Saturday, November 23, 2024
 

ਪੰਜਾਬ

ਹੁਣ ਖੁੱਲੀਆਂ ਮਿਠਾਈਆਂ ਦੀ 'ਬੈਸਟ ਬਿਫ਼ੋਰ ਡੇਟ' ਦਰਸਾਉਣਾ ਹੋਵੇਗਾ ਲਾਜ਼ਮੀ

September 28, 2020 07:55 AM

ਕਪੂਰਥਲਾ : ਸਾਰੇ ਫੂਡ ਬਿਜਨਸ ਆਪਰੇਟਰ ਜੋ ਕਿ ਮਠਿਆਈਆਂ ਨਾਲ ਸਬੰਧ ਰੱਖਦੇ ਹਨ, ਉਨਾਂ ਲਈ ਖੁੱਲੀਆਂ ਮਠਿਆਈਆਂ ਦੀ ਬੈਸਟ ਬਿਫ਼ੋਰ ਡੇਟ ਦਰਸਾਉਣਾ ਲਾਜਮੀ ਹੋਵੇਗੀ। ਕਪੂਰਥਲਾ ਦੇ ਸਹਾਇਕ ਕਮਿਸ਼ਨਰ ਫੂਡ ਤੇ ਡਰੱਗ ਐਡਮੀਨਿਸਟ੍ਰੇਸ਼ਨ ਡਾ. ਹਰਜੋਤ ਪਾਲ ਸਿੰਘ ਨੇ ਦੱਸਿਆ ਕਿ ਇਹ ਹੁਕਮ ਪਹਿਲੀ ਅਕਤੂਬਰ ਤੋਂ ਲਾਗੂ ਹੋਣਗੇ ਅਤੇ ਇਨ੍ਹਾਂ ਅਨੁਸਾਰ ਨਾਨ ਪੈਕੇਡਜ਼/ਖੁੱਲੀਆਂ ਮਠਿਆਈਆਂ ਜੋ ਕਿ ਦੁਕਾਨਾਂ ਵਿਚ ਟਰੇਅ ਜਾਂ ਕੰਟੇਨਰ ਵਿਚ ਰੱਖੀਆਂ ਜਾਂਦੀਆਂ ਹਨ, ਬਾਰੇ 'ਬੈਸਟ ਬਿਫ਼ੋਰ ਡੇਟ' ਲਿਖਣਾ ਜ਼ਰੂਰੀ ਹੋਵੇਗਾ। ਇਸਦੇ ਨਾਲ ਫੂਡ ਬਿਜਨਸ ਆਪਰੇਟਰ ਆਪਣੀ ਇੱਛਾ ਅਨੁਸਾਰ ਮਠਿਆਈ ਨੂੰ ਬਣਾਉਣ ਦੀ ਮਿਤੀ ਵੀ ਲਿਖ ਸਕਦੇ ਹਨ।
ਉਨਾਂ ਕਿਹਾ ਕਿ ਨਿਰਧਾਰਿਤ ਸਮੇਂ ਤੋਂ ਪਹਿਲਾਂ (ਬੈਸਟ ਬਿਫ਼ੋਰ ਡੇਟ) ਸਥਾਨਕ ਹਲਾਤਾਂ ਅਨੁਸਾਰ ਜਿਵੇਂ ਕਿ ਤਾਪਮਾਨ, ਨਮੀ ਅਨੁਸਾਰ ਨਿਸ਼ਚਿਤ ਕਰ ਕੇ ਦਰਸਾਉਣਗੇ ਤੇ ਵੱਖ-ਵੱਖ ਤਰ੍ਹਾਂ ਦੀਆਂ ਮਠਿਆਈਆਂ ਦੀ ਅੰਦਾਜ਼ਨ 'ਸ਼ੈਲਫ ਲਾਈਫ਼' ਵਿਭਾਗ ਦੀ ਵੈਬਸਾਇਟ ਉੱਪਰ ਉਪਲਬਧ ਹੈ।
ਉਨਾਂ ਕਿਹਾ ਕਿ ਮਿਤੀ ਦਰਸਾਉਣ ਦਾ ਮੁੱਖ ਮਕਸਦ ਲੋਕਾਂ ਦੀ ਸਿਹਤ ਸੁਰੱਖਿਆ ਹੈ ਤਾਂ ਜੋ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਜਿਹੜੀ ਮਠਿਆਈ ਉਹ ਖਰੀਦ ਰਹੇ ਹਨ ਉਹ ਕਿਸ ਮਿਤੀ ਤੱਕ ਖਾਣ ਯੋਗ ਹੈ। ਉਨ੍ਹਾਂ ਕਿਹਾ ਕਿ ਮਠਿਆਈਆਂ ਵਿਚ ਕੁਝ ਸਮੇਂ ਬਾਅਦ ਫੰਗਸ, ਉੱਲੀ, ਬੈਕਟੀਰੀਆ ਪੈਦਾ ਹੋ ਜਾਂਦੇ ਹਨ ਜੋ ਕਿ ਮਠਿਆਈ ਨੂੰ ਖਰਾਬ ਕਰ ਦਿੰਦੇ ਹਨ, ਜਿਸ ਨਾਲ ਮਨੁੁੱਖੀ ਸਿਹਤ ਉੱਪਰ ਮਾੜਾ ਅਸਰ ਪਾਉਂਦੀ ਹੈ।
ਸਹਾਇਕ ਕਮਿਸ਼ਨਰ ਫੂਡ ਨੇ ਸਾਰੇ ਮਠਿਆਈ ਬਣਾਉਣ ਵਾਲਿਆਂ, ਵੇਚਣ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਦੀ ਸਿਹਤ ਦੇ ਮੱਦੇਨਜਰ ਨਵੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨ।

 

Have something to say? Post your comment

Subscribe