Friday, April 04, 2025
 
BREAKING NEWS
ਸ਼ਰਧਾਲੂਆਂ ਦੀ ਸਹੂਲਤ ਲਈ ਸ੍ਰੀ ਆਨੰਦਪੁਰ ਸਾਹਿਬ ਅਤੇ ਸ੍ਰੀ ਨੈਣਾ ਦੇਵੀ ਵਿਚਕਾਰ ਰੋਪਵੇਅ ਸ਼ੁਰੂ ਕਰਨ ਲਈ ਹਰ ਸੰਭਵ ਯਤਨ ਕਰਾਂਗੇ: ਮੁੱਖ ਮੰਤਰੀਕੈਬਿਨਟ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ ਨੇ ਗੁਰਪਤਵੰਤ ਪੰਨੂ ਨੂੰ ਦਿੱਤਾ ਮੂੰਹਤੋੜ ਜਵਾਬ‘ਯੁੱਧ ਨਸ਼ਿਆਂ ਵਿਰੁੱਧ’ 35ਵੇਂ ਦਿਨ ਵੀ ਜਾਰੀ, 469 ਛਾਪਿਆਂ ਤੋਂ ਬਾਅਦ ਪੰਜਾਬ ਪੁਲਿਸ ਨੇ 46 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰਕਣਕ ਦੇ ਖ਼ਰੀਦ ਸੀਜ਼ਨ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ 8 ਲੱਖ ਤੋਂ ਵੱਧ ਕਿਸਾਨਾਂ ਦੀ ਸਹੂਲਤ ਲਈ ਵਿਆਪਕ ਪ੍ਰਬੰਧ ਯਕੀਨੀ ਬਣਾਏ : ਲਾਲ ਚੰਦ ਕਟਾਰੂਚੱਕਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸਰਨਾ ਵਿਖੇ ਪਾਰਕ ਦੇ ਨਿਰਮਾਣ ਕਾਰਜਾਂ ਦੀ ਕੀਤੀ ਸ਼ੁਰੂਆਤਵਕਫ਼ ਸੋਧ ਬਿੱਲ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀਵਕਫ਼ ਬਿੱਲ: ਮਾਇਆਵਤੀ ਨੇ ਵਕਫ਼ ਸੋਧ ਬਿੱਲ 'ਤੇ ਅਸਹਿਮਤੀ ਪ੍ਰਗਟਾਈਬੈਂਕਾਕ ਵਿੱਚ ਪ੍ਰਧਾਨ ਮੰਤਰੀ ਮੋਦੀ ਅਤੇ ਮੁਹੰਮਦ ਯੂਨਸ ਦੀ ਮੁਲਾਕਾਤਟਰੰਪ ਦੇ ਟੈਰਿਫਾਂ ਨੇ ਮਚਾਈ ਤਬਾਹੀਸਾਡੇ ਲਈ ਕਿੰਨੀ ਲਾਭਦਾਇਕ ਹੈ ਇਹ ਚਟਣੀ ਆਓ ਜਾਣਦੇ ਹਾਂ

ਮਨੋਰੰਜਨ

ਦਿਲਚਸਪ ਕਹਾਣੀ ਨਾਲ ਜੁੜੀ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਸਿੱਧੂ ਇਨ ਸਾਊਥਾਲ’

May 18, 2023 07:38 PM

ਪੰਜਾਬੀ ਸਿਨੇਮਾਂ ਤੇਜ਼ੀ ਨਾਲ ਅੱਗੇ ਵੱਲ ਨੂੰ ਵੱਧ ਰਿਹਾ ਹੈ ਤੇ ਦਰਸ਼ਕਾਂ ਲਈ ਨਵੇਂ-ਨਵੇਂ ਵਿਸ਼ੇ 'ਤੇ ਤਿਆਰ ਫ਼ਿਲਮਾਂ ਲੈ ਕੇ ਆ ਰਿਹਾ ਹੈ। ਦਰਸ਼ਕ ਵੀ ਹੁਣ ਰਲਦੇ-ਮਿਲਦੇ ਵਿਸ਼ਿਆਂ ਵਾਲੀਆਂ ਫ਼ਿਲਮਾਂ ਨੂੰ ਨਕਾਰ ਕੇ ਕੁਝ ਵੱਖਰਾ ਵੇਖਣ ਦੀ ਚਾਹਤ ਰੱਖਦੇ ਹਨ। ਇਸੇ ਰੁਝਾਨ ਤਹਿਤ ਇੱਕ ਵੱਖਰੇ ਵਿਸ਼ੇ 'ਤੇ ਬਣ ਕੇ ਤਿਆਰ ਹੋਈ ਫ਼ਿਲਮ ‘ਸਿੱਧੂ ਇਨ ਸਾਊਥਾਲ’ 19 ਮਈ ਨੂੰ ਰਿਲੀਜ਼ ਹੋਣ ਜਾ ਰਿਹੀ ਹੈ। ‘ਵਾਈਟਹਿੱਲ ਸਟੂਡੀਓ’ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਵਿੱਚ ਅਦਾਕਾਰਾ ਸਰਗੁਣ ਮਹਿਤਾ ਅਤੇ ਅਜੇ ਸਰਕਾਰੀਆ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ।

