਸੰਬੰਧੀ ਪੁਲਿਸ ਵਿਭਾਗ ਨੂੰ ਝਾੜ ਪਾਉਂਦਿਆਂ ਕਿਹਾ ਕਿ ਜੇਕਰ ਅਧਿਕਾਰੀ ਆਪਣੇ ਸਰੀਰ ਨਾਲ ਬੰਨ੍ਹੇ ਕੈਮਰੇ ਨੂੰ ਚਾਲੂ ਨਹੀਂ ਕਰਦੇ ਤਾਂ ਤੁਸੀਂ ਉਹ ਕੋਲੰਬਸ ਦੇ ਲੋਕਾਂ ਦੀ ਸੇਵਾ ਅਤੇ ਰੱਖਿਆ ਵੀ ਨਹੀਂ ਕਰ ਸਕਦੇ ਅਤੇ ਗਿੰਥਰ ਨੇ ਪੁਲਿਸ ਚੀਫ ਕੁਇਨਲਾਨ ਨੂੰ ਗੋਲੀ ਚਲਾਉਣ ਵਾਲੇ ਅਧਿਕਾਰੀ ਨੂੰ ਨੌਕਰੀ ਤੋਂ ਫਾਰਗ ਕਰਕੇ ਉਸ ਦੇ ਬੈਜ ਅਤੇ ਬੰਦੂਕ ਲੈਣ ਬਾਰੇ ਕਿਹਾ ਹੈ।
ਇਸ ਘਟਨਾ ਵਿੱਚ ਦੋ ਕਾਰਾਂ ਵਿੱਚ ਸਵਾਰ ਦੋ ਅਧਿਕਾਰੀਆਂ ਦੁਆਰਾ ਮੰਗਲਵਾਰ ਨੂੰ ਸਵੇਰੇ 11 ਵਜੇ ਗੱਡੀ ਸੰਬੰਧੀ ਹੋਏ ਝਗੜੇ ਦੀ ਸੂਚਨਾ ਮਿਲਣ ਤੇ ਕਾਰਵਾਈ ਕੀਤੀ ਗਈ ਜਿਸ ਦੌਰਾਨ ਉਨ੍ਹਾਂ ਨੂੰ ਇੱਕ ਗੈਰੇਜ ਵਿੱਚ 47 ਸਾਲਾ ਵਿਅਕਤੀ ਮਿਲਿਆ। ਪੁਲਿਸ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਡੀ ਕੈਮਰੇ ਦੀ ਫੁਟੇਜ ਦੇ ਅਧਾਰ ਉਤੇ, ਪੀੜਤ ਆਪਣੇ ਖੱਬੇ ਹੱਥ ਵਿੱਚ ਸੈਲ ਫ਼ੋਨ ਲੈ ਕੇ ਇੱਕ ਅਫਸਰ ਵੱਲ ਜਾ ਰਿਹਾ ਸੀ ਤਾਂ ਇੱਕ ਅਧਿਕਾਰੀ ਨੇ ਉਸ ਵਿਅਕਤੀ ਉਤੇ ਗੋਲੀ ਚਲਾ ਦਿੱਤੀ ਜਿਸਦੀ ਕਿ ਇੱਕ ਘੰਟੇ ਬਾਅਦ ਉਸਦੀ ਰਿਵਰਸਾਈਡ ਹਸਪਤਾਲ ਵਿੱਚ ਮੌਤ ਹੋ ਗਈ ਸੀ।
ਪੁਲਿਸ ਦੁਆਰਾ ਮ੍ਰਿਤਕ ਅਤੇ ਇਸ ਘਟਨਾ ਵਿੱਚ ਸ਼ਾਮਲ ਅਧਿਕਾਰੀਆਂ ਦਾ ਨਾਮ ਦੱਸਣਾ ਅਜੇ ਬਾਕੀ ਹੈ। ਪੁਲਿਸ ਚੀਫ ਥਾਮਸ ਕੁਇਨਲਾਨ ਅਨੁਸਾਰ ਵਿਭਾਗ ਨੇ ਇਸ ਤਰ੍ਹਾਂ ਦੀਆਂ ਮੁਠਭੇੜਾਂ ਦਾ ਵੀਡੀਓ ਅਤੇ ਆਡੀਓ ਰਿਕਾਰਡ ਬਣਾਉਣ ਲਈ ਇਨ੍ਹਾਂ ਕੈਮਰਿਆਂ ਵਿੱਚ ਲੱਖਾਂ ਡਾਲਰ ਦਾ ਨਿਵੇਸ਼ ਕੀਤਾ ਹੈ ਜਿਸ ਨਾਲ ਪਾਰਦਰਸ਼ਤਾ ਦੇ ਨਾਲ ਜਨਤਾ ਅਤੇ ਅਧਿਕਾਰੀਆਂ ਦੀ ਸੁਰੱਖਿਆ ਵਿੱਚ ਸਹਾਇਤਾ ਮਿਲਦੀ ਹੈ। ਇਸ ਕੇਸ ਨੂੰ ਓਹੀਓ ਬਿਊਰੋ ਆਫ ਕ੍ਰਿਮੀਨਲ ਇਨਵੈਸਟੀਗੇਸ਼ਨ ਦੁਆਰਾ ਦੇਖਿਆ ਜਾਵੇਗਾ ਅਤੇ ਸੰਬੰਧਿਤ ਅਧਿਕਾਰੀ ਕੇਸ ਵਿੱਚ ਸਹੀ ਸਾਬਤ ਹੋਣ ਤੱਕ ਡਿਊਟੀ ਉਤੇ ਵਾਪਿਸ ਨਹੀਂ ਆਵੇਗਾ। ਮੇਅਰ ਨੇ ਕਿਹਾ ਕਿ ਅਸੀ ਆਪਣੇ ਦੇਸ਼ ਵਾਸੀਆਂ ਦੀ ਸੁਰੱਖਿਆ ਲਈ ਵਚਨਬੱਧ ਹਾਂ ਅਤੇ ਇਹ ਕਾਰਵਾਈ ਇਸੇ ਲਈ ਕਰਨ ਦੀ ਸਿਫ਼ਾਰਿਸ਼ ਕੀਤੀ ਜਾ ਰਹੀ ਹੈ ਤਾਂ ਜੋ ਪੁਲਿਸ ਆਪਣੀ ਜਿੰਮੇਵਾਰੀ ਪੂਰੀ ਕਰਨ ਜਾਂ ਨੌਕਰੀ ਛਡਣ।

