ਨਵੀਂ ਦਿੱਲੀ : ਕੋਰੋਨਾ ਵਾਇਰਸ ਵਿਰੁੱਧ ਟੀਕਾ ਲਗਵਾਉਣ ਵਾਲੇ ਨਾਗਰਿਕਾਂ ਨੂੰ ਵ੍ਹੱਟਸਐਪ 'ਤੇ ਹੁਣ ਕੁਝ ਸਕਿੰਟਾਂ 'ਚ ਹੀ ਵੈਕਸੀਨੇਸ਼ਨ ਸਰਟੀਫਿਕੇਟ ਮਿਲ ਜਾਵੇਗਾ। ਇਸ ਸਬੰਧੀ ਕੇਂਦਰੀ ਸਿਹਤ ਮੰਤਰੀ ਮਨਸੁੱਖ ਮਾਂਡਵੀਆ ਨੇ ਟਵੀਟ ਕੀਤਾ ਕਿ ਆਮ ਆਦਮੀ ਵੱਲੋਂ ਤਕਨੀਕ ਦੀ ਵਰਤੋਂ ਕਰਨਾ ਇਕ ਕ੍ਰਾਂਤੀ ਹੈ।
ਉਨ੍ਹਾਂ ਟਵੀਟ ਕੀਤਾ ਕਿ ਹੁਣ ਕੋਵਿਡ-19 ਵੈਕਸੀਨੇਸ਼ਨ ਸਰਟੀਫਿਕੇਟ ਮਾਈਗੋਵ ਕੋਰੋਨਾ ਹੈਲਪਡੈਸਕ ਰਾਹੀਂ ਤਿੰਨ ਆਸਾਨ ਕਦਮਾਂ ਰਾਹੀਂ ਮਿਲੇਗਾ। +91 9013151515 ਨੰਬਰ ਆਪਣੇ ਮੋਬਾਈਲ ਫੋਨ 'ਚ ਸੇਵ ਕਰੋ, ਵ੍ਹੱਟਸਐਪ 'ਤੇ 'ਕੋਵਿਡ ਸਰਟੀਫਿਕੇਟ' ਟਾਈਪ ਕਰ ਕੇ ਭੇਜੋ ਤੇ OTP ਭਰਨ ਤੋਂ ਬਾਅਦ ਆਪਣਾ ਵੈਕਸੀਨੇਸ਼ਨ ਸਰਟੀਫਿਕੇਟ ਕੁਝ ਹੀ ਸਕਿੰਟਾਂ 'ਚ ਪ੍ਰਾਪਤ ਕਰੋ। ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ 'ਚ ਲੋਕਾਂ ਨੂੰ ਆਪਣਾ ਵੈਕਸੀਨੇਸ਼ਨ ਸਰਟੀਫਿਕੇਟ ਕੋਵਿਨ ਪੋਰਟਲ ਤੋਂ ਡਾਊਨਲੋਡ ਕਰਨਾ ਪੈਂਦਾ ਹੈ।