Friday, November 22, 2024
 

ਸੰਸਾਰ

ਕੈਲੀਫੋਰਨੀਆ ’ਚ ਖੇਤੀਬਾੜੀ ਲਈ ਪਾਣੀ ਦਾ ਵਪਾਰ

September 19, 2020 08:24 AM

ਲਾਸ ਏਂਜਲਸ: ਵਾਲ ਸਟ੍ਰੀਟ ਵਲੋਂ ਛੇਤੀ ਹੀ ਇਕ ਨਵੇਂ ਧੰਦੇ ਨੂੰ ਸ਼ੁਰੂ ਕੀਤਾ ਜਾਣ ਵਾਲਾ ਹੈ। ਇਹ ਧੰਦਾ ਪਾਣੀ ਨਾਲ ਸਬੰਧਤ ਹੈ। ਇਸ ਸਮੇਂ ਦੁਨੀਆ ਦੀ ਵੱਡੀ ਆਬਾਦੀ ਪਾਣੀ ਦੇ ਸੰਕਟ ਦਾ ਸ਼ਿਕਾਰ ਹੈ। ਸੀ. ਐੱਮ. ਈ. ਮੁਤਾਬਕ 2025 ਤੱਕ ਦੁਨੀਆ ਦੀ ਲਗਭਗ ਦੋ-ਤਿਹਾਈ ਆਬਾਦੀ ਪਾਣੀ ਦੇ ਗੰਭੀਰ ਸੰਕਟ ਨਾਲ ਘਿਰੀ ਹੋਵੇਗੀ। ਵਾਲ ਸਟ੍ਰੀਟ ਵਲੋਂ ਭਵਿੱਖ ਦੀਆਂ ਲੋੜਾਂ ਨੂੰ ਹੁਣ ਤੋਂ ਹੀ ਭਾਂਪਦਿਆਂ ਅਮਰੀਕਾ ਦੇ ਕੈਲੀਫੋਰਨੀਆ ’ਚ ਵਾਟਰ ਸਪਲਾਈ ਸਬੰਧੀ ਨਵਾਂ ਵਪਾਰ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਅਮਰੀਕਾ ’ਚ ਆਪਣੀ ਕਿਸਮ ਦਾ ਇਹ ਪਹਿਲਾ ਕਾਂਟ੍ਰੈਕਟ ਹੋਵੇਗਾ, ਜਿਸ ਨੂੰ ਸੀ. ਐੱਮ. ਈ. ਗਰੁੱਪ ਇੰਕ ਵਲੋਂ ਤਿਆਰ ਕੀਤਾ ਜਾਏਗਾ। ਸੀ. ਐੱਮ. ਈ. ਮੁਤਾਬਕ ਕੈਲੀਫੋਰਨੀਆ ’ਚ ਪਾਣੀ ਦੀ ਖਪਤ ਵਾਲੇ ਦੋ ਵੱਡੇ ਅਦਾਰੇ ਹਨ। ਇਨ੍ਹਾਂ ’ਚੋਂ ਇਕ ਬਦਾਮਾਂ ਦੇ ਬਾਗ ਅਤੇ ਦੂਜੀਆਂ ਨਗਰਪਾਲਿਕਾਵਾਂ ਹਨ। 

