Friday, November 22, 2024
 

Trump

Ivana Trump Passes Away: ਡੋਨਾਲਡ ਟਰੰਪ ਦੀ ਪਹਿਲੀ ਪਤਨੀ ਇਵਾਨਾ ਟਰੰਪ ਦਾ ਦਿਹਾਂਤ

ਟਰੰਪ ਨੇ ਇਸ ਕਰ ਕੇ ਅਪਣੀ ਹੀ ਭਤੀਜੀ ’ਤੇ ਕੀਤਾ ਮੁਕੱਦਮਾ

ਵਾਸ਼ਿੰਗਟਨ : ਸਾਬਕਾ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਆਪਣੀ ਹੀ ਭਤੀਜੀ ਵਿਰੁਧ ਨਿਊਯਾਰਕ ਦੀ ਇੱਕ ਅਦਾਲਤ ਵਿਚ ਮੁਕੱਦਮਾ ਦਰਜ ਕਰਾਇਆ ਹੈ। ਇਹ ਮੁਕੱਦਮਾ 2018 ਵਿਚ ਛਪੀ ਉਸ ਰਿਪੋਰਟ ਦੇ ਖ਼ਿਲਾਫ਼ ਹੈ ਜਿਸ ਵਿਚ ਮੈਰੀ ਟਰੰਪ ਨੇ ਅਪਣੇ ਅੰਕਲ ’ਤੇ ਟੈਕਸ ਨਾਲ ਜੁੜੀ ਸ਼ੱਕੀ ਯੋਜਨਾਵਾਂ ਨਾਲ ਜੁੜੇ ਰਹਿਣ ਦਾ ਦੋਸ਼ ਲਗਾਇਆ ਸੀ। ਟਰੰਪ ਨੇ ਮੁਕੱਦਮੇ ਵਿਚ ਕਿਹਾ ਕਿ ਉਨ੍ਹਾਂ ਦੀ ਭਤੀਜੀ ਮੈਰੀ ਟਰੰਪ ਅਤੇ ਅਖ਼ਬਾਰਾਂ ਨੇ ਧੋਖੇ ਨਾਲ ਗੁਪਤ ਦਸਤਾ

ਬਾਈਡੇਨ ਨੇ ਟਰੰਪ ਦੀਆਂ 2 ਹੋਰ ਨੀਤੀਆਂ ਕੀਤੀਆਂ ਖ਼ਤਮ

ਟਰੰਪ ਦਾ ਅਕਾਉਂਟ Facebook ਨੇ ਦੋ ਸਾਲ ਲਈ ਕੀਤਾ ਬੰਦ

ਟਰੰਪ ਦੀ ਫ਼ੇਸਬੁੱਕ ਉਤੇ ਆਉਣ ਦੀ ਇਕ ਹੋਰ ਤਰਕੀਬ ਇੰਜ ਹੋਈ ਫੇਲ

ਵਾਸ਼ਿੰਗਟਨ, (ਏਜੰਸੀਆਂ) : ਸਾਬਕਾ ਅਮਰੀਕੀ ਰਾਸ਼ਟਰਪਤੀ ਟਰੰਪ ਸੋਸ਼ਲ ਮੀਡੀਆ ’ਤੇ ਆਉਣ ਲਈ ਉਤਾਵਲਾ ਹੈ। ਇਸ ਵਾਰ ਉਨ੍ਹਾਂ ਨੇ ਅਪਣੀ ਨੂੰਹ ਦੇ ਅਕਾਊਂਟ ਰਾਹੀਂ ਫੇਸਬੁੱਕ ’ਤੇ ਐਂਟਰੀ ਦੀ ਕੋਸ਼ਿਸ਼ ਕੀਤੀ ਲੇਕਿਨ Facebook ਨੇ ਇੱਥੇ ਵੀ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ। ਇਹੀ ਨਹੀਂ ਫੇਸਬੁੱਕ ਨੇ ਟਰੰਪ ਦੀ ਨੂੰਹ ਨੂੰ ਨੋਟਿਸ ਵੀ ਦੇ ਦਿੱਤਾ।

ਸਿੱਧੇ ਜਨਤਾ ਨਾਲ ਜੁੜਨ ਲਈ ਟਰੰਪ ਨੇ ਲਾਂਚ ਕੀਤੀ ਆਪਣੀ ਵੈੱਬਸਾਈਟ

ਵਾਸ਼ਿੰਗਟਨ (ਏਜੰਸੀਆਂ) : ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਨੇ ਹੰਭਲਾ ਮਾਰਦਿਆਂ ਆਪਣੀ ਅਧਿਕਾਰਤ ਵੈੱਬਸਾਈਟ 45ਆਫਿਸ.ਕਾਮ ਲਾਂਚ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਟਰੰਪ ਸਿੱਧੇ ਜਨਤਾ ਨਾਲ ਜੁੜ ਕੇ 2024 ਦੀਆਂ ਚੋਣ ਤਿਆਰੀਆਂ ਵਿਚ ਲੱਗੇ ਹੋਏ ਹਨ। ਵੈੱਬਸਾਈਟ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਹੁਣ ਸੋਸ਼ਲ ਮੀਡੀਆ ’ਤੇ ਅਪਣਾ ਨੈੱਟਵਰਕ ਸ਼ੁਰੂ ਕਰਨਗੇ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਜਿੰਨਾ ਚਿਰ ਰਾਸਟਰਪਤੀ ਰਹੇ ਉਹ ਹਮੇਸ਼ਾ ਸੁਰਖ਼ੀਆਂ ਵਿਚ ਰਹਿੰਦੇ ਸਨ।

