ਚੰਡੀਗੜ੍ਹ : ਧਨਾਸ ਸਥਿਤ ਈਡਬਲਿਊਐਸ ਕਾਲੋਨੀ ਵਿਚ ਕੂੜੇਦਾਨ ਦੇ ਅੰਦਰ ਇਕ ਦਿਨ ਦੀ ਨਵਜੰਮੀ ਬੱਚੀ ਮ੍ਰਿਤਕ ਹਾਲਤ ਵਿਚ ਮਿਲੀ। ਨਗਰ ਨਿਗਮ ਦੇ ਸਫਾਈ ਮੁਲਾਜ਼ਮਾਂ ਤੋਂ ਸੂਚਨਾ ਮਿਲਣ ’ਤੇ ਪਹੁੰਚੀ ਪੁਲਿਸ ਨੇ ਬੱਚੀ ਦੀ ਲਾਸ਼ ਨੂੰ ਜੀਐਮਐਸਐਚ-16 ਦੀ ਮੋਰਚਰੀ ਵਿਚ ਰਖਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਹਾਰਨਪੁਰ ਥਾਣਾ ਪੁਲਿਸ ਨੇ ਅਣਪਛਾਤੇ ਦੋਸੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ। ਥਾਣਾ ਪੁਲਿਸ ਈਡਬਲਿਊਐਸ ਕਾਲੋਨੀ ਵਿਚ ਘਰ-ਘਰ ਜਾ ਕੇ ਪੁੱਛਗਿੱਛ ਕਰਨ ਦੇ ਨਾਲ ਜਾਂਚ-ਪੜਤਾਲ ਕਰਨ ਵਿਚ ਲੱਗੀ ਹੋਈ ਹੈ। ਸਾਰੰਗਪੁਰ ਥਾਣਾ ਪੁਲਿਸ ਨਵਜੰਮੀ ਦੀ ਮ੍ਰਿਤਕ ਦੇਹ ਮਿਲਣ ਤੋਂ ਬਾਅਦ ਸਰਕਾਰੀ ਹਸਪਤਾਲ ਦੇ ਰਜਿਸਟਰ ਦੀ ਜਾਂਚ ’ਚ ਲੱਗੀ ਹੈ, ਜਿਸ ਵਿਚ ਜੀਐਮਸੀਐਚ-32, ਜੀਐਮਸੀਐਚ-16, ਸਿਵਲ ਹਸਪਤਾਲ ਸੈਕਟਰ-22 ਸਣੇ ਦੂਸਰੇ ਸਿਵਲ ਹਸਪਤਾਲ ਸ਼ਾਮਲ ਹਨ। ਹਾਲਾਂਕਿ ਬੱਚੀ ਦੇ ਹੱਥ ’ਤੇ ਕੋਈ ਟੈਗ ਨਹੀਂ ਲੱਗਾ ਹੋਇਆ ਸੀ।