ਇਨਾਂ ਤੋਂ ਇਲਾਵਾ ਪ੍ਰਿੰਸ ਕੰਵਲਜੀਤ ਸਿੰਘ, ਅਮਰ ਨੂਰੀ, ਬੀ ਐਨ ਸ਼ਰਮਾ ਅਤੇ ਇਫਤਿਆਰ ਠਾਕੁਰ ਸਮੇਤ ਕਈ ਹੋਰ ਨਾਮੀ ਸਿਤਾਰੇ ਨਜ਼ਰ ਆਉਣਗੇ। ਮੇਲ ਕਰਾਦੇ ਰੱਬਾ, ਤੇਰਾ ਮੇਰਾ ਕੀ ਰਿਸ਼ਤਾ, ਜਿੰਦੂਆ ਵਰਗੀਆਂ ਹਿੱਟ ਫ਼ਿਲਮਾਂ ਦਾ ਨਿਰਦੇਸ਼ਨ ਕਰਨ ਵਾਲੇ ਨਿਰਦੇਸ਼ਕ ਨਵਨੀਤ ਸਿੰਘ ਨੇ ਇਸ ਫ਼ਿਲਮ ਦਾ ਨਿਰਦੇਸ਼ਨ ਕੀਤਾ ਹੈ ਜਦੋਂ ਕਿ ਇਸ ਨੂੰ ਗੁਣਬੀਰ ਸਿੰਘ ਸਿੱਧੂ ਅਤੇ ਮਨਮੋਰਡ ਸਿੰਘ ਸਿੱਧੂ ਨੇ ਪ੍ਰੋਡਿਊਸ ਕੀਤਾ ਹੈ।

ਆਮ ਪੰਜਾਬੀ ਫ਼ਿਲਮਾਂ ਨਾਲੋਂ ਵੱਖਰੀ ਤੇ ਮਨੋਰੰਜਨ ਭਰਪੂਰ ਇਸ ਫ਼ਿਲਮ ਦੀ ਕਹਾਣੀ ਇੱਕ ਲੰਡਨ ਵਸਨੀਕ ਅਜਿਹੇ ਪਰਿਵਾਰ ਦੁਆਲੇ ਘੁੰਮਦੀ ਹੈ ਜੋ ਕਿੱਤੇ ਵਜੋਂ ਲੰਡਨ ਦੇ ਸਾਊਥਹਾਲ ‘ਚ ਵੈਡਿੰਗ ਪਲਾਨਿੰਗ ਹੈ।ਇਸ ਪਰਿਵਾਰ ਦੀ ਜ਼ਿੰਦਗੀ 'ਚ ਇਕ ਕੁੱਝ ਅਜਿਹਾ ਵਾਪਰਦਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਹੀ ਬਦਲ ਜਾਂਦੀ ਹੈ।ਫ਼ਿਲਮ ਦਾ ਟ੍ਰੇਲਰ ਵੇਖਣ ਤੋਂ ਬਾਅਦ ਫੈਨਸ ‘ਚ ਫਿਲਮ ਪ੍ਰਤੀ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।


ਹਰਜਿੰਦਰ ਸਿੰਘ 9463828000

 

Have something to say? Post your comment

 

ਹੋਰ ਮਨੋਰੰਜਨ ਖ਼ਬਰਾਂ

 
 
 
 
Subscribe