ਟਰੰਪ ਨੇ ਕਿਹਾ ਬਾਈਡੇਨ ਦੀਆਂ ਨੀਤੀਆਂ ਦੇਸ਼ ਲਈ ਘਾਤਕ ਹਨ

ਵਾਸ਼ਿੰਗਟਨ, (ਏਜੰਸੀਆਂ) : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੌਜੂਦਾ ਰਾਸ਼ਟਰਪਤੀ ਜੋਅ ਬਾਈਡੇਨ ਦੀਆਂ ਨੀਤੀਆਂ ਦੀ ਤਿੱਖੀ ਆਲੋਚਨਾ ਕੀਤੀ। ਅਤੇ ਕਿਹਾ ਕਿ ਮੈ ਤੀਜੀ ਵਾਰ ਰਾਸ਼ਟਰਪਤੀ ਦੀ ਚੋਣ ਲੜਨ ਲਈ ਤਿਆਰ ਹਾਂ। ਟਰੰਪ ਨੇ ਅੱਗੇ ਕਿਹਾ ਕਿ ਮੇਰੇ ਨਾਲ ਚੋਣਾਂ ਸਮੇ ਹੇਰਾਫੇਰੀ ਵੀ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਬਾਈਡੇਨ ਦੀਆਂ ਨੀਤੀਆਂ ਘਾਤਕ ਹਨ ਅਤੇ ਦੇਸ਼ ਦਾ ਨੁਕਸਾਨ ਕਰਨ ਵਾਲੀਆਂ ਹਨ। ਫਲੋਰੀਡਾ ਦੇ ਓਰਲੈਂਡੋ ਵਿਚ ਕੰਜ਼ਰਵੇਟਿਵ ਪੌਲੀਟੀਕਲ ਐਕਸ਼ਨ ਕਾਨਫਰੰਸ (ਸੀ.ਪੀ.ਏ.ਸੀ.) 2021 ਵਿਚ ਟਰੰਪ ਨੇ ਸ਼ਾਮਲ ਹੁੰਦੇ ਹੋਏ 

ਟਰੰਪ ਦਾ 'ਮਹਿਲ' ਬੰਬ ਲਾ ਕੇ ਉਡਾ ਦਿੱਤਾ ਗਿਆ, ਜਾਣੋ ਕੀ ਸੀ ਕਾਰਨ 💣

ਵਾਸ਼ਿੰਗਟਨ, (ਏਜੰਸੀਆਂ) : ਲੱਖਾਂ ਡਾਲਰਾਂ ਨਾਲ ਬਣਿਆ ਮਿਸਟਰ ਟਰੰਪ ਦਾ ਬਹੁ ਮੰਜਲਾ ਮਹਿਲ ਜਿਸ ਵਿਚ ਕਸੀਨੋ ਦੇ ਨਾਲ ਨਾਲ ਹੋਰ ਸੁਵੀਧਾਵਾਂ ਸਨ ਨੂੰ ਡਾਇਨਾਮਾਈਟ ਲਾ ਕੇ ਹਾਲ ਹੀ ਵਿਚ ਇਸ ਡਾਇਨਾਮਾਈਟ ਲਾ ਕੇ ਉਡਾ ਦਿੱਤਾ ਗਿਆ। ਇਸ ਦਾ ਮੁੱਖ ਕਾਰਨ ਸੀ ਕਿ ਇਹ ਇਮਾਰਤ ਲੰਮੇ ਸਮੇ ਤੋ ਘਾਟੇ ਵਿਚ ਜਾ ਰਹੀ ਸੀ, ਕਿਉ ਕਿ ਇਸ ਇਮਾਰਤ ਵਿਚ ਜਿਆਦਾਤਰ ਬਿਜਨਸ ਨਾਲ ਸਬੰਧਤ ਕੰਮ ਹੁੰਦੇ ਸੀ ਪਰ ਹੁਣ ਇਸ ਉਤੇ ਕਰਜ਼ਾ ਚੜ ਚੁੱਕਾ ਸੀ। ਮਾਹਿਰ ਸਵਾਲ ਚੁੱਕ ਰਹੇ ਹਨ ਕਿ ਕਿਉਂ 

ਸੈਨੇਟ 'ਚ ਦੂਜੀ ਵਾਰ ਮਹਾਦੋਸ਼ ਤੋਂ ਬਰੀ ਹੋਏ ਟਰੰਪ

ਟਰੰਪ ਉਤੇ ਮਹਾਂਦੋਸ਼ : 'ਟਰੰਪ ਦੇ ਇਸ਼ਾਰੇ 'ਤੇ ਹੋਇਆ ਅਮਰੀਕੀ ਸੰਸਦ 'ਤੇ ਹਮਲਾ'

ਡੋਨਾਲਡ ਟਰੰਪ ਵਿਰੁਧ ਮਹਾਦੋਸ਼ ਦੀ ਕਾਰਵਾਈ ਸ਼ੁਰੂ ਕਰਨ ਦਾ ਰਸਤਾ ਪੱਧਰਾ

ਵਾਸ਼ਿੰਗਟਨ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁਧ ਮਹਾਦੋਸ਼ ਦੀ ਕਾਰਵਾਈ ਸ਼ੁਰੂ ਕਰਨ ਦਾ ਰਸਤਾ ਪੱਧਰਾ ਹੋ ਗਿਆ ਹੈ, ਹੁਣ ਟਰੰਪ ਖ਼ਿਲਾਫ਼ ਸੈਨੇਟ ਵਿਚ ਮਹਾਦੋਸ਼ ਦੀ ਕਾਰਵਾਈ ਦੀ ਸੰਵਿਧਾਨਿਕਤਾ 'ਤੇ ਹੋਈ ਵੋਟਿੰਗ ਵਿਚ 6 ਰੀਪਬਲਿਕਨ ਮੈਂਬਰਾਂ ਨੇ ਆਪਣੇ ਡੈਮੋਕ੍ਰੈਟਿਕ 

