ਨਵੀਂ ਦਿੱਲੀ : ਅਮਰੀਕੀ ਰਾਸ਼ਟਰਪਤੀ ਚੋਣਾਂ ਦੀ ਤੀਜੀ ਬਹਿਸ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ 'ਤੇ ਟਿੱਪਣੀ ਕੀਤੀ ਹੈ। ਭਾਰਤ ਬਾਰੇ ਕੀਤੀ ਟਿੱਪਣੀ ਹੁਣ ਬਹਿਸ ਦਾ ਵੱਡਾ ਮੁੱਦਾ ਬਣ ਗਈ ਹੈ। ਟਰੰਪ ਨੇ ਪੈਰਿਸ ਦੇ ਮੌਸਮ ਤਬਦੀਲੀ ਸਮਝੌਤੇ ਤੋਂ ਪਿੱਛੇ ਹਟਣ ਦੇ ਆਪਣੇ ਕਦਮ ਦਾ ਬਚਾਅ ਕਰਦਿਆਂ ਬਹਿਸ ਦੌਰਾਨ ਭਾਰਤ ਵਿੱਚ ' FilthyAir' ਦੀ ਗੱਲ ਕੀਤੀ। ਇਸ ਤੋਂ ਬਾਅਦ ਯੂਜ਼ਰਸ ਅਤੇ ਕਈ ਵਿਰੋਧੀ ਨੇਤਾਵਾਂ ਨੇ ਟਵਿੱਟਰ ' ਤੇ #HowdyModi ਹੈਸ਼ਟੈਗ ਨਾਲ ਸਰਕਾਰ ਦੀ ਆਲੋਚਨਾ ਕੀਤੀ। ਜਾਣਕਾਰੀ ਲਈ ਦੱਸ ਦੇਈਏ ਕਿ PM ਮੋਦੀ ਨੇ ਪਿਛਲੇ ਸਾਲ ਰਿਪਬਲੀਕਨ ਪਾਰਟੀ ਦੇ ਗੜ੍ਹ ਟੈਕਸਸ ਦੇ ਸ਼ਹਿਰ ਹਿਯੂਸਟਨ ਵਿੱਚ ਟਰੰਪ ਦੇ ਨਾਲ ਇੱਕ ਰੈਲੀ ਕੀਤੀ ਸੀ। ਇਸ ਰੈਲੀ ਕੀਤੀ ਸੀ। ਇਸ ਰੈਲੀ ਨੂੰ "#HowdyModi" ਰੱਖਿਆ ਗਿਆ ਸੀ।
ਲੋਕਾਂ ਨੇ ਦਿੱਤੀ ਆਪਣੀ ਫੀਡਬੈਕ :
ਜਿੱਥੇ ਕੁਝ ਲੋਕਾਂ ਨੇ ਭਾਰਤ ਵਿਚ ਹਵਾ ਪ੍ਰਦੂਸ਼ਣ ਦੀ ਸਮੱਸਿਆ ਨੂੰ ਸਵੀਕਾਰਿਆ , ਉੱਥੇ ਹੀ ਕੁਝ ਹੋਰਾਂ ਨੇ ਟਰੰਪ ਨਾਲ ਮੋਦੀ ਦੀ 'ਦੋਸਤੀ' ਅਤੇ ਪਿਛਲੇ ਸਾਲ ਅਮਰੀਕਾ ਵਿਚ ਆਯੋਜਿਤ ' HowdyModi' ਪ੍ਰੋਗਰਾਮ ਬਾਰੇ ਵੀ ਵਿਚਾਰ ਵਟਾਂਦਰੇ ਲਏ। ਇਸ ਦੇ ਨਾਲ ਹੀ ਕੁਝ ਲੋਕਾਂ ਨੇ ਸ਼ਹਿਰਾਂ ਦੇ ਪ੍ਰਦੂਸ਼ਣ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ।
ਉਧਰ ਇੱਕ ਉਪਭੋਗਤਾ ਸ਼ਹਿਰਾਂ ਦੇ ਪ੍ਰਦੂਸ਼ਣ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਉਧਰ ਇੱਕ ਯੂਜ਼ਰ ਨੇ ਦਿੱਲੀ ' ਚ ਵਧ ਰਹੇ ਪ੍ਰਦੂਸ਼ਨ ਦੇ ਪੱਧਰ ਬਾਰੇ ਲਿਖਿਆ , ' ਟਰੰਪ ਗਲਤ ਨਹੀਂ ਸੀ। ਉਸਨੇ ਰਾਜਧਾਨੀ ਦਿੱਲੀ ਅਤੇ ਇਸ ਦੇ ਨਾਲ ਲੱਗਦੇ ਵਿੱਚ ਪ੍ਰਦੂਸ਼ਣ ਦੇ ਪੱਧਰ ਨੂੰ ਦਰਸਾਉਂਦੇ ਅਤੇ ਅਮਰੀਕਾ ਵਿੱਚ ਪ੍ਰਦੂਸ਼ਣ ਦੀ ਸਥਿਤੀ ਨੂੰ ਦਰਸਾਉਂਦਾ ਐਪ ਦੇ ਸਕ੍ਰੀਨ ਸ਼ਾਟ ਸ਼ੇਅਰ ਕੀਤੇ। ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ 567 ਸੀ , ਜਦਕਿ ਵਾਸ਼ਿੰਗਟਨ ਵਿਚ ਇਹ ਸਿਰਫ 25 ਸੀ।
ਕਪਿਲ ਸਿੱਬਲ ਨੇ ਵੀ ਅਲੋਚਨਾ ਕੀਤੀ :
ਕੇਂਦਰ ਸਰਕਾਰ ਦੀ ਨਿੰਦਾ ਕਰਦਿਆਂ ਕਾਂਗਰਸ ਦੇ ਨੇਤਾ ਕਪਿਲ ਸਿੱਬਲ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਦੀ ਹਵਾ ਨੂੰ ਗੰਦਾ ਕਹਿਣਾ 'ਹੋਡੀ ਮੋਦੀ' ਪ੍ਰੋਗਰਾਮ ਦਾ ਨਤੀਜਾ ਹੈ। ਸਿੱਬਲ ਨੇ ਟਵੀਟ ਕੀਤਾ ਇਸ ਬਾਰੇ ਟਵੀਟ ਕੀਤਾ। ਵੇਖੋ ਸਿੱਬਲ ਦਾ ਟਵੀਟ :-