 

 

 

Have something to say? Post your comment

 

ਹੋਰ ਸੰਸਾਰ ਖ਼ਬਰਾਂ

Pakistan : ਯਾਤਰੀਆਂ ਦੀ ਵੈਨ 'ਤੇ ਗੋਲੀਆਂ ਦੀ ਵਰਖਾ, 32 ਦੀ ਮੌਤ

85000 Passports Held by Service Canada Amid Canada Post Strike Disruption

ਭਾਰਤ ਦੇ ਪ੍ਰਧਾਨ ਮੰਤਰੀ ਪਹਿਲੀ ਵਾਰ ਗੁਆਨਾ ਪਹੁੰਚੇ, ਹਵਾਈ ਅੱਡੇ 'ਤੇ ਰਾਸ਼ਟਰਪਤੀ ਨੇ ਕੀਤਾ ਸਵਾਗਤ

ਗੈਂਗਸਟਰ ਲਾਰੈਂਸ ਦਾ ਭਰਾ ਅਨਮੋਲ ਬਿਸ਼ਨੋਈ ਕੈਲੀਫ਼ੋਰਨੀਆ ਵਿਚ ਗ੍ਰਿਫ਼ਤਾਰ

ਪ੍ਰਧਾਨ ਮੰਤਰੀ ਮੋਦੀ ਦੇ ਨਾਈਜੀਰੀਆ ਪਹੁੰਚਣ 'ਤੇ ਮੰਤਰੀ ਨਈਸੋਮ ਏਜ਼ੇਨਵੋ ਵਾਈਕ ਨੇ ਨਿੱਘਾ ਸਵਾਗਤ

ਅਸਮਾਨ ਤੋਂ ਧਰਤੀ ਨਜ਼ਰ ਨਹੀਂ ਆ ਰਹੀ. ਨਾਸਾ ਨੇ ਜਾਰੀ ਕੀਤੀ ਹੈਰਾਨ ਕਰਨ ਵਾਲੀ ਤਸਵੀਰ

ਮੈਕਡੋਨਲਡ 'ਚ ਖਾਣਾ ਖਾਣ ਤੋਂ ਬਾਅਦ 100 ਤੋਂ ਵੱਧ ਲੋਕ ਹੋਏ ਬਿਮਾਰ, ਫੈਲੀ ਇਹ ਬੀਮਾਰੀ

ਅਡਾਨੀ ਨੇ ਐਲਾਨ ਕੀਤਾ, ਅਮਰੀਕਾ 'ਚ 10 ਅਰਬ ਡਾਲਰ ਦਾ ਨਿਵੇਸ਼ ਕਰੇਗਾ

ਸ਼ਹੀਦ ਭਗਤ ਸਿੰਘ ਅੱਤਵਾਦੀ ਸੀ : ਪਾਕਿਸਤਾਨ ਨੇ ਕਿਹਾ

'ईरान के मुद्दे पर हमारी राय एक जैसी है': चुनाव जीतने के बाद ट्रंप से तीन बार बात करने के बाद नेतन्याहू

 
 
 
 
Subscribe