ਅਮਰੀਕਾ : ਰਾਸ਼ਟਰਪਤੀ ਚੋਣਾਂ ਦਾ ਮੁਕਾਬਲਾ ਸੁਰੀਮ ਕੋਰਟ ਤਕ ਪਹੁੰਚਦਾ ਦਿਖਾਈ ਦੇ ਰਿਹਾ ਹੈ। ਕਿਉਂਕਿ ਡੌਨਾਲਡ ਟਰੰਪ ਤੇ ਜੋ ਬਾਇਡਨ ਕਾਨੂੰਨੀ ਲੜਾਈ ਦੀ ਤਿਆਰੀ 'ਚ ਹਨ। ਪੈਂਸਿਲਵੇਨੀਆ, ਵਿਸਕਾਂਸਿਨ ਤੇ ਮਿਸ਼ਿਗਨ ਵਰਗੇ ਕੁਝ ਮਹੱਤਵਪੂਰਨ ਇਲਾਕਿਆਂ 'ਚ ਗਿਣਤੀ ਜਾਰੀ ਹੈ। ਹੁਣ ਸਭ ਦੀ ਨਜ਼ਰ ਪੈਂਸਿਲਵੇਨੀਆ, ਵਿਸਕਾਂਸਿਨ ਤੇ ਮਿਸ਼ਿਗਨ, ਨੇਵਾਦਾ ਤੇ ਨੌਰਥ ਕੈਰੋਲਿਨਾ ਤੇ ਜੌਰਜੀਆ ਦੇ ਨਤੀਜਿਆਂ 'ਤੇ ਹੈ। ਇਸ ਵਾਰ ਗਿਣਤੀ 'ਚ ਵੱਧ ਸਮਾਂ ਲੱਗ ਸਕਦਾ ਹੈ। ਕਿੁਂਕਿ ਇਸ ਵਾਰ ਜ਼ਿਆਦਾਤਰ ਵੋਟਰਾਂ ਨੇ ਡਾਕਪੱਤਰਾਂ ਰਾਹੀਂ ਵੋਟਿੰਗ ਕੀਤੀ ਹੈ। ਟਰੰਪ ਡਾਕਪੱਤਰਾਂ ਦੀ ਗਿਣਤੀ ਨੂੰ ਲੈਕੇ ਕਈ ਵਾਰ ਨਰਾਜ਼ਗੀ ਜਤਾ ਚੁੱਕੇ ਹਨ। ਟਰੰਪ ਨੇ ਇਕ ਟਵੀਟ 'ਚ ਕਿਹਾ, 'ਸਾਡੇ ਵਕੀਲਾਂ ਨੇ ਸਾਰਥਕ ਪਹੁੰਚ ਲਈ ਕਿਹਾ ਹੈ, ਪਰ ਕੀ ਇਹ ਸਹੀ ਹੋਵੇਗਾ? ਸਾਡੇ ਸਿਸਟਮ ਤੇ ਰਾਸ਼ਟਰਪਤੀ ਚੋਣ ਨੂੰ ਪਹਿਲਾਂ ਹੀ ਨੁਕਸਾਨ ਪਹੁੰਚਾਇਆ ਜਾ ਚੁੱਕਾ ਹੈ। ਇਸ 'ਤੇ ਚਰਚਾ ਹੋਣੀ ਚਾਹੀਦੀ ਹੈ।'
ਟਰੰਪ ਦੇ ਕੈਂਪੇਨ ਮੈਨੇਜਰ ਦਾ ਕਹਿਣਾ ਹੈ ਕਿ ਟਰੰਪ ਵਿਸਕਾਂਸਿਨ 'ਚ ਦੁਬਾਰਾ ਗਿਣਤੀ ਦੀ ਮੰਗ ਕਰਨ ਵਾਲੇ ਹਨ। ਉਨ੍ਹਾਂ ਕਿਹਾ ਟਰੰਪ ਮਿਸ਼ਿਗਨ 'ਚ ਗਿਣਤੀ ਰੋਕਣ ਲਈ ਅਦਾਲਤ ਤੋਂ ਮੰਗ ਕਰ ਚੁੱਕੇ ਹਨ। ਇਸ ਤੋਂ ਇਲਾਵਾ ਕੈਂਪੇਨ ਮੈਨੇਜਰ ਨੇ ਇਹ ਵੀ ਕਿਹਾ ਕਿ ਪੈਂਸਿਲਵੇਨੀਆ 'ਚ ਵੋਟਾਂ ਦੀ ਗਿਣਤੀ ਨੂੰ ਰੋਕਣ ਲਈ ਕੋਰਟ ਜਾਵਾਂਗੇ।