ਟਰੰਪ ਖ਼ਿਲਾਫ਼ ਦੂਜੀ ਵਾਰ ਮਹਾਦੋਸ਼ ਦੀ ਕਾਰਵਾਈ ਸ਼ੁਰੂ

ਵਾਸ਼ਿੰਗਟ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਖ਼ਿਲਾਫ਼ ਸੈਨੇਟ ਵਿਚ ਦੂਜੀ ਵਾਰ ਮਹਾਦੋਸ਼ ਦੇ ਟ੍ਰਾਇਲ ਦੀ ਮੰਗਲਵਾਰ ਨੂੰ ਸ਼ੁਰੂਆਤ ਹੋਈ। ਸੈਨੇਟਰਾਂ ਦੀ ਮੌਜੂਦਗੀ ਵਿਚ ਮਹਾਦੋਸ਼ ਦੀ ਸ਼ੁਰੂਆਤ ਕੀਤੀ ਗਈ। ਬਹੁ ਗਿਣਤੀ ਸੈਨੇਟ ਲੀਡਰ ਚੰਕ ਸਕਿਊਮਰ ਨੇ ਕਿਹਾ ਕਿ ਸੈਨੇਟਰਾਂ ਦੀ ਇਹ ਜ਼ਿੰਮੇਵਾਰੀ ਹੈ ਕਿ ਇਕ ਸਾਬਕਾ ਰਾਸ਼ਟਰਪਤੀ 'ਤੇ ਲੱਗੇ ਦੋਸ਼ਾਂ ਦੀ ਨਿਰਪੱਖ ਜਾਂਚ ਹੋਵੇ। ਇਹ ਪਹਿਲੀ ਵਾਰ ਹੈ ਕਿ ਜਦ ਕਿਸੇ ਸਾਬਕਾ ਰਾਸ਼ਟਰਪਤੀ ਖ਼ਿਲਾਫ਼ ਮਹਾਦੋਸ਼ ਪ੍ਰਸਤਾਵ ਲਿਆਂਦਾ ਗਿਆ ਹੈ।

ਰਾਸ਼ਟਰਤੀ ਜੋਅ ਬਾਈਡਨ ਪਲਟਣਗੇ ਟਰੰਪ ਦਾ ਇੱਕ ਹੋਰ ਫ਼ੈਸਲਾ 💪

ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਇੱਕ ਹੋਰ ਫੈਸਲੇ ਨੂੰ ਪਲਟਦੇ ਬਾਈਡਨ ਪ੍ਰਸ਼ਾਸਨ

ਮਹਾਂਦੋਸ਼ ਦੀ ਸੁਣਵਾਈ ਲਈ ਟਰੰਪ ਨੇ ਅਪਣੀ ਕਾਨੂੰਨੀ ਟੀਮ ਦਾ ਐਲਾਨ ਕੀਤਾ

ਵਾਸ਼ਿੰਗਟਨ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੈਨੇਟ ਵਲੋਂ ਉਨ੍ਹਾਂ ਵਿਰੁਧ ਸ਼ੁਰੂ ਕੀਤੇ ਜਾਣ ਵਾਲੇ ਮਹਾਂਦੋਸ਼ ਦੇ ਮਾਮਲੇ ਦੀ ਸੁਣਵਾਈ ਲਈ ਅਪਣੀ ਕਾਨੂੰਨੀ ਟੀਮ ਦਾ ਐਲਾਨ ਕੀਤਾ ਹੈ। ਟਰੰਪ ਵਿਰੁਧ ਮਹਾਂਦੋਸ਼ ਦੀ ਸੁਣਵਾਈ ਅੱਠ ਫ਼ਰਵਰੀ ਤੋਂ ਸ਼ੁਰੂ ਕੀਤੀ ਜਾਵੇਗੀ। ਦੂਜੀ ਵਾਰ ਮਹਾਂਦੋਸ਼ ਦਾ ਸਾਹਮਣਾ ਕਰ ਰਹੇ ਟਰੰਪ ਅਮਰੀਕੀ ਇਤਿਹਾਸ 

ਚੀਨ ਨੇ ਟਰੰਪ ਪ੍ਰਸ਼ਾਸਨ ਦੇ ਮਾਈਕ ਪੌਂਪੀਓ ਸਮੇਤ 28 ਅਧਿਕਾਰੀਆਂ 'ਤੇ ਲਾਈ ਪਾਬੰਦੀ

ਚੀਨ ਨੇ 28 ਅਮਰੀਕੀ ਅਫਸਰਾਂ ਅਤੇ ਆਗੂਆਂ ’ਤੇ ਪਾਬੰਦੀ ਲਾਉਣ ਦਾ ਫ਼ੈਸਲਾ ਕੀਤਾ ਹੈ, ਜਿਸ ’ਤੇ ਚੀਨ ਦੀ ਖੁਦਮੁਖਤਿਆਰੀ ਦੀ ਉਲੰਘਣਾ ਕਰਨ ਦਾ ਦੋਸ਼ ਹੈ। 

