Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

ਲਿਖਤਾਂ

ਅਸੀ ਸਾਰੇ ਇੰਜ ਮੁਜ਼ਰਮ ਹਾਂ ! ?

April 02, 2021 10:14 PM

ਇਕ 14 ਸਾਲਾਂ ਦਾ ਮੁੰਡਾ ਇਕ ਸਟੋਰ ’ਚੋਂ ਚੋਰੀ ਕਰਦਾ ਫੜਿਆ ਗਿਆ, ਗਾਰਡ ਦੀ ਗਿਰਫ਼ਤ ਚੋਂ ਭੱਜਣ ਦੀ ਕੋਸ਼ਿਸ਼ ਕੀਤੀ, ਭੱਜ ਨੱਠ ’ਚ ਸਟੋਰ ਦੀ ਇਕ ਸ਼ੈਲਫ਼ ਵੀ ਟੁੱਟ ਗਈ, ਅਦਾਲਤ ’ਚ ਸੁਣਵਾਈ ਹੋਈ ।

ਜੱਜ ਨੇ ਪੁੱਛਿਆ, ਤੂੰ ਸੱਚ ਵਿਚ ਕੁਝ ਚੋਰੀ ਕੀਤਾ ?
ਬੱਚਾ ਬੋਲਿਆ : ਜੀ ! ਬਰੈਡ ਤੇ ਪਨੀਰ ਦਾ ਪੈਕਟ ।
ਜੱਜ : ਕਿਉਂ ?
ਬੱਚਾ : ਮੈਨੂੰ ਲੋੜ ਸੀ, ਮੁੰਡੇ ਨੇ ਝੱਟ ਜਵਾਬ ਦਿੱਤਾ ।
ਜੱਜ : ਖ਼ਰੀਦ ਲੈਂਦਾ ?
ਬੱਚਾ : ਪੈਸੇ ਨਹੀਂ ਸਨ ।
ਜੱਜ : ਘਰਦਿਆਂ ਤੋਂ ਮੰਗ ਲੈਂਦਾ ?
ਬੱਚਾ : ਘਰ ’ਚ ਸਿਰਫ ਮਾਂ ਹੈ, ਬਿਮਾਰ ਤੇ ਬੇਰੁਜ਼ਗਾਰ, ਚੋਰੀ ਮਾਂ ਦੇ ਲਈ ਹੀ ਕੀਤੀ ਸੀ ।
ਜੱਜ : ਤੂੰ ਕੁਝ ਕੰਮ ਨਹੀਂ ਕਰਦਾ ?
ਬੱਚਾ : ਕਰਦਾ ਸੀ, ਕਾਰ ਵਾਸ਼ ’ਚ, ਮਾਂ ਦੀ ਦੇਖ ਰੇਖ ਲਈ ਇਕ ਦਿਨ ਛੁੱਟੀ ਕੀਤੀ ਤੇ ਕੱਢ ਦਿੱਤਾ ਮਾਲਕ ਨੇ ।
ਜੱਜ : ਕਿਸੇ ਤੋਂ ਮਦਦ ਮੰਗਦਾ ?
ਬੱਚਾ : ਸਵੇਰ ਤੋਂ ਮੰਗ ਰਿਹਾ ਸੀ, ਕਿਸੇ ਨੇ ਨੀ ਕੀਤੀ ਮਦਦ ।

