ਬਿ੍ਰਸਬੇਨ (ਏਜੰਸੀਆ) : ਪਿਛਲੇ ਮਹੀਨੇ ਆਊਟਬੈਕ ਸਾਊਥ ਆਸਟਰੇਲੀਆ ਵਿਚ ਜਸਮੀਨ ਕੌਰ ਦੀਂ ਲਾਸ ਮਿਲੀ ਸੀ, ਦੇ ਕਾਤਿਲ ਦੀ ਪਛਾਣ ਤਰਿਕਜੋਤ ਸਿੰਘ ਵਜੋਂ ਕੀਤੀ ਗਈ ਹੈ। ਅਦਾਲਤ ਵੱਲੋਂ ਉਸ ਦੀ ਪਛਾਣ 30 ਦਿਨ ਤੱਕ ਜਨਤਕ ਨਾ ਕਰਨ ਦਾ ਹੁਕਮ ਖਤਮ ਹੋਣ ਪਿੱਛੋਂ ਉਸ ਦੀ ਪਛਾਣ ਦਾ ਖੁਲਾਸਾ ਕੀਤਾ ਗਿਆ ਹੈ। 7 ਮਾਰਚ ਨੂੰ ਹਾਕਰ ਦੇ 40 ਕਿਲੋਮੀਟਰ ਦੂਰ ਉੱਤਰ ਵਿਚ ਮੋਰਾਲਨਾ ਕਰੀਕ ਵਿਖੇ 21 ਸਾਲਾ ਜਸਮੀਨ ਕੌਰ ਦੀ ਦਫਨਾਈ ਹੋਈ ਲਾਸ ਮਿਲਣ ਪਿੱਛੋਂ ਕੁਰਾਲਟਾ ਪਾਰਕ ਦੇ 21 ਸਾਲਾ ਤਰਿਕਜੋਤ ਸਿੰਘ ’ਤੇ ਕਤਲ ਦਾ ਦੋਸ ਲਾਇਆ ਗਿਆ ਸੀ। ਨੌਜਵਾਨ ਨਰਸਿੰਗ ਵਿਦਿਆਰਥਣ ਨੂੰ 5 ਮਾਰਚ ਨੂੰ ਰਾਤ 10 ਵਜੇ ਪਲਾਈਮੋਥ ਨੌਰਥ ਵਿਖੇ ਆਪਣੀ ਕੰਮ ਵਾਲੀ ਥਾਂ ਸਾਊਥਰਨ ਕਰਾਸ ਹੋਮ ਤੋਂ ਜਾਣ ਸਮੇਂ ਆਖਰੀ ਵਾਰ ਦੇਖਿਆ ਗਿਆ ਸੀ। ਅਗਲੇ ਦਿਨ ਉਸ ਦੇ ਲਾਪਤਾ ਹੋਣ ਦੀ ਖਬਰ ਮਿਲੀ। ਸਿੰਘ ’ਤੇ ਪਹਿਲਾਂ ਪਹਿਲ ਕੋਰੋਨਰ ਨੂੰ ਮੌਤ ਬਾਰੇ ਰਿਪੋਰਟ ਨਾ ਕਰਨ ਦਾ ਦੋਸ ਲਾਇਆ ਗਿਆ ਸੀ, ਜਿਸ ਨੂੰ ਬਾਅਦ ਵਿਚ ਕਤਲ ਦੇ ਦੋਸ ਵਿਚ ਬਦਲ ਦਿੱਤਾ ਗਿਆ। ਦੋਸੀ ਪਹਿਲੀ ਵਾਰ 9 ਮਾਰਚ ਨੂੰ ਵੀਡੀਓ ਲਿੰਕ ਰਾਹੀਂ ਪੋਰਟ ਅਗਸਤਾ ਮੈਜਿਸਟ੍ਰੇਟ ਅਦਾਲਤ ਵਿਚ ਪੇਸ ਹੋਇਆ, ਜਿੱਥੇ ਮੈਜਿਸਟ੍ਰੇਟ ਗਰੈਗਰੀ ਫਿਸਰ ਨੇ ਦੋਸੀ ਦਾ ਨਾਂਅ ਅਤੇ ਉਸ ਦੀ ਤਸਵੀਰ 30 ਦਿਨ ਲਈ ਜਨਤਕ ਨਾ ਕਰਨ ਦਾ ਹੁਕਮ ਦਿੱਤਾ ਸੀ। ਇਹ ਹੁਕਮ ਵੀਰਵਾਰ ਖਤਮ ਹੋ ਗਿਆ। ਸੁਣਵਾਈ ਦੌਰਾਨ ਇਹ ਵੀ ਖੁਲਾਸਾ ਹੋਇਆ ਕਿ ਸਿੰਘ ਵਿਦਿਆਰਥੀ ਵੀਜਾ ’ਤੇ ਆਸਟਰੇਲੀਆ ਆਇਆ ਸੀ ਅਤੇ ਇਸ ਸਾਲ ਉਸ ਨੇ ਥੋੜ੍ਹਾ ਸਮਾਂ ਮਾਨਸਿਕ ਸਿਹਤ ਵਾਲੇ ਯੂਨਿਟ ਵਿਚ ਗੁਜਾਰਿਆ ਸੀ।