ਕੈਲੀਫੋਰਨੀਆ ’ਚ ਪਿਛਲੇ ਕਈ ਸਾਲਾਂ ਤੋਂ ਪਾਣੀ ਦੀ ਸਪਲਾਈ ਦਾ ਸੰਕਟ ਹੀ ਚਲ ਰਿਹਾ ਹੈ। ਏਸ਼ੀਆ ਅਤੇ ਅਫਰੀਕਾ ਵਰਗੇ ਖੇਤਰਾਂ ’ਚ ਵੀ ਤਾਪਮਾਨ ਵਧਣ ਕਾਰਣ ਪਾਣੀ ਦੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ। ਸੀ. ਐੱਮ. ਈ. ਦੇ ਇਕ ਚੋਟੀ ਦੇ ਕੌਮਾਂਤਰੀ ਅਧਿਕਾਰੀ ਟਿਮ ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ ਇਸ ਸਮੇਂ ਪੂਰੀ ਦੁਨੀਆ ’ਚ ਪਾਣੀ ਦੀ ਕਮੀ ਇਕ ਵੱਡੀ ਚੁਣੌਤੀ ਵਜੋਂ ਉਭਰ ਕੇ ਸਾਹਮਣੇ ਆ ਰਹੀ ਹੈ। ਦੋ ਅਰਬ ਲੋਕਾਂ ਨੂੰ ਪਾਣੀ ਦੇ ਸੰਕਟ ਦਾ ਵਿਸ਼ੇਸ਼ ਤੌਰ ’ਤੇ ਸਾਹਮਣਾ ਕਰਨਾ ਪੈ ਰਿਹਾ ਹੈ। ਵਾਲ ਸਟ੍ਰੀਟ ਨੇ ਇਸ ਨਵੀਂ ਚੁਣੌਤੀ ਨੂੰ ਮਹਿਸੂਸ ਕੀਤਾ। ਇਸ ਤੋਂ ਪਹਿਲਾਂ ਇਕ ਸਰਮਾਏਦਾਰ ਮਿਸ਼ੇਲ ਬਰੀ ਨੇ 10 ਸਾਲ ਪਹਿਲਾਂ ਪਾਣੀ ਦੇ ਸੰਕਟ ਵੱਲ ਧਿਆਨ ਦਿਵਾਇਆ ਸੀ ਅਤੇ ਉਨ੍ਹਾਂ ਕਿਹਾ ਸੀ ਕਿ ਹੁਣ ਪਾਣੀ ਵੱਲ ਧਿਆਨ ਕੇਂਦਰਿਤ ਕਰ ਕੇ ਸਰਮਾਇਆ ਲਾਏ ਜਾਣ ਦੀ ਲੋੜ ਹੈ। ਕੈਲੀਫੋਰਨੀਆ ’ਚ ਉਨ੍ਹਾਂ ਸਰਮਾਏਦਾਰਾਂ ਲਈ ਇਹ ਇਕ ਵੱਖਰੀ ਕਿਸਮ ਦੀ ਗੱਲ ਹੋਵੇਗੀ ਕਿ ਇਥੇ ਪਾਣੀ ’ਤੇ ਪੂੰਜੀ ਲਾਉਣ ਦੇ ਮੌਕੇ ਸਾਹਮਣੇ ਆਏ ਹਨ। ਚੌਗਿਰਦਾ ਮਾਹਰਾਂ ਨੇ ਪਿਛਲੇ ਕੁਝ ਸਾਲਾਂ ਦੌਰਾਨ ਇਸ ਗੱਲ ਦੀ ਤਾੜਨਾ ਕੀਤੀ ਸੀ ਕਿ ਆਉਂਦੇ ਸਾਲਾਂ ਦੌਰਾਨ ਖੇਤੀਬਾੜੀ ਖੇਤਰ ਅਤੇ ਇਸ ਦੇ ਨਾਲ ਹੀ ਵਧ ਰਹੇ ਸ਼ਹਿਰਾਂ ਕਾਰਣ ਪਾਣੀ ਦੀ ਲੋੜ ਵਧ ਸਕਦੀ ਹੈ। ਕਈ ਦੇਸ਼ਾਂ ’ਚ ਸੋਕੇ ਕਾਰਣ ਫਸਲਾਂ ਨੂੰ ਨੁਕਸਾਨ ਪਹੁੰਚਦਾ ਹੈ। ਕਿਸਾਨਾਂ ਨੂੰ ਜੇ ਪਾਣੀ ਸੰਤੁਲਿਤ ਮਾਤਰਾ ’ਚ ਮਿਲਦਾ ਰਹੇ ਤਾਂ ਉਨ੍ਹਾਂ ਨੂੰ ਭਰਵੀਂ ਫਸਲ ਲੈਣ ’ਚ ਸੌਖ ਹੋ ਸਕਦੀ ਹੈ।

