ਯੂਪੀ ਵਿਚ ਆਏ ਦਿਨ ਘਿਣੌਨੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਜਨਾਨੀਆਂ ਅਤੇ ਮਾਸੂਮ ਬੱਚੀਆਂ ਹਿੰਸਕ ਘਟਨਾਵਾਂ ਦਾ ਸ਼ਿਕਾਰ ਹੋ ਰਹੀਆਂ ਹਨ। ਤਾਜ਼ਾ ਮਾਮਲਾ ਪ੍ਰਤਾਪਗੜ੍ਹ ਵਿਚ ਸਾਹਮਣੇ ਆਇਆ ਹੈ, ਜਿੱਥੇ ਕਤਲ ਦੀ ਇਕ ਸਨਸਨੀਖੇਜ ਵਾਰਦਾਤ ਹੋਈ ਹੈ। ਪੁਲਿਸ ਨੂੰ ਦਰੱਖ਼ਤ ਨਾਲ ਇਕ ਨੌਜਵਾਨ ਦੀ ਲਟਕੀ ਹੋਈ ਲਾਸ਼ ਮਿਲੀ, ਜਿਸ ਦੀ ਜੀਭ ਕੱਟੀ ਹੋਈ ਸੀ ਅਤੇ ਗੁਪਤ ਅੰਗ ਨੂੰ ਵੀ ਕੱਟ ਕੇ ਵੱਖ ਕਰ ਦਿੱਤਾ ਗਿਆ ਸੀ।