Saturday, April 05, 2025
 
BREAKING NEWS
ਸ਼ਰਧਾਲੂਆਂ ਦੀ ਸਹੂਲਤ ਲਈ ਸ੍ਰੀ ਆਨੰਦਪੁਰ ਸਾਹਿਬ ਅਤੇ ਸ੍ਰੀ ਨੈਣਾ ਦੇਵੀ ਵਿਚਕਾਰ ਰੋਪਵੇਅ ਸ਼ੁਰੂ ਕਰਨ ਲਈ ਹਰ ਸੰਭਵ ਯਤਨ ਕਰਾਂਗੇ: ਮੁੱਖ ਮੰਤਰੀਕੈਬਿਨਟ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ ਨੇ ਗੁਰਪਤਵੰਤ ਪੰਨੂ ਨੂੰ ਦਿੱਤਾ ਮੂੰਹਤੋੜ ਜਵਾਬ‘ਯੁੱਧ ਨਸ਼ਿਆਂ ਵਿਰੁੱਧ’ 35ਵੇਂ ਦਿਨ ਵੀ ਜਾਰੀ, 469 ਛਾਪਿਆਂ ਤੋਂ ਬਾਅਦ ਪੰਜਾਬ ਪੁਲਿਸ ਨੇ 46 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰਕਣਕ ਦੇ ਖ਼ਰੀਦ ਸੀਜ਼ਨ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ 8 ਲੱਖ ਤੋਂ ਵੱਧ ਕਿਸਾਨਾਂ ਦੀ ਸਹੂਲਤ ਲਈ ਵਿਆਪਕ ਪ੍ਰਬੰਧ ਯਕੀਨੀ ਬਣਾਏ : ਲਾਲ ਚੰਦ ਕਟਾਰੂਚੱਕਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸਰਨਾ ਵਿਖੇ ਪਾਰਕ ਦੇ ਨਿਰਮਾਣ ਕਾਰਜਾਂ ਦੀ ਕੀਤੀ ਸ਼ੁਰੂਆਤਵਕਫ਼ ਸੋਧ ਬਿੱਲ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀਵਕਫ਼ ਬਿੱਲ: ਮਾਇਆਵਤੀ ਨੇ ਵਕਫ਼ ਸੋਧ ਬਿੱਲ 'ਤੇ ਅਸਹਿਮਤੀ ਪ੍ਰਗਟਾਈਬੈਂਕਾਕ ਵਿੱਚ ਪ੍ਰਧਾਨ ਮੰਤਰੀ ਮੋਦੀ ਅਤੇ ਮੁਹੰਮਦ ਯੂਨਸ ਦੀ ਮੁਲਾਕਾਤਟਰੰਪ ਦੇ ਟੈਰਿਫਾਂ ਨੇ ਮਚਾਈ ਤਬਾਹੀਸਾਡੇ ਲਈ ਕਿੰਨੀ ਲਾਭਦਾਇਕ ਹੈ ਇਹ ਚਟਣੀ ਆਓ ਜਾਣਦੇ ਹਾਂ