ਬਾਈਡੇਨ ਨੇ 128 ਸਾਲ ਪੁਰਾਣੀ ਬਾਈਬਲ 'ਤੇ ਹੱਥ ਰੱਖ ਕੇ ਚੁਕੀ ਸੰਹੁ, ਬਣੇ ਰਾਸ਼ਟਰਪਤੀ

Trump ਨੇ ਛਡਿਆ ਵਾਈਟ ਹਾਊਸ

ਰਾਸ਼ਟਰਪਤੀ ਟਰੰਪ ਨੂੰ ਅਹੁਦੇ ਤੋਂ ਹਟਾਉਣ ਦੀ ਕਵਾਇਤ ਸ਼ੁਰੂ

ਲੇਹ ਯੂਨੀਵਰਸਿਟੀ ਨੇ ਟਰੰਪ ਨੂੰ ਦਿੱਤਾ ਵੱਡਾ ਝਟਕਾ 😲

ਵਾਸ਼ਿੰਗਟਨ,ਡੀ.ਸੀ. ਵਿੱਚ ਰਾਸ਼ਟਰਪਤੀ ਟਰੰਪ ਦੇ ਹਮਾਇਤੀਆਂ ਵਲੋਂ ਕੈਪੀਟਲ ਇਮਾਰਤ 'ਤੇ ਹਮਲਾ ਕਰਨ ਮਗਰੋਂ ਲੇਹ ਯੂਨੀਵਰਸਿਟੀ ਨੇ ਟਰੰਪ ਨੂੰ ਵੱਡਾ ਝਟਕਾ ਦਿੱਤਾ ਹੈ ਵਾਸ਼ਿੰਗਟਨ,ਡੀ.ਸੀ. ਵਿੱਚ ਰਾਸ਼ਟਰਪਤੀ ਟਰੰਪ ਦੇ ਹਮਾਇਤੀਆਂ ਵਲੋਂ ਕੈਪੀਟਲ ਇਮਾਰਤ 'ਤੇ ਹਮਲਾ ਕਰਨ ਮਗਰੋਂ ਲੇਹ ਯੂਨੀਵਰਸਿਟੀ ਨੇ ਟਰੰਪ ਨੂੰ ਵੱਡਾ ਝਟਕਾ ਦਿੱਤਾ ਹੈ 

ਟਵਿਟਰ ਨੇ ਪੱਕੇ ਤੌਰ ’ਤੇ ਬੰਦ ਕੀਤਾ ਟਰੰਪ ਦਾ ਅਕਾਊਂਟ 👍🏻

ਆਖ਼ਰ ਟਰੰਪ ਨੇ ਮੰਨੀ ਹਾਰ, ਅਮਰੀਕੀ ਕਾਂਗਰਸ ਨੇ ਬਾਈਡੇਨ ਦੀ ਜਿੱਤ ’ਤੇ ਲਾਈ ਮੋਹਰ

ਟਰੰਪ ਸਮਰਥਕਾਂ ਵਲੋਂ ਹੰਗਾਮੇ ਵਿਚ 4 ਦੀ ਮੌਤ, ਟਰੰਪ ਦੇ ਸੋਸ਼ਲ ਮੀਡੀਆ ਅਕਾਉਂਟ ਸਸਪੇਂਡ 🤨

ਵਾਸ਼ਿੰਗਟਨ : ਅਮਰੀਕਾ ਵਿਚ ਬੁੱਧਵਾਰ ਨੂੰ ਟਰੰਪ ਸਮਰਥਕਾਂ ਨੇ ਵ੍ਹਾਈਟ ਹਾਊਸ ਅਤੇ ਕੈਪੀਟਲ ਬਿਲਡਿੰਗ ਦੇ ਬਾਹਰ ਜ਼ਬਰਦਸਤ ਹੰਗਾਮਾ ਕੀਤਾ। ਇਸ ਦੌਰਾਨ ਟਰੰਪ ਸਮਰਥਕਾਂ ਦੀ ਪੁਲਿਸ ਨਾ ਝੜਪ ਵੀ ਹੋਈ, ਜਿਸ ਵਿਚ ਹੁਣ ਤਕ ਇਕ ਔਰਤ ਸਣੇ ਚਾਰ ਲੋਕਾਂ ਦੀ ਮੌਤ ਹੋ ਗਈ ਹੈ।

ਟਰੰਪ ਸਮਰਥਕਾਂ ਦੇ ਹੰਗਾਮੇ 'ਚ 1 ਦੀ ਮੌਤ 😯

ਟਰੰਪ ਨੇ ਅਹੁੱਦੇ ਉਤੇ ਰਹਿਣ ਲਈ ਇਕ ਹੋਰ ਕਾਰਾ ਕੀਤਾ 😏

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਜੌਰਜੀਆ ਦੇ ਚੋਣ ਅਧਿਕਾਰੀ ਨੂੰ ਸ਼ਨਿਚਰਵਾਰ ਕੀਤੀ ਇਕ ਘੰਟੇ ਦੀ ਫੋਨ ਕਾਲ ’ਚ ਰਾਸ਼ਟਰਪਤੀ ਬਣਨ ਜਾ ਰਹੇ ਜੋਅ ਬਾਇਡਨ ਦੀ ਜਿੱਤ ਨੂੰ ਪਲਟਾਉਣ ਲਈ ਕਿਹਾ ਹੈ। ਟਰੰਪ ਨੇ ਬੇਨਤੀ ਕਰਦਿਆਂ ਕਿਹਾ ਕਿ ਉਸ ਦੀ ਹਾਰ ਨੂੰ ਪਲਟਾਉਣ ਲਈ ਚੋਣ ਅਧਿਕਾਰੀ ‘ਲੋੜੀਂਦੀਆਂ’ ਵੋਟਾਂ ਲੱਭੇ।

ਟਰੰਪ ਨੇ ਚੋਣ ਨਤੀਜੇ ਨੂੰ ਫਿਰ ਦਿਤੀ ਚੁਨੌਤੀ 😮

ਮੈਡਿਸਨ : ਅਮਰੀਕਾ ਵਿਚ ਹੋਈਆਂ ਚੋਣਾਂ ਵਿਚ ਹਾਰ ਮਗਰੋ ਮਿਸਟਰ ਟਰੰਪ ਨੂੰ ਆਪਣੀ ਹਾਰ ਮਨਜੂਰ ਨਹੀ ਹੋ ਰਹੀ। ਪਹਿਲਾਂ ਦੀ ਤਰ੍ਹਾਂ ਹੁਣ ਫਿਰ ਟਰੰਪ ਨੇ ਚੋਣ ਨਤੀਜੇ ਨੂੰ ਇਕ ਵਾਰ ਫਿਰ ਅਦਾਲਤ ਵਿਚ ਚੁਨੌਤੀ ਦਿਤੀ ਹੈ। ਜਿਕਰਯੋਗ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਦੇ ਸੁਪਰੀਮ ਕੋਰਟ ਤੋਂ ਵਿਸਕਾਨਸਿਨ ਸੂਬੇ ਦੇ ਚੋਣ ਨਤੀਜਿਆਂ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਉਤੇ ਸੁਣਵਾਈ ਕਰਨ ਦੀ ਬੇਨਤੀ ਕੀਤੀ ਹੈ। ਰਾਸ਼ਟਰਪਤੀ ਅਹੁਦੇ ਲਈ ਹੋਏ ਚੋਣ ਵਿਚ ਟਰੰਪ ਨੂੰ ਇਸ ਸੂਬੇ ਵਿਚ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਾਇਡਨ ਦੇ ਹੱਥੋਂ 21 ਹਜ਼ਾਰ ਵੋਟਾਂ 

ਬਿਨਾਂ ਕਾਗ਼ਜਾਂ ਤੋਂ ਅਮਰੀਕਾ ਵਿਚ ਰਹਿ ਰਹੇ ਕਰੋੜਾਂ ਲੋਕਾਂ ਨੂੰ ਮਿਲੇਗੀ ਨਾਗਰਿਕਤਾ 😎👍

ਹੁਣ ਲੰਮੇ ਸਮੇਂ ਤੋਂ ਅਮਰੀਕਾ ਵਿਚ ਬਿਨਾਂ ਕਾਗ਼ਜਾਂ ਤੋਂ ਲੁਕ ਛਿਪ ਕੇ ਰਹਿ ਰਹੇ ਲੋਕਾਂ ਨੂੰ ਨਾਗਰਿਕਤਾ ਮਿਲੇਗੀ। ਅਮਰੀਕਾ ਦੀ ਨਵੀਂ ਚੁਣੀ ਗਈ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਕਿਹਾ ਕਿ ਬਿਨਾਂ ਕਿਸੇ ਦਤਸਾਵੇਜ਼ ਦੇ ਰਹਿ ਰਹੇ 1.1 ਕਰੋੜ ਲੋਕਾਂ ਨੂੰ ਨਾਗਰਿਕਤਾ ਦੇਣ ਦਾ ਵਾਅਦਾ ਜਾਂਦਾ ਹੈ।

ਟਰੰਪ ਨੇ ਜਾਂਦੇ ਜਾਂਦੇ ਪੁਗਾਈ ਯਾਰੀ, ਮੋਦੀ ਨੂੰ ਸਨਮਾਨਤ ਕਰਦੇ ਹੋਏ ਭੇਜਿਆ ਤਮਗ਼ਾ

ਵਾਸ਼ਿੰਗਟਨ  : ਮਿਸਟਰ ਟਰੰਪ ਬੇਸ਼ੱਕ ਚੋਣਾਂ ਹਾਰ ਚੁੱਕੇ ਹਨ ਪਰ ਗੱਦੀਓ ਉਤਰਦੇ ਉਤਰਦੇ ਉਨ੍ਹਾਂ ਨੇ ਆਪਣੀ ਯਾਰੀ ਪੁਗਾਉਣ ਦੀ ਸੋਚੀ ਅਤੇ ਇਸੇ ਲਈ ਜਾਂਦੇ ਜਾਂਦੇ ਆਪਣੇ ਪਰਮ ਮਿੱਤਰ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਸਨਮਾਨਤ ਕਰ ਦਿਤਾ। ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਪ੍ਰਧਾਨ ਮੰਤਰੀ ਮੋਦੀ ਦੀ ਵੱਲੋਂ ਇਹ ਤਮਗ਼ਾ ਮਨਜ਼ੂਰ ਕੀਤਾ ਹੈ। ਜਾਣਕਾਰੀ ਮੁਤਾਬਕ ਡੋਨਾਲਡ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਾਰਤ ਤੇ ਅਮਰੀਕਾ ਦੀ ਸਿਆਸੀ ਮਿਤਰਤਾ ਵਧਾਉਣ ਲਈ ਅਮਰੀਕਾ ਦੇ ਇਕ ਉੱਚ ਸਨਮਾਨ ‘ਲੀਜਨ ਆਫ ਮੈਰਿਟ ’

ਅਮਰੀਕਾ 'ਚ ਵੱਡਾ ਸਾਇਬਰ ਹਮਲਾ, ਹੈਕਰਾਂ ਨੇ ਉਡਾਏ ਅਹਿਮ ਦਸਤਾਵੇਜ਼

 ਅਮਰੀਕਾ ਵਿੱਚ ਪਰਮਾਣੂ ਹਥਿਆਰਾਂ ਦੇ ਭੰਡਾਰ ਦੀ ਦੇਖਭਾਲ ਕਰਣ ਵਾਲੇ ਰਾਸ਼ਟਰੀ ਪਰਮਾਣੂ ਸੁਰੱਖਿਆ ਪ੍ਰਸ਼ਾਸਨ (NNSA) ਅਤੇ ਊਰਜਾ ਮੰਤਰਾਲਾ (DOE) ਦੇ ਨੈੱਟਵਰਕ 'ਤੇ ਸਾਇਬਰ ਹਮਲਿਆਂ ਦੀਆਂ ਖਬਰਾਂ ਹਨ।

