ਨਵੀਂ ਦਿੱਲੀ : ਦਿੱਲੀ ਮੈਟਰੋ ਦੇ ਦਰਵਾਜ਼ੇ 'ਚ ਇਕ ਔਰਤ ਦੀ ਸਾੜੀ ਫਸਣ ਨਾਲ ਉਹ ਥੋੜ੍ਹੀ ਦੂਰ ਤੱਕ ਟਰੇਨ ਨਾਲ ਖਿੱਚਦੀ ਚੱਲੀ ਗਈ, ਜਿਸ ਨਾਲ ਉਸ ਦੇ ਸਿਰ 'ਤੇ ਸੱਟਾਂ ਲੱਗੀਆਂ ਹਨ। ਔਰਤ ਦੇ ਪਤੀ ਜਗਦੀਸ਼ ਪ੍ਰਸਾਦ ਨੇ ਕਿਹਾ, ''ਗੀਤਾ ਅਤੇ ਮੇਰੀ ਬੇਟੀ ਨਵਾਦਾ ਤੋਂ ਆ ਰਹੀ ਸੀ। ਮੋਤੀ ਨਗਰ ਮੈਟਰੋ ਸਟੇਸ਼ਨ 'ਤੇ ਉਤਰਦੇ ਸਮੇਂ ਗੀਤਾ ਦੀ ਸਾੜੀ ਦਾ ਪੱਲੂ ਟਰੇਨ ਦੇ ਦਰਵਾਜ਼ੇ 'ਚ ਫਸ ਗਿਆ। ਇਸ ਨਾਲ ਉਹ ਕੁਝ ਦੂਰ ਤੱਕ ਟਰੇਨ ਨਾਲ ਖਿੱਚਦੀ ਚੱਲੀ ਗਈ।'' ਪ੍ਰਸਾਦ ਨੇ ਦੱਸਿਆ ਕਿ ਗੀਤਾ ਨੂੰ ਕੁਝ ਸੱਟਾਂ ਲੱਗੀਆਂ, ਜਿਸ ਤੋਂ ਬਾਅਦ ਉਸ ਨੂੰ ਨਜ਼ਦੀਕੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ।ਉਨ੍ਹਾਂ ਨੇ ਕਿਹਾ, ''ਮੈਨੂੰ ਮੇਰੀ ਬੇਟੀ ਨੇ ਫੋਨ ਕਰ ਕੇ ਘਟਨਾ ਦੀ ਜਾਣਕਾਰੀ ਦਿੱਤੀ। ਯਾਤਰੀਆਂ ਨੇ ਟਰੇਨ ਰੋਕਣ ਲਈ ਚਾਲਕ ਨੂੰ ਅਲਰਟ ਕਰਨ ਲਈ ਐਮਰਜੈਂਸੀ ਬਟਨ ਦਬਾ ਦਿੱਤਾ।'' ਦਿੱਲੀ ਮੈਟਰੋ ਰੇਲ ਨਿਗਮ (ਡੀ.ਐੱਮ.ਆਰ.ਸੀ.) ਦੇ ਸੀਨੀਅਰ ਅਧਿਕਾਰੀ ਨੇ ਮੋਤੀ ਨਗਰ ਮੈਟਰੋ ਸਟੇਸ਼ਨ 'ਤੇ ਘਟਨਾ ਹੋਣ ਦੀ ਪੁਸ਼ਟੀ ਕੀਤੀ। ਡੀ.ਐੱਮ.ਆਰ.ਸੀ. ਨੇ ਇਕ ਟਵੀਟ 'ਚ ਦੱਸਿਆ ਕਿ ਘਟਨਾ ਕਾਰਨ ਮੋਤੀ ਨਗਰ ਅਤੇ ਰਾਜੇਂਦਰ ਪਲੇਸ ਮੈਟਰੋ ਸਟੇਸ਼ਨ 'ਤੇ ਘਟਨਾ ਹੋਣ ਦੀ ਪੁਸ਼ਟੀ ਕੀਤੀ। ਡੀ.ਐੱਮ.ਆਰ.ਸੀ. ਨੇ ਇਕ ਟਵੀਟ 'ਚ ਦੱਸਿਆ ਕਿ ਘਟਨਾ ਕਾਰਨ ਮੋਤੀ ਨਗਰ ਅਤੇ ਰਾਜੇਂਦਰ ਪਲੇਸ ਸਟੇਸ਼ਨ ਦਰਮਿਆਨ ਸੇਵਾਵਾਂ ਥੋੜ੍ਹੀ ਦੇਰ ਲਈ ਪ੍ਰਭਾਵਿਤ ਹੋਈਆਂ। ਦਿੱਲੀ ਮੈਟਰੋ ਦੀ ਬਲਿਊ ਲਾਈਨ ਦਿੱਲੀ ਦੇ ਦਵਾਰਕਾ ਨੂੰ ਨੋਇਡਾ ਇਲੈਕਟ੍ਰਾਨਿਕ ਸਿਟੀ ਨਾਲ ਜੋੜਦੀ ਹੈ।