ਅਮਰੀਕਾ

ਵੱਡਾ ਖੁਲਾਸਾ : ਚੀਨ ਵਿਚ ਹੈ ਟਰੰਪ ਦਾ ਕਾਰੋਬਾਰ ਅਤੇ ਬੈਂਕ ਖਾਤਾ, ਲੱਗ ਸਕਦੈ ਚੋਣਾਂ ਵਿਚ ਝਟਕਾ

October 22, 2020 11:11 AM

ਵਾਸ਼ਿੰਗਟਨ: ਅਮਰੀਕੀ ਚੋਣਾਂ ਤੋਂ ਪਹਿਲਾਂ ਹੋਣ ਵਾਲੀ ਆਖਰੀ ਪ੍ਰੈਜ਼ੀਡੈਂਸ਼ੀਅਲ ਡਿਬੇਟ ਦੇ ਠੀਕ ਪਹਿਲਾਂ ਰਾਸ਼ਟਰਪਤੀ ਟਰੰਪ ਦੇ ਚੀਨ ਨਾਲ ਰਿਸ਼ਤਿਆਂ ਨੂੰ ਲੈ ਕੇ ਨਵਾਂ ਖੁਲਾਸਾ ਹੋਇਆ ਹੈ। ਕੋਰੋਨਾ ਵਾਇਰਸ ਅਤੇ ਡੈਮੋਕਰੇਟ ਵਿਰੋਧੀ ਨੂੰ ਲੈ ਕੇ ਚੀਨ ਦੇ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਟਰੰਪ ਦੇ ਟੈਕਸ ਦਸਤਾਵੇਜ਼ ਦੱਸਦੇ ਹਨ ਕਿ ਚੀਨ ਵਿਚ ਨਾ ਸਿਰਫ ਉਨ੍ਹਾਂ ਦੀ ਕਾਰੋਬਾਰੀ ਸਰਗਰਮੀਆਂ ਚਲ ਰਹੀਆਂ ਹਨ ਬਲਕਿ ਉਨ੍ਹਾਂ ਦਾ ਬੈਂਕ ਖਾਤਾ ਵੀ ਉਥੇ ਖੁਲ੍ਹਿਆ ਹੋਇਆ।
ਅਮਰੀਕੀ ਚੋਣਾਂ ਵਿਚ ਨਿਊਯਾਰਕ ਟਾਈਮ ਦੇ ਖੁਲਾਸੇ ਨੂੰ ਲੈ ਕੇ ਚੋਣਾਂ ਤੋਂ ਠੀਕ ਪਹਿਲਾਂ ਜ਼ਬਰਦਸਤ ਗਹਿਮਾ ਗਹਿਮੀ ਰਹਿਣ ਵਾਲੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਟਰੰਪ ਦਾ ਚੀਨੀ ਬੈਂਕ ਵਿਚ ਖੁਲ੍ਹਿਆ ਖਾਤਾ ਟਰੰਪ ਇੰਟਰਨੈਸ਼ਨਲ ਹੋਟਲਸ ਮੈਨੇਜਮੈਂਟ ਦੁਆਰਾ ਕੰਟਰੋਲ ਹੁੰਦਾ ਹੈ ਅਤੇ 2013 ਤੋਂ 2015 ਤੱਕ ਇਸ ਬੈਂਕ ਖਾਤੇ ਤੋਂ ਸਥਾਨਕ ਟੈਕਸਾਂ ਦਾ ਭੁਗਤਾਨ ਵੀ ਕੀਤਾ ਜਾਂਦਾ ਰਿਹਾ ਹੈ। ਟਰੰਪ ਦੇ ਵਕੀਲ ਅਤੇ ਬੁਲਾਰੇ ਐਲਨ ਗਾਰਟਨ ਨੇ ਮੰਨਿਆ , ਏਸ਼ਿਆ ਵਿਚ ਹੋਟਲ ਉਦਯੋਗ ਨਾਲ ਜੁੜੇ ਸੌਦਿਆਂ ਦੀ ਸੰਭਾਵਨਾ ਤਲਾਸ਼ਣ ਦੇ ਲਈ ਇਹ ਖਾਤਾ ਖੋਲ੍ਹਿਆ ਗਿਆ ਲੇਕਿਨ ਕੋਈ ਸੌਦਾ ਜਾਂ ਲੈਣ ਦੇਣ ਨਹੀਂ ਕੀਤਾ ਗਿਆ। ਜਦ ਕਿ ਦਸਤਾਵੇਜ਼ ਦੱਸਦੇ ਹਨ ਕਿ ਟਰੰਪ ਨੇ ਨਾ ਸਿਰਫ ਚੀਨ ਵਿਚ ਇੱਕ ਦਹਾਕੇ ਤੱਕ ਪਰਿਯੋਜਨਾਵਾਂ ਦਾ ਵਿਸਤਕਾਰ ਕੀਤਾ ਬਲਕਿ ਉਥੇ ਦਫ਼ਤਰ ਖੋਲ੍ਹੇ ਅਤੇ ਚੀਨ ਸਰਕਾਰ ਦੇ ਕੰਟਰੋਲ ਵਾਲੀ ਇੱਕ ਕੰਪਨੀ ਦੇ ਨਾਲ ਸਾਂਝੇਦਾਰੀ ਵੀ ਕੀਤੀ।
ਚੀਨ ਦੇ ਖ਼ਿਲਾਫ਼ ਟਰੇਡ ਵਾਰ ਛੇੜ ਚੁੱਕੇ ਟਰੰਪ ਅਣੇ ਚੀਨੀ ਖਾਤੇ ਤੋਂ 1, 88, 561 ਡਾਲਰ ਦਾ ਸਥਾਨਕ ਕਰਾਂ ਵਿਚ ਭੁਗਤਾਨ ਵੀ ਕਰ ਚੁੱਕੇ ਹਨ। ਟਰੰਪ ਦੇ ਵਕੀਲ ਐਲਨ ਗਾਰਟਨ ਨੇ ਨਿਊਯਾਰਕ ਟਾਈਮਸ ਦੇ ਖੁਲਾਸੇ 'ਤੇ ਸਫਾਈ ਦਿੱਤੀ ਕਿ ਟਰੰਪ ਇੰਟਰਨੈਸ਼ਨਲ ਹੋਟਲਸ ਮੈਨੇਜਮੈਂਟ ਨੇ ਅਮਰੀਕਾ ਸਥਿਤ ਇੱਕ ਚੀਨੀ ਬੈਂਕ ਵਿਚ ਕਰਾਂ ਦੇ ਆਸਾਨ ਭੁਗਤਾਨ ਭੁਗਤਾਨ ਦੇ ਲਈ ਅਪਣਾ ਖਾਤਾ ਖੋਲ੍ਹਿਆ। ਉਨ੍ਹਾਂ ਨੇ ਦਲੀਲ ਦਿੱਤੀ ਕਿ 2015 ਦੇ ਬਾਅਦ ਤੋਂ ਇਸ ਚੀਨੀ ਬੈਂਕ ਖਾਤੇ ਤੋਂ ਟਰੰਪ ਦੀ ਟੀਮ ਨੇ ਕੋਈ ਵਪਾਰਕ ਸਰਗਰਮੀਆਂ ਨਹੀਂ ਕੀਤੀਆਂ। ਹਾਲਾਂਕਿ, ਬੈਂਕ ਖਾਤਾ ਖੁਲ੍ਹਾ ਰਿਹਾ।

 

Have something to say? Post your comment

 

ਹੋਰ ਅਮਰੀਕਾ ਖ਼ਬਰਾਂ

 
 
 
 
Subscribe