ਜੱਟ ਨਹੀਂ ਮੰਨਦਾ: ਚੋਣ ਨਤੀਜੇ ਸਬੰਧੀ ਟਰੰਪ ਜਾਰੀ ਰੱਖਣਗੇ ਕਾਨੂੰਨੀ ਜੰਗ

ਵਾਸ਼ਿੰਗਟਨ : ਬਾਇਡਨ 20 ਜਨਵਰੀ ਨੂੰ ਸਹੁੰ ਚੁੱਕਣ ਵਾਲੇ ਹਨ ਕਿਉਂਕਿ ਉਨ੍ਹਾਂ ਦੀ ਜਿੱਤ ਉਤੇ ਕਾਨੂੰਨੀ ਮੋਹਰ ਲੱਗ ਚੁੱਕੀ ਹੈ ਪਰ ਅਜਿਹੇ ਵਿਚ ਮਿਸਟਰ ਟਰੰਪ ਆਪਣੀ ਕੁਰਸੀ ਛਡਣ ਲਈ ਹਾਲੇ ਤਕ ਤਿਆਰ ਨਹੀਂ ਹਨ। ਹੁਣ ਸਾਬਕਾ ਰਾਸ਼ਟਰਪਤੀ ਜਾਂ ਰਾਸ਼ਟਰਪਤੀ ਡੋਨਾਲਡ ਟਰੰਪ ਚੋਣਾਂ ਵਿਚ ਹੋਈ ਹਾਰ ਸਬੰਧੀ ਕਾਨੂੰਨੀ ਲੜਾਈ ਜਾਰੀ ਰੱਖਣਗੇ। ਬਾਇਡਨ ਦੀ ਜਿੱਤ 'ਤੇ ਮੋਹਰ ਲਾਉਣ ਤੋਂ ਇਕ ਦਿਨ ਬਾਅਦ ਵ੍ਹਾਈਟ ਹਾਊਸ ਦੀ ਪ੍ਰਰੈੱਸ ਸਕੱਤਰ ਕਾਇਲੀ ਮੈਕਨੇਨੀ ਦਾ ਇਹ ਬਿਆਨ ਆਇਆ ਹੈ। ਉਨ੍ਹਾਂ ਦਸਿਆ ਕਿ ਰਾਸ਼ਟਰਪਤੀ ਕਾਨੂੰਨੀ ਲੜਾਈ ਜਾਰੀ ਰੱਖਣਗੇ।

ਬਾਇਡਨ ਦੀ ਜਿੱਤ ਨੂੰ ਮਿਲੀ ਅਧਿਕਾਰਤ ਪੁਸ਼ਟੀ

ਅਮਰੀਕਾ ਦੇ ਇਲੈਕਟੋਰਲ ਕਾਲਜ ਨੇ ਜੋਅ ਬਾਇਡਨ ਨੂੰ ਦੇਸ਼ ਦੇ ਰਾਸ਼ਟਰਪਤੀ ਅਤੇ ਭਾਰਤੀ ਮੂਲ ਦੀ ਸੈਨੇਟਰ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਬਹੁਮਤ ਦੇ ਕੇ ਉਨ੍ਹਾਂ ਦੀ ਜਿੱਤ ਦੀ ਅਧਿਕਾਰਤ ਪੁਸ਼ਟੀ ਕਰ ਦਿੱਤੀ ਹੈ। 

ਪਾਲਤੂ ਕੁੱਤੇ ਨਾਲ ਖੇਡਦੇ ਵੇਲੇ ਟੁੱਟੀ ਬਾਈਡਨ ਦੇ ਪੈਰ ਦੀ ਹੱਡੀ

ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋ ਬਾਈਡਨ ਦੀ ਅਪਣੇ ਪਾਲਤੂ ਕੁੱਤੇ ਨਾਲ ਖੇਡਦੇ ਸਮੇਂ ਦੇ ਪੈਰ ਦੀ ਹੱਡੀ ਟੁੱਟ ਗਈ ਹੈ। ਅਧਿਕਾਰੀਆਂ ਮੁਤਾਬਕ ਬਾਈਡਨ ਦੇ ਪੈਰ ਦੀ ਹੱਡੀ ਵਿਚ ਫਰੈਕਚਰ ਆਇਆ ਹੈ। ਹਾਦਸੇ ਤੋਂ ਬਾਅਦ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਟਰੰਪ ਨੇ ਬਾਈਡਨ ਦੇ ਜਲਦ ਠੀਕ ਹੋਣ ਦੀ ਕਾਮਨਾ ਕੀਤੀ ਹੈ।

ਡੋਨਾਲਡ ਟਰੰਪ ਜੂਨੀਅਰ ਕੋਰੋਨਾ ਪੌਜ਼ਿਟਿਵ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਦੇ ਵੱਡੇ ਬੇਟੇ ਡੋਨਾਲਡ ਟਰੰਪ ਜੂਨੀਅਰ (Trump JR) ਕੋਰੋਨਾਵਾਇਰਸ (Coronavirus) ਦਾ ਸ਼ਿਕਾਰ ਹੋ ਗਏ ਹਨ। ਉਨ੍ਹਾਂ ਦੇ ਬੁਲਾਰੇ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।

