ਚੰਡੀਗੜ੍ਹ : ਹਰਿਆਣਾ ਰਾਜ ਵਿਜੀਲੈਂਸ ਬਿਊਰੋ ਨੇ ਅਕਤੂਬਰ, 2020 ਦੇ ਸਮੇਂ ਦੌਰਾਨ 7 ਜਾਚਾਂ ਦਰਜ ਕੀਤੀਆਂ ਅਤੇ 9 ਜਾਂਚਾਂ ਪੂਰੀਆਂ ਕਰ ਲਈ ਗਈਆਂ ਹਨ| ਜਿਸ ਦੀ ਰਿਪੋਰਟ ਵਿਜੀਲੈਂਸ ਵਿਭਾਗ ਨੁੰ ਭੇਜ ਦਿੱਤੀ ਗਈ ਹੈ|
ਬਿਊਰੋ ਦੇ ਬੁਲਾਰੇ ਨੇ ਅੱਜ ਇੱਥੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਮਹੀਨੇ ਦੌਰਾਨ ਪੂਰੀਆਂ ਕੀਤੀਆਂ ਗਈਆਂ 9 ਜਾਂਚਾਂ ਵਿੱਚੋਂ 4 ਜਾਂਚਾ ਵਿਚ ਦੋਸ਼ੀ ਸਿੱਧ ਹੋ ਚੁੱਕੇ ਹਨ| ਜਿਨਾਂ ਵਿੱਚੋਂ ਪਹਿਲੀ ਜਾਂਚ ਵਿਚ ਇਕ ਗੈਜਟਿਡ ਅਧਿਕਾਰੀ ਦੇ ਵਿਰੁੱਧ ਵਿਭਾਗੀ ਦੀ ਕਾਰਵਾਈ ਕਰਨ, ਦੂਜੀ ਜਾਂਚ ਵਿਚ 5 ਨਾਨ-ਗੈਜਟਿਡ ਅਧਿਕਾਰੀਆਂ ਤੋਂ 27, 449 ਰੁਪਏ ਦੀ ਵਸੂਲੀ ਕਰਨ, ਤੀਜੀ ਜਾਂਚ ਵਿਚ ਇਕ ਨਾਨ ਗੈਜਟਿਡ ਅਧਿਕਾਰੀ ਦੇ ਵਿਰੁੱਧ ਅਪਰਾਧਿਕ ਮੁਕਦਮਾ ਦਰਜ ਕਰਨ ਅਤੇ ਵਿਭਾਗ ਦੀ ਕਾਰਵਾਈ ਕਰਨ ਅਤੇ ਚੌਥੀ ਜਾਂਚ ਵਿਚ ਇਕ ਪ੍ਰਾਈਵੇਟ ਵਿਅਕਤੀ ਦੇ ਵਿਰੁੱਧ ਅਪਰਾਧਿਕ ਮੁਕਦਮਾ ਦਰਜ ਕਰਨ ਅਤੇ ਇਕ ਨਾਨ ਗੈਜਟਿਡ ਅਧਿਕਾਰੀ ਦੇ ਵਿਰੁੱਧ ਵਿਭਾਗ ਦੀ ਕਾਰਵਾਈ ਕਰਨ ਦੀ ਸਿਫਾਰਿਸ਼ ਕੀਤੀ ਹੈ।
ਇਸ ਤੋਂ ਇਲਾਵਾ, ਇਸ ਮਹੀਨੇ ਦੌਰਾਨ ਬਿਊਰੋ ਨੇ 4 ਸਪੈਸ਼ਲ ਚੈਕਿੰਗ/ਤਕਨੀਕੀ ਰਿਪੋਰਟ ਸਰਕਾਰ ਨੁੰ ਭੇਜਿਆ ਹੈ, ਜਿਨਾਂ ਵਿੱਚੋਂ 1 ਕਾਰਜ ਸੰਤੋਸ਼ਜਨਕ ਪਾਇਆ ਗਿਆ| ਬਾਕੀ 3 ਕੰਮਾਂ ਵਿਚ 11 ਗਜਟਿਡ ਅਧਿਕਾਰੀਆਂ, 4 ਨਾਨ ਗਜਟਿਡ ਅਧਿਕਾਰੀਆਂ ਦੇ ਵਿਰੁੱਧ ਵਿਭਾਗ ਦੀ ਕਾਰਵਾਈ ਕਰਨ ਅਤੇ ਸਬੰਧਿਤ ਠੇਕੇਦਾਰਾਂ ਤੋਂ 17, 45, 725 ਰੁਪਏ ਦੀ ਵਸੂਲੀ ਕਰਨ ਦੀ ਸਿਫਾਰਿਸ਼ ਕੀਤੀ ਹੈ।
ਉਨਾਂ ਦਸਿਆ ਕਿ ਮਹੀਨਾ ਅਕਤੂਬਰ ਦੌਰਾਨ, ਮੁੱਖ ਸਿਪਾਹੀ ਮਾਨ ਸਿੰਘ ਪਲਵਲ ਪੁਲਿਸ ਚੌਕੀ ਅਲਾਵਰਪੁਰ; ਜਿਲਾ ਪਲਵਲ ਨੂੰ 10 ਹਜਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੀ ਹੱਥੀ ਗਿਰਫਤਾਰ ਕੀਤਾ ਹੈ ਅਤੇ ਉਸ ਦੇ ਵਿਰੁੱਧ ਭ੍ਰਿਸ਼ਟਾਚਾਰ ਹੱਲ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ|