ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਅਮਰੀਕੀ ਰੱਖਿਆ ਮੰਤਰੀ ਲੋਇਡ ਜੇ ਆਸਟਿਨ ਵਿਚਾਲੇ ਵੀਰਵਾਰ ਨੂੰ ਇਕ ਅਹਿਮ ਬੈਠਕ ਹੋਈ। ਇਹ ਮੀਟਿੰਗ 11ਵੀਂ ਆਸੀਆਨ ਰੱਖਿਆ ਮੰਤਰੀਆਂ ਦੀ ਮੀਟਿੰਗ (ADMM)-ਪਲੱਸ ਵਿਏਨਟਿਏਨ, ਲਾਓ ਪੀਡੀਆਰ ਵਿੱਚ ਹੋਈ। ਦੋਹਾਂ ਦੇਸ਼ਾਂ ਨੇ ਸੰਚਾਲਨ ਤਾਲਮੇਲ, ਸੂਚਨਾ-ਵੰਡ ਅਤੇ ਉਦਯੋਗਿਕ ਨਵੀਨਤਾ 'ਤੇ ਆਧਾਰਿਤ ਭਾਰਤ-ਅਮਰੀਕਾ ਰੱਖਿਆ ਸਾਂਝੇਦਾਰੀ ਦੀ ਸ਼ਲਾਘਾ ਕੀਤੀ।