ਡੋਨਾਲਡ ਟਰੰਪ ਆਪਣੀ ਹਾਰ ਮੰਨਣ ਲਈ ਤਿਆਰ ਨਹੀਂ, ਸੱਤਾ ਨਹੀ ਛੱਡ ਰਿਹਾ ਟਰੰਪ

ਜੋਅ ਬਿਡੇਨ ਨੇ ਭਾਵੇਂ ਕਿ ਅਮਰੀਕਾ ਦੀ ਚੋਣ ਜਿੱਤੀ ਸੀ, ਪਰ ਡੋਨਾਲਡ ਟਰੰਪ ਆਪਣੀ ਹਾਰ ਮੰਨਣ ਲਈ ਤਿਆਰ ਨਹੀਂ ਹਨ। ਉਹ ਅਜੇ ਵੀ ਜ਼ੋਰ ਦੇ ਰਿਹਾ ਹੈ ਕਿ ਅਮਰੀਕਾ ਦੀਆਂ ਚੋਣਾਂ ਵਿਚ ਧਾਂਦਲੀ ਹੋ ਗਈ ਹੈ। ਹਾਰ ਤੋਂ ਸਦਮੇ ਹੋਏ, ਟਰੰਪ ਨੇ ਸੋਸ਼ਲ ਮੀਡੀਆ 'ਤੇ ਅਮਰੀਕੀ ਚੋਣ ਪ੍ਰਕਿਰਿਆ ਅਤੇ ਜੋ ਬਿਡੇਨ ਦੀ ਜਿੱਤ' ਤੇ ਵੀ ਸਵਾਲ ਖੜੇ ਕੀਤੇ ਹਨ। ਇਸ ਦੌਰਾਨ ਇਕ ਖ਼ਬਰ ਹੈ ਕਿ ਡੋਨਾਲਡ ਟਰੰਪ ਅਮਰੀਕਾ ਵਿਚ ਸੱਤਾ ਹਥਿਆਉਣ ਦੀ ਤਿਆਰੀ ਕਰ ਰਹੇ ਹਨ।

ਟਰੰਪ ਵੱਲੋਂ ਹਾਰ ਨਾ ਕਬੂਲ ਕਰਨ 'ਤੇ ਬੋਲੇ ਬਾਈਡਨ : ਇਹ ਸ਼ਰਮਿੰਦਗੀ ਭਰਿਆ

ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡਨ ਨੇ ਮੰਗਲਵਾਰ ਨੂੰ ਕਿਹਾ ਕਿ ਰਾਸ਼ਟਰਪਤੀ ਟਰੰਪ ਦਾ ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਹਾਰ ਨਹੀਂ ਸਵੀਕਾਰਨਾ ਸ਼ਰਮਿੰਦਗੀ ਭਰਿਆ ਹੈ।  ਚੋਣ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਟਰੰਪ ਲਗਾਤਾਰ ਅਪਣੀ ਹਾਰ ਨੂੰ ਨਕਾਰ ਰਹੇ ਹਨ। ਇਸ ਨੂੰ ਲੈ ਕੇ ਉਨ੍ਹਾਂ ਦੀ ਚਾਰੇ ਪਾਸੇ ਆਲੋਚਨਾ ਹੋ ਰਹੀ ਹੈ।

ਟਰੰਪ ਨੂੰ ਹਜ਼ਮ ਨਹੀ ਹੋ ਰਹੀ ਹਾਰ, ਕਿਹਾ ਮੇਰੇ ਨਾਲ ਗੜਬੜ ਹੋਈ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੋਣਾਂ 'ਚ ਧੋਖਾਧੜੀ ਦੇ ਆਪਣੇ ਦੋਸ਼ਾਂ ਨੂੰ ਐਤਵਾਰ ਨੂੰ ਫਿਰ ਦੁਹਰਾਇਆ। ਉਨ੍ਹਾਂ ਨੇ ਬਿਨਾਂ ਕਿਸੇ ਸਬੂਤ ਦੇ ਕਿਹਾ ਕਿ ਵੋਟਿੰਗ ਮਸ਼ੀਨਾਂ 'ਚ ਗੜਬੜੀ ਕੀਤੀ ਗਈ ਸੀ ਅਤੇ ਚੋਣ ਧੋਖੇ ਨਾਲ ਜਿੱਤੀ ਗਈ। ਟਰੰਪ ਨੇ ਮਹਤੱਵਪੂਰਨ ਸੂਬਿਆਂ 'ਚ ਵੋਟਾਂ ਦੀ ਗਿਣਤੀ ਦੀ ਭਰੋਸੇਯੋਗਤਾ 'ਤੇ ਵਾਰ-ਵਾਰ ਸਵਾਲ ਚੁੱਕੇ ਹਨ। ਐਤਵਾਰ ਸਵੇਰੇ ਟਰੰਪ ਨੇ ਕਈ ਟਵੀਟ ਕੀਤੇ।ਇਸ 'ਚ ਉਨ੍ਹਾਂ ਨੇ ਕਿਹਾ ਕਿ ''ਸਾਡਾ ਮੰਨਣਾ ਹੈ ਕਿ ਉਹ ਲੋਕ ਚੋਰ ਹਨ। ਮਸ਼ੀਨਾਂ 'ਚ ਗੜਬੜੀ ਕੀਤੀ ਗਈ। ਚੋਣਾਂ 'ਚ ਧੋਖਾਧੜੀ ਹੋਈ।

ਵ੍ਹਾਈਟ ਹਾਊਸ ਦੇ ਚੀਫ ਆਫ਼ ਸਟਾਫ਼ ਮਾਰਕ ਮੀਡੋਜ਼ ਹੋਏ ਕੋਰੋਨਾ ਪੀੜ੍ਹਤ

ਵ੍ਹਾਈਟ ਹਾਊਸ ਦੇ ਚੀਫ ਆਫ਼ ਸਟਾਫ਼ ਅਤੇ ਟਰੰਪ ਦੇ ਖਾਸ ਸਹਿਯੋਗੀ ਮਾਰਕ ਮੀਡੋਜ਼ ਦੀ ਕੋਰੋਨਾ ਨਾਲ ਪੀੜ੍ਹਤ ਹੋਣ ਦੀ ਖਬਰ ਸਾਹਮਣੇ ਆਈ ਹੈ। ਉਹਨਾਂ ਦੇ ਕੋਵਿਡ -19 ਲਈ ਪਾਜ਼ੀਟਿਵ ਟੈਸਟ ਕੀਤੇ ਜਾਣ ਦੀ ਜਾਣਕਾਰੀ ਇਸਦੀ ਇਲਾਜ ਪ੍ਰਕਿਰਿਆ ਤੋਂ ਜਾਣੂੰ ਇੱਕ ਸਰੋਤ ਨੇ ਦਿੱਤੀ ਹੈ।

