Thursday, November 21, 2024
 

ਰਾਸ਼ਟਰੀ

ਗਣਪਤੀ ਉਤਸਵ ਦੀ ਸਮਾਪਤੀ : 28 ਹਜ਼ਾਰ ਤੋਂ ਵੱਧ ਮੂਰਤੀਆਂ ਹੋਈਆਂ ਵਿਸਰਜਨ

September 03, 2020 08:55 AM

ਮੁੰਬਈ : ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਇਸ ਸਾਲ ਗਣੇਸ਼ ਉਤਸਵ ਤਿਉਹਾਰ ਬੇਹੱਦ ਆਮ ਤਰੀਕੇ ਨਾਲ ਮਨਾਇਆ ਗਿਆ। 11 ਦਿਨਾਂ ਤਕ ਚਲਣ ਵਾਲੇ ਇਸ ਤਿਉਹਾਰ ਦਾ ਮੁੰਬਈ 'ਚ 28 ਹਜ਼ਾਰ ਤੋਂ ਵੱਧ ਮੂਰਤੀਆਂ ਦੇ ਵਿਸਰਜਨ ਨਾਲ ਸਮਾਪਨ ਹੋ ਗਿਆ। ਇਕ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿਤੀ। ਮੂਰਤੀ ਵਿਸਰਜਨ ਦੀ ਸ਼ੁਰੂਆਤ ਮੰਗਲਵਾਰ ਸਵੇਰ ਤੋਂ 'ਅਨੰਤ ਚਤੁਰਦਸ਼ੀ' ਮੌਕੇ ਹੋਈ, ਜੋ ਉਤਸਵ ਦਾ ਸਮਾਪਨ ਦਿਨ ਸੀ। ਹਾਲਾਂਕਿ ਬੁੱਧਵਾਰ ਤੜਕੇ ਤਕ ਭਗਤ ਮੂਰਤੀ ਵਿਸਰਜਨ ਕਰਦੇ ਰਹੇ। ਬ੍ਰਹਿਨਮੁੰਬਈ ਮਹਾ ਨਗਰਪਾਲਿਕਾ ਦੇ ਇਕ ਅਧਿਕਾਰੀ ਨੇ ਦਸਿਆ ਕਿ ਕੁਲ 28, 293 ਮੂਰਤੀਆਂ ਦਾ ਵਿਸਰਜਨ ਬੁੱਧਵਾਰ ਤੜਕੇ 3 ਵਜੇ ਤਕ ਸ਼ਹਿਰ ਦੀਆਂ ਜਲ ਇਕਾਈਆਂ 'ਚ ਹੋਇਆ। ਇਨ੍ਹਾਂ 'ਚੋਂ 3, 817 ਜਨਤਕ ਮੰਡਲਾਂ 'ਚ ਜਦੋਂ ਕਿ 24, 476 ਮੂਰਤੀਆਂ ਘਰ 'ਚ ਸਥਾਪਤ ਕੀਤੀਆਂ ਗਈਆਂ ਸਨ। ਉਨ੍ਹਾਂ ਨੇ ਦਸਿਆ ਕਿ ਇਨ੍ਹਾਂ 'ਚੋਂ 13, 742 ਮੂਰਤੀਆਂ ਦਾ ਵਿਸਰਜਨ ਇਸ ਉਦੇਸ਼ ਲਈ ਬਣਾਏ ਗਏ ਨਕਲੀ ਤਾਲਾਬਾਂ 'ਚ ਕੀਤਾ ਗਿਆ।
ਅਧਿਕਾਰੀ ਨੇ ਕਿਹਾ, ''ਮੂਰਤੀ ਵਿਸਰਜਨ ਦੌਰਾਨ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ।'' ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਸਾਦੇ ਤਰੀਕੇ ਨਾਲ ਗਣਪਤੀ ਉਤਸਵ ਮਨਾਉਣ। ਉਨ੍ਹਾਂ ਨੇ ਗਣੇਸ਼ ਮੰਡਲਾਂ ਤੋਂ ਇਸ ਦੌਰਾਨ ਸਮਾਜਕ ਕਲਿਆਣ ਨਾਲ ਜੁੜੇ ਕੰਮ ਕਰਨ ਦੀ ਅਪੀਲ ਕੀਤੀ ਸੀ।

 

Have something to say? Post your comment

 
 
 
 
 
Subscribe