ਆਸਟ੍ਰੇਲੀਆ : ਦੇਸ਼ ਵਿਚ ਇਕ ਟੀਵੀ ਵਿਚ ਇਸ਼ਤਿਹਾਰ ਦਿਤਾ ਜਾ ਰਿਹਾ ਹੈ ਜਿਸ ਵਿਚ ਕੋਰੋਨਾ ਸਬੰਧੀ ਜਾਣਕਾਰੀ ਦਿਤੀ ਜਾ ਰਹੀ ਹੈ ਅਤੇ ਇਸ ਮਸ਼ਹੂਰੀ ਵਿਚ ਲੋਕਾਂ ਨੂੰ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਆਪਣੇ ਘਰਾਂ ਅੰਦਰ ਹੀ ਰਹੋ ਅਤੇ ਕੋਰੋਨਾ ਤੋਂ ਬਚਣ ਵਾਸਤੇ ਸਰਕਾਰ ਦੇ ਟੀਕਾਕਰਣ ਅਭਿਆਨ ਦਾ ਹਿੱਸਾ ਬਣੋ ਅਤੇ ਆਪਣੀ ਅਤੇ ਆਪਣੇ ਸਮਾਜ ਦੀਆਂ ਜ਼ਿੰਦਗੀਆਂ ਨੂੰ ਬਚਾਉ। ਹੁਣ ਚੱਕਰ ਇਹ ਪੈ ਰਿਹਾ ਹੈ ਕਿ ਨਿਊ ਸਾਊਥ ਵੇਲਜ਼ ਵਿਚਲੇ ਸਿਡਨੀ ਖੇਤਰ ਦੇ ਨੌਜਵਾਨਾਂ ਦਾ ਕਹਿਣਾ ਹੈ ਕਿ ਇਹ ਮਸ਼ਹੂਰੀ ‘ਬੇਇਜ਼ਤੀ’ ਤੋਂ ਵੱਧ ਕੁੱਝ ਵੀ ਨਹੀਂ, ਕਿਉਂਕਿ ਪਹਿਲੀ ਗੱਲ ਤਾਂ ਇਹ ਹੈ ਕਿ ਇੰਨੀ ਵੱਡੀ ਪੱਧਰ ਉਪਰ ਹਾਲ ਦੀ ਘੜੀ ਕਰੋਨਾ ਤੋਂ ਬਚਾਉ ਵਾਲਾ ਟੀਕਾ ਉਪਲੱਭਧ ਹੀ ਨਹੀਂ ਹੈ ਜੋ ਕਿ 40 ਸਾਲ ਤੱਕ ਦੀ ਦੇਸ਼ ਦੀ ਵੱਡੀ ਜਨਸੰਖਿਆ ਨੂੰ ਲਗਾਇਆ ਜਾ ਸਕੇ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਪਹਿਲਾਂ ਉਕਤ ਟੀਕੇ ਦੀ ਉਪਲੱਭਧਤਾ ਨੂੰ ਸਥਾਈ ਅਤੇ ਯਕੀਨੀ ਬਣਾਏ ਅਤੇ ਬਾਅਦ ਵਿੱਚ ਅਜਿਹੀਆਂ ਮਸ਼ਹੂਰੀਆਂ ਨੂੰ ਟੀ.ਵੀ. ਚੈਨਲਾਂ ਅਤੇ ਸੋਸ਼ਲ ਮੀਡੀਆ ਉਪਰ ਜਾਰੀ। ਉਨ੍ਹਾਂ ਮੰਗ ਕੀਤੀ ਹੈ ਕਿ ਇਸ ਮਸ਼ਹੂਰੀ ਨੂੰ ਤੁਰੰਤ ਬੰਦ ਕੀਤਾ ਜਾਵੇ। ਇਥੇ ਦਸ ਦਈਏ ਕਿ ਦੇਸ਼ ਦੇ ਮੁੱਖ ਮੈਡੀਕਲ ਅਫ਼ਸਰ ਪੌਲ ਕੈਲੀ ਨੇ ਇਸ ਸਬੰਘੀ ਕਿਹਾ ਹੈ ਕਿ ਫ਼ੈਡਰਲ ਸਰਕਾਰ ਦੀ ਫ਼ੰਡਿੰਗ ਨਾਲ ਇੱਕ ਟੀ.ਵੀ. ਦੀ ਮਸ਼ਹੂਰੀ ਬਣਾਈ ਗਈ ਹੈ ਜਿਸ ਵਿਚ ਕੋਰੋਨਾ ਤੋਂ ਬਚਾਓ ਅਤੇ ਟੀਕਾ ਲਵਾਉਣ ਬਾਰੇ ਕਿਹਾ ਗਿਆ ਸੀ।