ਇਹ ਵੀ ਪੜ੍ਹੋ : Women T20 Challenge: ਵੇਲੋਸਿਟੀ ਨੇ ਸੁਪਰਨੋਵਾਜ ਨੂੰ ਹਰਾਇਆ
ਰਾਸ਼ਟਰਪਤੀ ਟਰੰਪ ਪਹਿਲਾਂ ਹੀ ਕਹਿ ਚੁੱਕੇ ਕਿ ਵੋਟਾਂ ਦੀ ਗਿਣਤੀ 'ਚ ਕਿਸੇ ਤਰ੍ਹਾਂ ਦਾ ਖਦਸ਼ਾ ਹੋਣ 'ਤੇ ਉਹ ਕੋਰਟ ਜਾਣਗੇ। ਉੱਥੇ ਹੀ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਾਇਡਨ ਨੇ ਵੀ ਕਿਹਾ ਕਿ ਟਰੰਪ ਵੋਟਾਂ ਦੀ ਗਿਣਤੀ ਰੋਕਣ ਦੀ ਕੋਸ਼ਿਸ਼ ਕਰਨ ਲਈ ਅਦਾਲਤ ਜਾਂਦੇ ਹਨ ਤਾਂ ਸਾਡੇ ਕੋਲ ਵੀ ਕਾਨੂੰਨੀ ਟੀਮਾਂ ਹਨ ਜੋ ਵਿਰੋਧ ਲਈ ਤਿਆਰ ਹਨ।
ਇਸ ਤੋਂ ਪਹਿਲਾਂ ਟਰੰਪ ਨੇ ਟਵੀਟ ਕਰਕੇ ਪੋਸਟਲ ਬੈਲਟ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਲਿਖਿਆ ਬੀਤੀ ਰਾਤ ਤਕ ਡੈਮੋਕ੍ਰੇਟਿਕ ਦੇ ਕੰਟਰੋਲ ਵਾਲੇ ਕਰੀਬ ਸਾਰੇ ਸੂਬਿਆਂ 'ਚ ਮੈਂ ਅੱਗੇ ਸੀ ਪਰ ਜਾਦੂਈ ਤਰੀਕੇ ਨਾਲ ਇਕ-ਇਕ ਕਰਕੇ ਉਹ ਗਾਇਬ ਹੋਣੇ ਸ਼ੁਰੂ ਹੋ ਗਏ ਕਿਉਂਕਿ ਹੈਰਾਨ ਕਰਨ ਵਾਲੀਆਂ ਵੋਟਾਂ ਦੀ ਗਿਣਤੀ ਕੀਤੀ ਗਈ। ਬੇਹੱਦ ਹੈਰਾਨੀਜਨਕ, ਚੋਣ ਵਿਸ਼ਲੇਸ਼ਕ ਇਸ ਨੂੰ ਪੂਰੀ ਤਰ੍ਹਾਂ ਤੇ ਇਤਿਹਾਸਕ ਰੂਪ ਤੋਂ ਗਲਤ ਸਮਝ ਰਹੇ ਹਨ। ਟਵਿਟਰ ਨੇ ਉਨ੍ਹਾਂ ਦੇ ਇਸ ਟਵੀਟ ਨੂੰ ਗੁੰਮਰਾਹ ਕਰਨ ਦਾ ਲੇਬਲ ਦਿੱਤਾ ਹੈ।