ਸੁਣਵਾਈ ਖਤਮ ਹੋਈ ਤੇ ਜੱਜ ਨੇ ਫ਼ੈਸਲਾ ਸੁਣਾਉਣ ਸ਼ੁਰੂ ਕੀਤਾ ।
ਜੱਜ ਨੇ ਕਿਹਾ, ਚੋਰੀ ਤੇ ਉਹ ਵੀ ਬਰੈਡ ਦੀ, ਬਹੁਤ ਵੱਡਾ ਜ਼ੁਰਮ ਹੈ, ਅਤੇ ਇਸ ਜ਼ੁਰਮ ਦੇ ਜ਼ਿੰਮੇਵਾਰ ਅਸੀਂ ਸਾਰੇ ਹਾਂ, ਅਦਾਲਤ ’ਚ ਮੌਜੂਦ ਹਰ ਸ਼ਖਸ ਮੇਰੇ ਸਮੇਤ ਇਸ ਚੋਰੀ ਦਾ ਮੁਜਰਮ ਹੈ, ਮੈਂ ਇਥੇ ਮੌਜੂਦ ਹਰ ਬੰਦੇ ਅਤੇ ਖੁਦ ਤੇ 10 ਡਾਲਰ ਦਾ ਜ਼ੁਰਮਾਨਾ ਲਗਾਉਂਦਾ ਹਾਂ, 10 ਡਾਲਰ ਦਿੱਤੇ ਬਿਨਾਂ ਕੋਈ ਵੀ ਇਥੋਂ ਬਾਹਰ ਨਹੀਂ ਜਾਏਗਾ, ਇਹ ਕਹਿੰਦਿਆਂ ਹੋਇਆਂ ਜੱਜ ਨੇ ਆਪਣੀ ਜੇਬ ਚੋਂ 10 ਡਾਲਰ ਕੱਢ ਕੇ ਮੇਜ ਤੇ ਰੱਖ ਦਿੱਤੇ ।
ਜੱਜ ਨੇ ਅੱਗੇ ਕਿਹਾ ਇਸ ਤੋਂ ਇਲਾਵਾ ਮੈਂ ਸਟੋਰ ਮਾਲਕ ’ਤੇ 1000 ਡਾਲਰ ਦਾ ਜੁਰਮਾਨਾ ਕਰਦਾ ਹਾਂ ਕਿਉਂ ਕਿ ਇਸ ਨੇ ਇਕ ਭੁੱਖੇ ਬੱਚੇ ਨਾਲ ਗ਼ੈਰ ਇਨਸਾਨੀ ਸਲੂਕ ਕਰਦਿਆਂ ਹੋਇਆਂ ਇਸਨੂੰ ਪੁਲਿਸ ਦੇ ਹਵਾਲੇ ਕੀਤਾ, ਜੇਕਰ 24 ਘੰਟਿਆਂ ’ਚ ਜੁਰਮਾਨਾ ਜਮਾ ਨਹੀਂ ਕਰਾਇਆ ਗਿਆ ਤਾਂ ਕੋਰਟ ਦਾ ਹੁਕਮ ਹੈ ਸਟੋਰ ਨੂੰ ਸੀਲ ਕਰਤਾ ਜਾਏ ।
ਫ਼ੈਸਲੇ ਦੇ ਆਖਰੀ ਰਿਮਾਰਕ ਇਹ ਸਨ, ਸਟੋਰ ਮਾਲਕ ਤੇ ਅਦਾਲਤ ’ਚ ਮੌਜੂਦ ਹਰ ਬੰਦਾ ਜੱਜ ਸਮੇਤ ਉਸ ਬੱਚੇ ਨੂੰ ਜੁਰਮਾਨੇ ਦੀ ਰਕਮ ਅਦਾ ਕਰਦੇ ਹੋਏ ਮੁਆਫ਼ੀ ਮੰਗਦੇ ਨੇ ।
ਫ਼ੈਸਲਾ ਸੁਣ ਕੇ ਬੱਚੇ ਦੇ ਹੰਝੂ ਵਹਿ ਰਹੇ ਸਨ ਅਤੇ ਹਿਚਕੀਆਂ ਲੈਂਦਾ ਬਾਰ ਬਾਰ ਜੱਜ ਵੱਲ ਵੇਖ ਰਿਹਾ ਸੀ । 

 

Have something to say? Post your comment

 

ਹੋਰ ਲਿਖਤਾਂ ਖ਼ਬਰਾਂ

ਖ਼ੁਦ ਨੂੰ ਏਨਾ ਨਾ ਤਪਾ

ਕਿਸੇ ਨੂੰ ਮਿਲਦੀ ਰੋਟੀ ਵੀ ਨਹੀਂ

ਪੜ੍ਹਾਈ ਨਾਲੋਂ ਵਿਆਹ 'ਤੇ ਜ਼ਿਆਦਾ ਖਰਚ ਕਿਸ ਕੰਮ ? ਇਸ ਦਾ ਮਾੜਾ ਅਸਰ ਗਰੀਬ ਪਰਿਵਾਰਾਂ 'ਤੇ ਪੈਂਦਾ...

ਬਿਨਾਂ ਕਿਸੇ ਦਾ ਬੁਰਾ ਕੀਤਿਆਂ ਵੀ ਸਾਨੂੰ ਦੁੱਖ ਕਿਉਂ ਸਤਾਉਂਦੈ ?

ਮੁਸੀਬਤ ਸਮੇਂ ਭਾਰਤੀਆਂ ਦਾ ਇੱਕ ਦੁਜੇ ਪ੍ਰਤੀ ਪਿਆਰ, ਦੇਸ਼ ਦੀ ਅਖੰਡਤਾ ਅਤੇ ਏਕਤਾ ਦਾ ਸਬੂਤ

ਘਰ ਦੀ ਬਗੀਚੀ ਵਿੱਚ ਨਾਂ ਕਰੋ ਇਹਨਾਂ ਪੌਦਿਆਂ ਨੂੰ ਲਗਾਉਣ ਦੀ ਭੁੱਲ

🤔29 ਫਰਵਰੀ 4 ਸਾਲਾਂ 'ਚ ਇੱਕ ਵਾਰ ਨਾ ਆਵੇ ਤਾਂ ਕੀ ਹੋਵੇਗਾ? ਜਾਣੋ ਲੀਪ ਈਅਰ ਦਾ ਵਿਗਿਆਨ

ਸਕੂਨ ਛੱਡ ਕੇ, ਹੋਰ ਸਕੂਨ ਲੱਭਣ ਦੀ ਚਾਹ ਵਿਚ ਖੱਜਲ ਹੋਣਾ...

ਮੈਸੂਰ ਦੇ ਸ਼ਾਸਕ ਟੀਪੂ ਸੁਲਤਾਨ ਦੀ ਤਲਵਾਰ ਨੇ ਨਿਲਾਮੀ 'ਚ,ਤੋੜੇ ਰਿਕਾਰਡ,ਜਾਣੋਂ ਕੀ ਹੈ ਕੀਮਤ

ਕਿਓ ਮਨਾਇਆ ਜਾਂਦਾ ਹੈ ਮਾਂ ਦਿਵਸ, ਇਸ ਮੌਕੇ ਆਪਣੀ ਮਾਂ ਨੂੰ ਖੁਸ਼ ਕਰਨ ਲਈ ਦੇ ਸਕਦੇ ਹੋ ਇਹ ਤੋਹਫ਼ੇ

 
 
 
 
Subscribe