ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਟਰੰਪ (President Donald Trump)ਅਤੇ ਉਨ੍ਹਾਂ ਦੇ ਵਿਰੋਧੀ ਡੈਮੋਕਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋਅ ਬਿਡੇਨ ਦੇ ਵਿਚ ਦੂਜੀ ਬਹਿਸ ਆਹਮੋ ਸਾਹਮਣੇ ਦੀ ਬਜਾਏ TV ਜ਼ਰੀਏ ਹੋਵੇਗੀ। ਦੋਵੇਂ ਹੀ ਨੇਤਾ ਅਲੱਗ ਅਲੱਗ ਟੀਵੀ ਚੈਨਲਾਂ 'ਤੇ ਜਨਤਾ ਦੇ ਸਵਾਲਾਂ ਦੇ ਸਾਹਮਣਾ ਕਰਨਗੇ। ਟਰੰਪ ਜਿੱਥੇ ਮਿਆਮੀ ਤੋਂ ਐਨਬੀਸੀ ਚੈਨਲ 'ਤੇ ਹੋਣਗੇ ਉਥੇ ਹੀ ਬਿਡੇਨ ਫਿਲਾਡੇਲਫੀਆ ਤੋਂ ਏਬੀਸੀ 'ਤੇ ਨਜ਼ਰ ਆਉਣਗੇ।
ਇਹ ਵੀ ਪੜ੍ਹੋ : ਆਸਟ੍ਰੇਲੀਆ ਨੇ ਪੀ. ਆਰ. ਲਈ ਨਵਾਂ ਨਿਯਮ ਕੀਤਾ ਲਾਗੂ
ਟਰੰਪ ਦੇ ਕੋਰੋਨਾ ਵਾਇਰਸ ਦੀ ਲਪੇਟ ਵਿਚ ਆਉਣ ਤੋ ਬਾਅਦ ਆਯੋਜਕਾਂ ਨੇ ਰਾਸ਼ਟਰਪਤੀ ਅਹੁਦੇ ਦੇ ਲਈ ਆਹਮੋ ਸਾਹਮਣੇ ਹੋਣ ਵਾਲੀ ਬਹਿਸ ਨੂੰ ਆਨਲਾਈਨ ਆਯੋਜਤ ਕਰਾਉਣ ਦਾ ਫ਼ੈਸਲਾ ਲਿਆ ਸੀ, ਜਿਸ ਤੋ ਬਾਅਦ ਟਰੰਪ ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ। ਟਰੰਪ ਨੇ ਆਹਮੋ ਸਾਹਮਣੇ ਬਹਿਸ ਕਰਾਉਣ ਦੀ ਮੂਲ ਯੋਜਨਾ ਦਾ ਸਮਰਥਨ ਕੀਤਾ ਸੀ। ਆਖਰੀ ਹਫਤੇ ਵਿਚ ਜਿਵੇਂ ਜਿਵੇਂ ਪ੍ਰਚਾਰ ਰਫਤਾਰ ਫੜ ਰਿਹਾ ਹੈ ਦੋਵੇਂ ਹੀ ਉਮੀਦਵਾਰ ਚੋਣ ਸਬੰਧੀ ਹੋਰ ਜ਼ਰੂਰਤਾਂ 'ਤੇ ਵੀ ਪੂਰਾ ਧਿਆਨ ਦੇ ਰਹੇ ਹਨ। ਇਸ ਦੇ ਮੱਦੇਨਜ਼ਰ ਦੁਪਹਿਰ ਵੇਲੇ ਉਤਰੀ ਕੈਰੋਲਿਨਾ ਵਿਚ ਟਰੰਪ ਨੇ ਰੈਲੀ ਕੀਤੀ। ਬਿਡੇਨ ਨੇ ਇੱਕ ਆਨਲਾਈਨ ਪ੍ਰੋਗਰਾਮ ਜ਼ਰੀਏ ਚੋਣ ਫੰਡ ਜੁਟਾਉਣ ਦੀ ਮੁਹਿੰਮ ਨੂੰ ਗਤੀ ਪ੍ਰਦਾਨ ਕੀਤੀ।
ਇਹ ਵੀ ਪੜ੍ਹੋ : ਅਬਦੁੱਲਾ ਪਰਿਵਾਰ, ਦੋ-ਮੁੰਹ ਵਾਲਾ ਸੱਪ
ਟਰੰਪ ਆਯੋਜਵ ਜਿਹੇ ਸੂਬੇ ਵਿਚ ਵੋਟਰਾਂ ਅਤੇ ਵੱਡੇ ਉਦਯੋਗਾਂ ਦਾ ਸਮਰਕਨ ਪ੍ਰਾਪਤ ਕਰਨ ਵਿਚ ਲੱਗੇ ਹਨ। ਇਸ ਵਾਰ ਬਿਡੇਨ ਇਸ ਖੇਤਰ ਵਿਚ ਉਨ੍ਹਾਂ ਸਖ਼ਤ ਟੱਕਰ ਦੇ ਰਹੇ ਹਨ। ਟਰੰਪ ਨੇ ਓਬਾਮਾ ਵਲੋਂ ਲਿਆਏ ਗਏ ਸਿਹਤ ਕਾਨੂੰਨ ਨੂੰ ਖਤਮ ਕਰਨ ਦੇ ਲਈ ਸੱਤਾ ਦੀ ਦੁਰਵਰਤੋਂ ਦਾ ਦੋਸ਼ ਲਾਇਆ।