USA ਚੋਣਾਂ : ਬਾਈਡੇਨ ਨਾ ਕਰੇ ਜਿੱਤ ਦਾ ਦਾਅਵਾ : ਟਰੰਪ

ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਵਿਚਕਾਰ ਬਾਈਡੇਨ 'ਤੇ ਟਰੰਪ ਨੇ ਵੱਡਾ ਜ਼ੁਬਾਨੀ ਹਮਲਾ ਕੀਤਾ ਹੈ। ਬਾਈਡੇਨ ਰਾਸ਼ਟਰਪਤੀ ਚੋਣਾਂ ਵਿਚ 253 ਇਲੈਕਟ੍ਰੋਲ ਵੋਟਾਂ ਨਾਲ ਵ੍ਹਾਈਟ ਹਾਊਸ ਪਹੁੰਚਣ ਦੇ ਨਜ਼ਦੀਕ ਚੱਲ ਰਹੇ ਹਨ ਜਦੋਂ ਕਿ ਟਰੰਪ 214 ਇਲੈਕਟ੍ਰੋਲ ਵੋਟਾਂ ਨਾਲ ਕਾਫੀ ਪਿੱਛੇ ਹਨ। ਇਸ ਵਿਚਕਾਰ ਟਰੰਪ ਨੇ ਬਾਈਡੇਨ ਨੂੰ ਟਵੀਟ ਕਰਕੇ ਚਿਤਾਵਨੀ ਦਿੱਤੀ ਹੈ। ਟਰੰਪ ਨੇ ਟਵੀਟ ਕੀਤਾ, "ਜੋਅ ਬਾਈਡੇਨ ਨੂੰ ਜ਼ਬਰਦਸਤੀ ਰਾਸ਼ਟਰਪਤੀ ਦੇ ਅਹੁਦੇ ਦਾ ਦਾਅਵਾ ਨਹੀਂ ਕਰਨਾ ਚਾਹੀਦਾ। ਮੈਂ ਵੀ ਇਹ ਦਾਅਵਾ ਕਰ ਸਕਦਾ ਹਾਂ। ਕਾਨੂੰਨੀ ਕਾਰਵਾਈ ਹੁਣੇ ਹੀ ਸ਼ੁਰੂ ਹੋ ਰਹੀ ਹੈ।"

ਜਿੱਤ ਦੇ ਨੇੜੇ ਬਾਇਡਨ, ਟਰੰਪ ਗਰੁਪ ਕੋਰਟ 'ਚ ਪੁੱਜਾ

ਅਮਰੀਕਾ ਦੇ ਰਾਸ਼ਟਰਪਤੀ ਭਵਨ ਯਾਨੀ ਵ੍ਹਾਈਟ ਹਾਊਸ ਵਿਚ ਡੋਨਾਲਡ ਟਰੰਪ ਦੂਜੇ ਕਾਰਜਕਾਲ ਲਈ ਬਣੇ ਰਹਿਣਗੇ ਜਾਂ ਜੋਅ ਬਾਇਡਨ ਰਾਸ਼ਟਰਪਤੀ ਚੁਣੇ ਜਾਣਗੇ? ਇਸ ਸਵਾਲ ਦੇ ਜਵਾਬ ਦਾ ਅਮਰੀਕਾ ਸਮੇਤ ਪੂਰੀ ਦੁਨੀਆ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ ਪਰ ਸਖ਼ਤ ਮੁਕਾਬਲੇ ਵਿਚ ਹੁਣ ਤਕ ਵੋਟਾਂ ਦੀ ਗਿਣਤੀ ਵਿਚ ਰਾਸ਼ਟਰਪਤੀ ਅਹੁਦੇ ਦੇ ਡੈਮੋਕ੍ਰੇਟਿਕ ਉਮੀਦਵਾਰ 

US Election : ਟਰੰਪ ਤੇ ਬਾਇਡਨ ਕਾਨੂੰਨੀ ਲੜਾਈ ਦੀ ਤਿਆਰੀ

ਰਾਸ਼ਟਰਪਤੀ ਚੋਣਾਂ ਦਾ ਮੁਕਾਬਬਲਾ ਸੁਰੀਮ ਕੋਰਟ ਤਕ ਪਹੁੰਚਦਾ ਦਿਖਾਈ ਦੇ ਰਿਹਾ ਹੈ। ਕਿਉਂਕਿ ਡੌਨਾਲਡ ਟਰੰਪ ਤੇ ਜੋ ਬਾਇਡਨ ਕਾਨੂੰਨੀ ਲੜਾਈ ਦੀ ਤਿਆਰੀ 'ਚ ਹਨ। ਪੈਂਸਿਲਵੇਨੀਆ, ਵਿਸਕਾਂਸਿਨ ਤੇ ਮਿਸ਼ਿਗਨ ਵਰਗੇ ਕੁਝ ਮਹੱਤਵਪੂਰਨ ਇਲਾਕਿਆਂ 'ਚ ਗਿਣਤੀ ਜਾਰੀ ਹੈ। ਹੁਣ ਸਭ ਦੀ ਨਜ਼ਰ ਪੈਂਸਿਲਵੇਨੀਆ, ਵਿਸਕਾਂਸਿਨ ਤੇ ਮਿਸ਼ਿਗਨ, ਨੇਵਾਦਾ ਤੇ ਨੌਰਥ ਕੈਰੋਲਿਨਾ ਤੇ ਜੌਰਜੀਆ ਦੇ ਨਤੀਜਿਆਂ 'ਤੇ ਹੈ। 

123
Subscribe