Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

ਪੰਜਾਬ

ਸਤਿੰਦਰ ਸਰਤਾਜ ਦੇ ਗੀਤ 'ਚ ਦੇਖਿਆ ਗੁਆਚਿਆ ਪੁੱਤ,ਹੋਈ ਘਰ ਵਾਪਸੀ

October 04, 2019 11:08 AM

ਮੋਹਾਲੀ : ਵੱਖ-ਵੱਖ ਗੀਤਾਂ ਨਾਲ ਸੰਗੀਤ ਜਗਤ 'ਚ ਮਕਬੂਲ ਹੋਣ ਵਾਲੇ ਪੰਜਾਬੀ ਗਾਇਕ ਤੇ ਅਦਾਕਾਰ ਸਤਿੰਦਰ ਸਰਤਾਜ ਦਾ ਹਾਲ ਹੀ 'ਚ ਨਵਾਂ ਗੀਤ 'ਹਮਾਯਤ' ਰਿਲੀਜ਼ ਹੋਇਆ ਸੀ, ਜਿਸ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ। ਇਸ ਗੀਤ ਦੇ ਖੂਬਸੂਰਤ ਬੋਲ ਤੇ ਵੀਡੀਓ ਕਾਰਨ ਇਸ ਦੀ ਦੁਨੀਆ ਭਰ 'ਚ ਕਾਫੀ ਤਾਰੀਫ ਹੋ ਰਹੀ ਹੈ। ਸਤਿੰਦਰ ਸਰਤਾਜ ਨੇ ਆਪਣੇ ਇਸ ਗੀਤ 'ਚ ਦੂਜਿਆਂ ਦੀ ਮਦਦ ਕਰਨ ਦਾ ਸੰਦੇਸ਼ ਦਿੱਤਾ। ਹੁਣ ਕੁਝ ਇਸੇ ਤਰ੍ਹਾਂ ਦਾ ਹੀ ਗੀਤ ਦੀ ਵੀਡੀਓ ਨੇ ਵੀ ਕਰ ਦਿਖਾਇਆ ਹੈ। ਜੀ ਹਾਂ ਇਸ ਗੀਤ ਦੀ ਵੀਡੀਓ ਰਾਹੀਂ ਇਕ ਸਾਲ ਤੋਂ ਲਾਪਤਾ ਇਕ ਬੱਚਾ ਆਪਣੇ ਮਾਤਾ-ਪਿਤਾ ਨੂੰ ਮਿਲ ਗਿਆ ਹੈ, ਜਿਸ ਦੀ ਜਾਣਕਾਰੀ ਖੁਦ ਸਤਿੰਦਰ ਸਰਤਾਜ ਨੇ ਆਪਣੇ ਸੋਸ਼ਲ ਮੀਡੀਆ 'ਤੇ ਦਿੱਤੀ ਹੈ। ਦੱਸ ਦਈਏ ਕਿ ਸਤਿੰਦਰ ਸਰਤਾਜ ਨੇ ਉਸ ਬੱਚੇ ਦੀ ਤਸਵੀਰ ਸ਼ੇਅਰ ਕਰਦਿਆਂ ਲਿਖਿਆ ''ਕਿਸੇ ਪਿਆਰੇ ਨੇ email ਰਾਹੀਂ ਦੱਸਿਆ ਕਿ ਗੁਰਦਾਸਪੁਰ ਜਿਲੇ ਦਾ ਇਹ ਬੱਚਾ ਇਕ ਸਾਲ ਤੋਂ ਲਾਪਤਾ ਸੀ, 'ਹਮਾਯਤ' ਗੀਤ ਦੀ ਵੀਡੀਓ ਜੋ ਕਿ ਅਸੀਂ 'ਪ੍ਰਭ ਆਸਰਾ' ਮੋਹਾਲੀ ਵਿਖੇ ਫਿਲਮਾਈ ਸੀ ਨੂੰ ਦੇਖ ਕੇ ਉਸ ਦੇ ਮਾਪਿਆਂ ਨੂੰ ਉਨ੍ਹਾਂ ਦੇ ਬੱਚੇ ਦੇ ਓਥੇ ਹੋਣ ਦਾ ਪਤਾ ਲੱਗਿਆ। ਉਹ ਆ ਕੇ ਉਸਨੂੰ ਵਾਪਸ ਘਰ ਲੈ ਗਏ ਹਨ। ਇਹ ਸੁਣ ਕੇ ਇਕ ਫਨਕਾਰੀ ਦੇ ਮੁਕੰਮਲ ਹੋਣ ਦਾ ਅਹਿਸਾਸ ਹੋਇਆ... ਅਜਿਹੇ ਵਡਭਾਗ ਲਈ ਵਾਹਿਗੁਰੂ ਦੇ ਲੱਖ-ਲੱਖ ਸ਼ੁਕਰਾਨੇ''। ਕਿਸੇ ਨੇ ਸੱਚ ਹੀ ਕਿਹਾ ਹੈ ਕਿ ਵਿਅਕਤੀ ਜਿਹੋ ਜਿਹੇ ਕੰਮ ਕਰਦਾ ਹੈ, ਉਸੇ ਤਰ੍ਹਾਂ ਦਾ ਫਲ ਲੈਂਦਾ ਹੈ। ਸਤਿੰਦਰ ਸਰਤਾਜ ਖੁਦ ਤਾਂ ਆਪਣੀ ਕਲਮ ਨਾਲ ਚੰਗੀਆਂ ਗੱਲਾਂ ਦਰਸ਼ਕਾਂ ਤੱਕ ਪਹੁੰਚਾਉਂਦੇ ਰਹਿੰਦੇ ਹਨ, ਹੁਣ ਉਨ੍ਹਾਂ ਦੇ ਗੀਤਾਂ ਦੇ ਵੀਡੀਓ ਵੀ ਹੁਣ ਭਲਾਈ ਦਾ ਕੰਮ ਕਰ ਰਹੇ ਹਨ। ਦੱਸ ਦਈਏ 'ਹਮਾਯਤ' ਗੀਤ ਸਤਿੰਦਰ ਸਰਤਾਜ ਦੀ ਐਲਬਮ 'ਦਰਿਆਈ ਤਰਜ਼ਾਂ ਸੈਵਨ ਰਿਵਰਸ' ਦਾ ਤੀਜਾ ਗੀਤ ਹੈ।

 

Have something to say? Post your comment

Subscribe