ਮੁੰਬਈ : ਸੁਸ਼ਾਂਤ ਸਿੰਘ ਰਾਜਪੂਤ ਮੌਤ ਦੇ ਕੇਸ ਨਾਲ ਜੁੜੇ ਡਰੱਗਸ ਕੇਸ ਵਿੱਚ ਕਈ ਹੋਰ ਫਿਲਮੀ ਸਿਤਾਰਿਆਂ ਦੇ ਨਾਂ ਜੁੜੇ ਜਾ ਰਹੇ ਹਨ। ਸੁਸ਼ਾਂਤ ਸਿੰਘ ਰਾਜਪੂਤ ਦੀ ਟੈਲੇਂਟ ਮੈਨੇਜਰ ਜਯਾ ਸਾਹਾ ਦੀ ਕਥਿਤ ਗੱਲਬਾਤ ਵਿਚ ਡੀ ਅਤੇ ਕੇ ਦਾ ਜ਼ਿਕਰ ਹੈ। NCB ਦੇ ਸੂਤਰਾਂ ਮੁਤਾਬਕ ਡੀ ਦਾ ਮਤਲਬ ਦੀਪਿਕਾ ਪਾਦੁਕੋਣ ਅਤੇ ਕੇ ਯਾਨੀ ਕਰਿਸ਼ਮਾ (ਜਯਾ ਦੀ ਐਸੋਸਿਏਟ) ਹੈ।
ਨਾਰਕੋਟਿਕਸ ਕੰਟਰੋਲ ਬਿਊਰੋ ਨੇ ਸੁਸ਼ਾਂਤ ਸਿੰਘ ਦੀ ਸਾਬਕਾ ਮੈਨੇਜਰ ਸ਼ਰੂਤੀ ਮੋਦੀ ਅਤੇ ਉਸ ਦੀ ਟੈਲੇਂਟ ਮੈਨੇਜਰ ਜਯਾ ਸਾਹਾ ਨੂੰ ਸੋਮਵਾਰ ਨੂੰ ਏਜੰਸੀ ਦੇ ਦਫ਼ਤਰ ਵਿੱਚ ਪੇਸ਼ ਹੋਣ ਲਈ ਕਿਹਾ। ਅਧਿਕਾਰੀ ਨੇ ਦੱਸਿਆ ਕਿ ਜਯਾ ਸਾਹਾ ਦੁਪਹਿਰ ਕਰੀਬ ਦੋ ਵਜੇ ਦੱਖਣੀ ਮੁੰਬਈ ਸਥਿਤ ਐਨਸੀਬੀ ਦੀ ਵਿਸ਼ੇਸ਼ ਜਾਂਚ ਟੀਮ (SIT) ਦੇ ਦਫ਼ਤਰ ਪਹੁੰਚੀ।
ਐਨਸੀਬੀ ਨੇ ਮੰਗਲਵਾਰ ਨੂੰ ਜਯਾ ਸਾਹਾ ਨੂੰ ਵੀ ਪੁੱਛਗਿੱਛ ਲਈ ਬੁਲਾਇਆ ਹੈ। ਇਸ ਸਮੇਂ ਦੌਰਾਨ ਬਹੁਤ ਸਾਰੇ ਮਹੱਤਵਪੂਰਣ ਖੁਲਾਸੇ ਹੋ ਸਕਦੇ ਹਨ।
ਪੜ੍ਹੋ ਚੈਟ-
D' to K : ਕੀ ਤੁਹਾਡੇ ਕੋਲ ਮਾਲ ਹੈ?
K' reply: ਹੈ ਪਰ ਘਰ 'ਤੇ। ਮੈਂ ਬਾਂਦਰਾ ਵਿਚ ਹਾਂ।
K writes: ਜੇ ਤੁਸੀਂ ਚਾਹੁੰਦੇ ਹੋ, ਮੈਂ ਅਮਿਤ ਨੂੰ ਕਹਿੰਦੀ ਹਾਂ
D writes: ਹਾਂ, ਕ੍ਰਿਪਾ ਕਰਕੇ।
K writes: ਅਮਿਤ ਕੋਲ ਹੈ, ਉਹ ਰੱਖਦਾ ਹੈ।
D writes: ਹੈਸ਼ ਹੈ ਨਾ?
D writes: ਭੰਗ ਨਹੀਂ।
K writes: ਕੋਕੋ ਕੋਲ ਤੁਸੀਂ ਕਦੋਂ ਆ ਰਹੇ ਹੋ?
D writes: 11 - 12:30 ਦੇ ਵਿਚਕਾਰ।
ਸਾਰਾ ਸਮੇਤ ਇਨ੍ਹਾਂ ਐਕਟਰਸ ਨੂੰ ਸੰਮਨ ਭੇਜਿਆ ਜਾਵੇਗਾ:
ਜਾਂਚ ਏਜੰਸੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਐਨਸੀਬੀ ਡਰੱਗਸ ਕੇਸ ਨਾਲ ਜੁੜੇ ਮਾਮਲੇ ਦੀ ਜਾਂਚ ਸਬੰਧੀ ਅਦਾਕਾਰਾ ਸਾਰਾ ਅਲੀ ਖ਼ਾਨ, ਰਕੂਲ ਪ੍ਰੀਤ ਸਿੰਘ ਅਤੇ ਫੈਸ਼ਨ ਡਿਜ਼ਾਈਨਰ ਸਿਮੋਨ ਖਾਂਬਟਾ ਨੂੰ ਪੁੱਛਗਿੱਛ ਲਈ ਬੁਲਾਉਣ ਜਾ ਰਹੀ ਹੈ। ਦੱਸ ਦੇਈਏ ਕਿ ਡਰੱਗਸ ਕੇਸ ਵਿੱਚ ਐਨਸੀਬੀ ਨੇ ਐਕਟਰਸ ਰੀਆ ਚੱਕਰਵਰਤੀ ਅਤੇ ਉਸਦੇ ਭਰਾ ਸ਼ੌਵਿਕ ਚੱਕਰਵਰਤੀ ਸਮੇਤ ਇੱਕ ਦਰਜਨ ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।