ਕਿਸੇ ਦੇਸ਼ ਦਾ ਮੁੱਖ ਧਾਰਾ ਮੀਡੀਆ ਵੰਡਿਆ ਹੋਵੇ ਤਾਂ ਸਰਕਾਰਾਂ ਖੁਸ਼ ਹੁੰਦੀਆਂ ਹਨ। ਰਾਹਤ ਮਹਿਸੂਸ ਕਰਦੀਆਂ ਹਨ। ਉਸ ਵੰਡ ਨੂੰ ਹੋਰ ਤਿੱਖਾ, ਹੋਰ ਵੱਡਾ ਕਰਨ ਦੀ ਕੋਸ਼ਿਸ਼ ਕਰਦੀਆਂ ਹਨ। ਦੂਸਰੇ ਪਾਸੇ ਦੇਸ਼ ਨੂੰ, ਲੋਕਾਂ ਨੂੰ ਇਸਦਾ ਨੁਕਸਾਨ ਹੁੰਦਾ ਹੈ। ਮੀਡੀਆ ਦੀ ਵੱਡੀ ਧਿਰ ਮੁਲਕ ਦੀਆਂ ਵੱਡੀਆਂ ਸਮੱਸਿਆਵਾਂ, ਅਸਫ਼ਲਤਾਵਾਂ ਪ੍ਰਤੀ ਚੁੱਪ ਰਹਿੰਦੀ ਹੈ। ਜੇ ਕੋਈ ਮੀਡੀਆ ਅਦਾਰਾ, ਕੋਈ ਚੈਨਲ, ਕੋਈ ਅਖ਼ਬਾਰ, ਕੋਈ ਐਂਕਰ, ਕੋਈ ਪੱਤਰਕਾਰ ਕੋਈ ਬੁਨਿਆਦੀ ਮੁੱਦਾ ਮਸਲਾ ਉਠਾਉਂਦਾ ਹੈ ਤਾਂ ਬਾਕੀ ਮੀਡੀਆ ਉਸਨੂੰ ਅੱਗੇ ਨਹੀਂ ਤੋਰਦਾ। ਖਾਮੋ