ਸੀ. ਐੱਮ. ਈ. ਦਾ ਉਕਤ ਕਾਂਟ੍ਰੈਕਟ ਜੋ ਅਜੇ ਕੈਲੀਫੋਰਨੀਆ ਦੀ ਵਾਟਰ ਮਾਰਕੀਟ ਨਾਲ ਸਬੰਧਤ ਹੈ, 1.1 ਬਿਲੀਅਨ ਡਾਲਰ ਦਾ ਹੈ। ਇਸ ਨੂੰ ਇਸ ਸਾਲ ਦੇ ਅੰਤ ’ਚ ਸ਼ੁਰੂ ਕੀਤਾ ਜਾਏਗਾ। ਕੈਲੀਫੋਰਨੀਆ ’ਚ ਪਾਣੀ ਦੀ ਕੁਲ ਖਪਤ ਦਾ 40 ਫੀਸਦੀ ਹਿੱਸਾ ਖੇਤੀਬਾੜੀ ਨਾਲ ਸਬੰਧਤ ਹੈ।

 

 

Readers' Comments

Onkar Singh 9/19/2020 10:54:38 AM

😬😬

Have something to say? Post your comment

 

ਹੋਰ ਸੰਸਾਰ ਖ਼ਬਰਾਂ

Pakistan : ਯਾਤਰੀਆਂ ਦੀ ਵੈਨ 'ਤੇ ਗੋਲੀਆਂ ਦੀ ਵਰਖਾ, 32 ਦੀ ਮੌਤ

85000 Passports Held by Service Canada Amid Canada Post Strike Disruption

ਭਾਰਤ ਦੇ ਪ੍ਰਧਾਨ ਮੰਤਰੀ ਪਹਿਲੀ ਵਾਰ ਗੁਆਨਾ ਪਹੁੰਚੇ, ਹਵਾਈ ਅੱਡੇ 'ਤੇ ਰਾਸ਼ਟਰਪਤੀ ਨੇ ਕੀਤਾ ਸਵਾਗਤ

ਗੈਂਗਸਟਰ ਲਾਰੈਂਸ ਦਾ ਭਰਾ ਅਨਮੋਲ ਬਿਸ਼ਨੋਈ ਕੈਲੀਫ਼ੋਰਨੀਆ ਵਿਚ ਗ੍ਰਿਫ਼ਤਾਰ

ਪ੍ਰਧਾਨ ਮੰਤਰੀ ਮੋਦੀ ਦੇ ਨਾਈਜੀਰੀਆ ਪਹੁੰਚਣ 'ਤੇ ਮੰਤਰੀ ਨਈਸੋਮ ਏਜ਼ੇਨਵੋ ਵਾਈਕ ਨੇ ਨਿੱਘਾ ਸਵਾਗਤ

ਅਸਮਾਨ ਤੋਂ ਧਰਤੀ ਨਜ਼ਰ ਨਹੀਂ ਆ ਰਹੀ. ਨਾਸਾ ਨੇ ਜਾਰੀ ਕੀਤੀ ਹੈਰਾਨ ਕਰਨ ਵਾਲੀ ਤਸਵੀਰ

ਮੈਕਡੋਨਲਡ 'ਚ ਖਾਣਾ ਖਾਣ ਤੋਂ ਬਾਅਦ 100 ਤੋਂ ਵੱਧ ਲੋਕ ਹੋਏ ਬਿਮਾਰ, ਫੈਲੀ ਇਹ ਬੀਮਾਰੀ

ਅਡਾਨੀ ਨੇ ਐਲਾਨ ਕੀਤਾ, ਅਮਰੀਕਾ 'ਚ 10 ਅਰਬ ਡਾਲਰ ਦਾ ਨਿਵੇਸ਼ ਕਰੇਗਾ

ਸ਼ਹੀਦ ਭਗਤ ਸਿੰਘ ਅੱਤਵਾਦੀ ਸੀ : ਪਾਕਿਸਤਾਨ ਨੇ ਕਿਹਾ

'ईरान के मुद्दे पर हमारी राय एक जैसी है': चुनाव जीतने के बाद ट्रंप से तीन बार बात करने के बाद नेतन्याहू

 
 
 
 
Subscribe