ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਤਿੰਨ ਹਫਤੇ ਵਿਚ ਵੀ ਘੱਟ ਸਮਾਂ ਰਹਿ ਗਿਆ ਹੈ। ਕੋਰੋਨਾ ਤੋਂ ਠੀਕ ਹੋਣ ਤੋ ਬਾਅਦ ਰਾਸ਼ਟਪਰਤੀ ਟਰੰਪ ਨੇ ਇੱਕ ਵਾਰ ਮੁੜ ਰੈਲੀਆਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ। ਫਲੋਰਿਡਾ ਤੋਂ ਬਾਅਦ ਟਰੰਪ ਮੰਗਲਵਾਰ ਰਾਤ ਪੈਂਸਿਲਵੇਨਿਆ ਦੇ ਜੌਂਸਟਾਊਨ ਪੁੱਜੇ। ਇੱਥੇ ਉਨ੍ਹਾਂ ਨੇ ਡੈਮੋਕਰੇਟ ਪਾਰਟੀ ਅਤੇ ਉਸ ਦੇ ਪ੍ਰੈਜ਼ੀਡੈਂਸ਼ੀਅਲ ਉਮੀਦਵਾਰ ਜੋਅ ਬਿਡੇਨ 'ਤੇ ਤੰਜ ਕੱਸੇ। ਟਰੰਪ ਨੇ ਕਿਹਾ ਕਿ ਜੇਕਰ ਬਿਡੇਨ ਜਿੱਤਦੇ ਹਨ ਤਾਂ ਚੀਨ ਨੂੰ ਫਾਇਦਾ ਹੋਵੇਗਾ। ਉਹ ਉਨ੍ਹਾਂ ਟੈਰਿਫਸ ਨੂੰ ਹਟਾ ਦੇਣਗੇ ਜੋ ਸਾਡੀ ਸਰਕਾਰ ਨੇ ਚੀਨ 'ਤੇ ਲਾਏ ਹਨ। ਹਜ਼ਾਰਾਂ ਸਮਰਥਕਾਂ ਨੂੰ ਸੰਬੋਧਨ ਕਰਦੇ ਹੋਏ ਟਰੰਪ ਨੇ ਕਿਹਾ ਕਿ ਮੈਂ ਅਪਣੇ ਕਾਰਜਕਾਲ ਵਿਚ ਚੀਨ ਦੇ ਖ਼ਿਲਾਫ਼ ਸਭ ਤੋਂ ਸਖ਼ਤ ਫ਼ੈਸਲੇ ਲਏ। ਅਸੀਂ ਅਮਰੀਕਾ ਵਿਚ ਨੌਕਰੀ ਬਚਾਈਆਂ। ਮੈਂ ਚੀਨ 'ਤੇ ਟੈਰਿਫਸ ਲਗਾਇਆ ਅਤੇ ਇਹ ਪੈਸਾ ਅਪਣੇ ਕਿਸਾਨਾਂ ਨੂੰ ਦਿੱਤਾ।
ਇਹ ਵੀ ਪੜ੍ਹੋ : ਮੀਂਹ ਨਾਲ ਹੈਦਰਾਬਾਦ 'ਚ ਭਾਰੀ ਤਬਾਹੀ
ਅਸੀਂ ਚੀਨ ਤੋਂ ਅਪਣਾ ਮੁਨਾਫਾ ਵਾਪਸ ਲਿਆ। ਜੇਕਰ ਬਿਡੇਨ ਜਿੱਤਦੇ ਹਨ ਤਾਂ ਸਮਝੋ ਕਿ ਚੀਨ ਜਿੱਤ ਗਿਆ। ਜੇਕਰ ਮੈਂ ਜਿੱਤਦਾ ਹਾਂ ਤਾਂ ਪੈਂਸਿਲਵੇਨਿਆ ਜਿੱਤੇਗਾ, ਅਮਰੀਕਾ ਜਿੱਤੇਗਾ। ਕੈਂਪੇਨ ਦੇ ਦੂਜੇ ਦੌਰ ਵਿਚ ਟਰੰਪ ਭਾਸ਼ਣ ਦੇ ਪਹਿਲੇ ਐਡਵਾਈਜ਼ਰਸ ਦੀ ਸਲਾਹ ਲੈ ਰਹੇ ਹਨ। ਪੈਂਸਿਲਵੇਨਿਆ ਅਤੇ ਫਲੋਰਿਡਾ ਵਿਚ ਭਾਸ਼ਣ ਦੇ ਲਈ ਉਨ੍ਹਾਂ ਨੇ ਟੈਲੀਪ੍ਰਾਂਪਟਰ ਇਸਤੇਮਾਲ ਕੀਤੇ। ਇਸ ਦਾ ਮਕਸਦ ਸਾਫ ਸੀ ਕਿ ਉਹ ਲੋਕਾਂ ਤੱਕ ਸਹੀ ਮੈਸੇਜ ਪਹੁੰਚਾ ਸਕਣ। ਯਾਨੀ ਮੁੱਦਿਆਂ 'ਤੇ ਗੱਲ ਕਰਨ, ਇਨ੍ਹਾਂ ਤੋਂ ਭਟਕਣ ਨਹੀਂ। ਟਰੰਪ ਕੈਂਪੇਨ ਹੁਣ ਇਨ੍ਹਾਂ ਸੂਬਿਆਂ 'ਤੇ ਫੋਕਸ ਕਰ ਰਹੀ ਹੈ ਜਿੱਥੇ ਉਹ ਕਮਜ਼ੋਰ ਹਨ। ਟਰੰਪ ਨੇ ਜੌਂਸਟਾਊਨ ਵਿਚ ਬਿਡੇਨ 'ਤੇ ਦੋਸ਼ ਲਾਇਆ ਕਿ ਉਹ ਨੌਕਰੀਆਂ ਅਮਰੀਕਾ ਤੋਂ ਬਾਹਰ ਭੇਜਣਗੇ। ਫੈਕਟਰੀਆਂ ਬੰਦ ਕਰ ਦੇਣਗੇ ਅਤੇ ਸ਼ਹਿਰਾਂ ਨੂੰ ਤਬਾਹ ਕਰ ਦੇਣਗੇ।
ਇਹ ਵੀ ਪੜ੍ਹੋ : DGP ਸੈਣੀ ਦੀ ਪਟੀਸ਼ਨ 'ਤੇ ਪੰਜਾਬ ਸਰਕਾਰ ਨੂੰ ਨੋਟਿਸ
ਪੈਂਸਿਲਵੇਨਿਆ ਦੀ ਰੈਲੀ ਵਿਚ ਇੱਕ ਵਾਰ ਫੇਰ ਸਾਫ ਹੋ ਗਿਆ ਕਿ ਟਰੰਪ ਨੂੰ ਬੋਲਣ ਵਿਚ ਦਿੱਕਤ ਹੋ ਰਹੀ ਹੈ। ਹਾਲਾਂਕਿ, ਫਲੋਰਿਡਾ ਦੀ ਤਰ੍ਹਾਂ ਉਹ ਇੱਥੇ ਵੀ ਖੁਦ ਨੂੰ ਸਿਹਤਮੰਦ ਦਿਖਾਉਣ ਦੀ ਕੋਸ਼ਿਸ਼ ਕਰਦੇ ਰਹੇ। ਬਿਡੇਨ 'ਤੇ ਉਨ੍ਹਾਂ ਨੇ ਕਿਹਾ ਕਿ ਮੈਂ ਅਮਰੀਕੀ ਇਤਿਹਾਸ ਦੇ ਸਭ ਤੋਂ ਖਰਾਬ ਉਮੀਦਵਾਰ ਦਾ ਸਾਹਮਣਾ ਕਰ ਰਿਹਾ ਹਾਂ। ਇਸ ਦਾ ਦਬਾਅ ਮੇਰੇ 'ਤੇ ਹੈ। ਜੇਕਰ ਮੈਂ ਹਾਰ ਗਿਆ ਤਾਂ ਇਸ 'ਤੇ ਯਕੀਨ ਕਰਨਾ ਮੁਸ਼ਕਲ ਹੋਵੇਗਾ। ਹੁਣ ਤੱਕ ਜੋ ਨੈਸ਼ਨਲ ਸਰਵੇ ਆਏ ਹਨ ਉਨ੍ਹਾਂ ਮੁਤਾਬਕ ਟਰੰਪ ਹੁਣ ਦੋ ਅੰਕਾਂ ਤੋਂ ਪੱਛੜ ਰਹੇ ਹਨ।
ਇਹ ਵੀ ਪੜ੍ਹੋ : ਮਿਜ਼ਾਈਲ ਪ੍ਰਣਾਲੀ ਦੇ ਖੇਤਰ ਵਿਚ ਭਾਰਤ ਨੇ ਪੂਰਨ ਆਤਮਨਿਰਭਰਤਾ ਹਾਸਲ ਕਰ ਲਈ ਹੈ : ਡੀਆਰਡੀਓ
ਟਰੰਪ ਨੇ ਨੁਕਸਾਨ ਦੀ ਭਰਪਾਈ ਦੀ ਕੋਸ਼ਿਸ਼ ਕੀਤੀ। ਇਸ ਦੇ ਲਈ ਬਿਡੇਨ ਦੀ ਦਿਮਾਗੀ ਸਿਹਤ ਨੂੰ ਫੇਰ ਮੁੱਦਾ ਬਣਾਇਆ। ਉਨ੍ਹਾਂ ਕਿਹਾ ਕਿ ਬਿਡੇਨ ਨੂੰ ਤਾਂ ਇਹ ਵੀ ਪਤਾ ਨਹੀਂ ਹੁੰਦਾ ਕਿ ਉਹ ਕੀ ਕਹਿ ਰਹੇ ਹਨ। ਕੀ ਮੈਂ ਅਜਿਹੇ ਵਿਅਕਤੀ ਦੇ ਖ਼ਿਲਾਫ਼ ਚੋਣ ਹਾਰ ਸਕਦਾ ਹਾਂ। ਜੇਕਰ ਅਜਿਹਾ ਹੋਇਆ ਤਾਂ ਮੈਂ ਫੇਰ ਪੈਂਸਿਲਵੇਨਿਆ ਨਹੀਂ ਆਵਾਂਗਾ।