ਕੈਲੀਫੋਰਨੀਆ : ਵ੍ਹਾਈਟ ਹਾਊਸ ਦੇ ਚੀਫ ਆਫ਼ ਸਟਾਫ਼ ਅਤੇ ਟਰੰਪ ਦੇ ਖਾਸ ਸਹਿਯੋਗੀ ਮਾਰਕ ਮੀਡੋਜ਼ ਦੀ ਕੋਰੋਨਾ ਨਾਲ ਪੀੜ੍ਹਤ ਹੋਣ ਦੀ ਖਬਰ ਸਾਹਮਣੇ ਆਈ ਹੈ। ਉਹਨਾਂ ਦੇ ਕੋਵਿਡ -19 ਲਈ ਪਾਜ਼ੀਟਿਵ ਟੈਸਟ ਕੀਤੇ ਜਾਣ ਦੀ ਜਾਣਕਾਰੀ ਇਸਦੀ ਇਲਾਜ ਪ੍ਰਕਿਰਿਆ ਤੋਂ ਜਾਣੂੰ ਇੱਕ ਸਰੋਤ ਨੇ ਦਿੱਤੀ ਹੈ। ਇਸ ਬਾਰੇ ਪਹਿਲਾਂ ਜਦੋਂ ਸੰਯੁਕਤ ਰਾਜ ਨੇ ਪਿਛਲੇ ਰਿਕਾਰਡ ਨੂੰ ਤੋੜਦਿਆਂ, 100, 000 ਤੋਂ ਜ਼ਿਆਦਾ ਨਵੇਂ ਕੋਰੋਨਾਂ ਵਾਇਰਸ ਦੇ ਕੇਸ ਤੀਜੇ ਦਿਨ ਰਿਕਾਰਡ ਕੀਤੇ ਸਨ ਤਾਂ ਬਲੂਮਬਰਗ ਦੁਆਰਾ ਪਹਿਲੀ ਵਾਰ ਇਸਦਾ ਖੁਲਾਸਾ ਕੀਤਾ ਗਿਆ ਸੀ ਪਰ ਇਹ ਤੁਰੰਤ ਸਪਸ਼ਟ ਨਹੀਂ ਹੋਇਆ ਕਿ ਮੀਡੋਜ਼ ਨੇ ਪਾਜ਼ੀਟਿਵ ਟੈਸਟ ਕੀਤਾ ਸੀ।ਦੱਸ ਦਈਏ ਕਿ ਟਰੰਪ ਨੇ ਮਾਰਚ ਵਿੱਚ ਮੀਡੋਜ਼ ਨੂੰ ਆਪਣੇ ਨਵੇ ਚੀਫ਼ ਆਫ਼ ਸਟਾਫ ਦਾ ਅਹੁਦਾ ਦਿੱਤਾ ਸੀ।
ਇਹ ਵੀ ਪੜ੍ਹੋ : ਜੋਅ ਬਾਇਡਨ ਬਣੇ ਅਮਰੀਕਾ ਦੇ 46ਵੇਂ ਰਾਸ਼ਟਰਪਤੀ
ਉੱਤਰ ਕੈਰੋਲਿਨਾ ਦੇ ਸਾਬਕਾ ਸੰਸਦ ਮੈਂਬਰ ਅਤੇ ਹਾਊਸ ਫਰੀਡਮ ਕਾਕਸ ਦੇ ਇਕ ਸਮੇਂ ਦੇ ਨੇਤਾ, ਮੈਡੋਜ਼ ਲੰਬੇ ਸਮੇਂ ਤੋਂ ਟਰੰਪ ਦੇ ਵਫ਼ਾਦਾਰ ਰਹੇ ਹਨ।ਇੰਨਾ ਹੀ ਨਹੀਂ ਵ੍ਹਾਈਟ ਹਾਊਸ ਵਿੱਚ ਚੋਣ ਨਾਈਟ ਦੀ ਪਾਰਟੀ ਵਿੱਚ ਵੀ ਪੋਲ ਬੰਦ ਹੋਣ ਤੋਂ ਬਾਅਦ ਬੁੱਧਵਾਰ ਸਵੇਰੇ ਮੈਡੋਜ਼ ਸ਼ਾਮਲ ਹੋਏ ਸਨ, ਜਿੱਥੇ ਟਰੰਪ ਨੇ ਰਾਸ਼ਟਰਪਤੀ ਦੀ ਚੋਣ ਜਿੱਤਣ ਦਾ ਝੂਠਾ ਦਾਅਵਾ ਕੀਤਾ ਸੀ। ਉਸ ਸਮੇਂ ਬਹੁਤ ਸਾਰੇ ਹਾਜ਼ਰੀਨਾਂ ਦੇ ਮਾਸਕ ਨਹੀਂ ਪਹਿਨੇ ਸਨ ਅਤੇ ਉਹ ਰਾਸ਼ਟਰਪਤੀ ਦੇ ਭਾਸ਼ਣ ਤੋਂ ਪਹਿਲਾਂ ਭੋਜਨ ਖਾਂਦੇ ਅਤੇ ਮਿਲਦੇ ਵੀ ਵੇਖੇ ਗਏ ਸਨ। ਇਸ ਤੋਂ ਇਲਾਵਾ ਟਰੰਪ ਦੀ ਮੁਹਿੰਮ ਦੇ ਸਹਾਇਕ ਨਿਕ ਟ੍ਰੇਨਰ ਨੇ ਵੀ ਸਕਾਰਾਤਮਕ ਟੈਸਟ ਕੀਤਾ ਸੀ