ਵਾਸ਼ਿੰਗਟਨ : ਸੋਸ਼ਲ ਮੀਡੀਆ ਕੰਪਨੀ ਫ਼ੇਸਬੁਕ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਦੇਸ਼ ਦੇ ਉਪ ਰਾਸ਼ਟਰਪਤੀ ਮਾਈਕ ਪੇਂਸ ਦੇ ਉਨ੍ਹਾਂ ਪ੍ਰਚਾਰ ਦੇ ਇਸ਼ਤਿਹਾਰਾਂ ਨੂੰ ਹਟਾ ਦਿਤਾ ਹੈ ਜਿਨ੍ਹਾਂ ਵਿਚ ਲਾਲ ਰੰਗ ਦੇ ਉਲਟੇ ਤ੍ਰਿਕੋਣ ਨੂੰ ਇਸਤੇਮਾਲ ਕੀਤਾ ਗਿਆ ਸੀ। ਇਸ ਸੰਕੇਤ ਦਾ ਇਸਤੇਮਾਲ ਨਾਜੀਉ ਨੇ ਰਾਜਨੀਤਕ ਕੈਦੀਆਂ ਅਤੇ ਹਿਰਾਸਤ ਕੇਂਦਰਾਂ ਵਿਚ ਬੰਦ ਹੋਰ ਲੋਕਾਂ ਲਈ ਕੀਤਾ ਸੀ।
ਕੰਪਨੀ ਦੀ ਸੁਰੱਖਿਆ ਨੀਤੀ ਪ੍ਰਮੁੱਖ ਨੈਥੇਨਿਯਲ ਗਲੀਚਰ ਨੇ ਪ੍ਰਤੀਨਿਧੀ ਸਭਾ ਦੀ ਖ਼ੁਫ਼ੀਆ ਸਮਿਤੀ ਕੋਲ ਇਸ਼ਤਿਹਾਰ ਹਟਾਏ ਜਾਣ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਫੇਸਬੁਕ 'ਤੇ ਨਾ ਵੇਖਣਯੋਗ ਵਿਚਾਰਧਾਰਾ ਨਾਲ ਜੁੜੇ ਕਿਸੀ ਵੀ ਸੰਕੇਤ ਨੂੰ ਦਿਖਾਉਣ ਦੀ ਆਗਿਆ ਉਦੋਂ ਤਕ ਨਹੀਂ ਦਿੰਦਾ ਜਦ ਤਕ ਕਿ ਉਹ ਕਿਸੀ ਸੰਦਰਭ ਨਾਲ ਜਾਂ ਨਿੰਦਾ ਕਰਨ ਲਈ ਇਸਤੇਮਾਲ ਨਾ ਕੀਤਾ ਜਾਵੇ। ਟਰੰਪ ਦੀ ਚੋਣ ਮੁਹਿੰਮ ਨੇ ਇਸ਼ਤਿਹਾਰ ਵਿਚ ਖੱਬੇ ਸਮੂਹ ਅੰਟੀਫਾ ਦੀ ਅਲੋਚਨਾ ਕੀਤੀ। ਟਰੰਪ ਦੇ ਸਮਰਥਕ ਮੰਗ ਕਰ ਰਹੇ ਹਨ ਕਿ ਅਮਰੀਕੀ ਸਮੂਹ ਨੂੰ ਘਰੇਲੂ ਅਤਿਵਾਦੀ ਸੰਗਠਨ ਐਲਾਨਿਆ ਜਾਵੇ। ਸਮੂਹ ਦੇ ਮੈਂਬਰਾਂ ਨੇ ਲਾਕਡਾਊਨ ਨੂੰ ਹਟਾਉਣ ਦੇ ਵਿਰੋਧ ਵਿਚ ਪਿਛਲੇ ਮਹੀਨੇ ਅਮਰੀਕਾ ਵਿਚ ਕਈ ਰਾਜਾਂ ਵਿਚ ਹੋਏ ਪ੍ਰਦਰਸ਼ਨਾਂ ਵਿਚ ਹਥਿਆਰਾਂ ਸਣੇ ਹਿੱਸਾ ਲਿਆ ਸੀ। ਟਰੰਪ ਦੇ ਸਮਰਥਕਾਂ ਨੇ ਕਿਹਾ ਹੈ ਕਿ ਇਸ ਨਿਸ਼ਾਨ ਦੀ ਵਰਤੋਂ ਐਂਟੀਫ਼ਾ ਸਮੂਹ ਦੇ ਲੋਕ ਕਰਦੇ ਹਨ। ਟਰੰਪ ਮੁਹਿੰਮ ਦੇ ਨਿਰਦੇਸ਼ਕ ਟਿਮ ਮਯਰਟੋਗ ਨੇ ਵੀ ਕਈ ਵੈਬ ਲਿੰਕ ਸਾਂਝੇ ਕੀਤੇ ਜਿਸ ਵਿਚ ਅਜਿਹੀ ਨਿਸ਼ਾਨ ਵਾਲੀਆਂ ਚੀਜ਼ਾਂ ਵੇਚੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਫੇਸਬੁੱਕ ਅਪਣੇ ਇਮੋਜੀ ਵਿਚ ਵੀ ਇਸੇ ਤਰ੍ਹਾਂ ਦੇ ਲਾਲ ਰੰਗ ਦੇ ਨਿਸ਼ਾਨ ਦੀ ਵਰਤੋਂ ਕਰਦਾ ਹੈ। ਇਹ ਦਰਸਾਉਂਦਾ ਹੈ ਕਿ ਕੰਪਨੀ ਨੇ ਸਿਰਫ਼ ਸਾਡੇ ਇਸ਼ਤਿਹਾਰਾਂ ਨੂੰ ਨਿਸ਼ਾਨਾ ਬਣਾਇਆ ਹੈ।