ਕੰਗਨਾ ਵਲੋਂ ਟਵਿਟਰ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਚਲਦਿਆਂ ਚੁੱਕਿਆ ਗਿਆ ਕਦਮ
ਮੁੰਬਈ: ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਦਾ ਟਵਿਟਰ ਅਕਾਊਂਟ ਮੰਗਲਵਾਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਟਵਿਟਰ ਵਲੋਂ ਇਹ ਕਦਮ ਕੰਗਨਾ ਵਲੋਂ ਟਵਿਟਰ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਚਲਦਿਆਂ ਚੁੱਕਿਆ ਗਿਆ ਹੈ।
ਮੁੰਬਈ (ਏਜੰਸੀਆਂ) : ਮਾਣਹਾਨੀ ਦੇ ਇਕ ਮਾਮਲੇ ਵਿਚ ਅਦਾਕਾਰਾ ਕੰਗਨਾ ਰਣੌਤ ਦੇ ਪੇਸ਼ ਨਾ ਹੋਣ ਦੇ ਬਾਅਦ ਮੁੰਬਈ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਉਨ੍ਹਾਂ ਖ਼ਿਲਾਫ਼ ਜ਼ਮਾਨਤੀ ਵਾਰੰਟ ਜਾਰੀ ਕੀਤਾ। ਦਸ ਦਈਏ ਕਿ ਗੀਤਕਾਰ ਜਾਵੇਦ ਅਖ਼ਤਰ ਵੱਲੋਂ ਦਾਇਰ ਕੇਸ ਸਬੰਧੀ ਇਹ ਵਰੰਟ ਜਾਰੀ ਹੋਏ ਹਨ। ਅੰਧੇਰੀ ਮੈਟ੍ਰੋਪਾਲੀਟਨ ਮੈਜਿਸਟ੍ਰੇਟ ਅਦਾਲਤ ਨੇ 1 ਫਰਵਰੀ ਨੂੰ ਰਣੌਤ ਨੂੰ ਸੰਮਨ ਜਾਰੀ ਕਰਕੇ 1 ਮਾਰਚ ਨੂੰ ਅਦਾਲਤ ਦੇ ਸਾਹਮਣੇ ਪੇਸ਼ ਹੋਣ ਦਾ ਹੁਕਮ ਦਿੱਤਾ ਸੀ ਪਰ ਰਣੌਤ ਦੇ ਸੋਮਵਾਰ ਨੂੰ ਪੇਸ਼ ਨਾ ਹੋਣ ਦੇ ਬਾਅਦ ਅਦਾਲਤ ਨੇ ਉਨ੍ਹਾਂ ਖ਼ਿਲਾਫ਼ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ।
ਕੰਗਣਾ ਰਣੌਤ ਦੇ ਟਵਿਟਰ ਅਕਾਊਂਟ ਨੂੰ ਮੁਅੱਤਲ ਕਰਨ ਲਈ ਮੁੰਬਈ ਹਾਈਕੋਰਟ ਵਿਚ ਇਕ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨਕਰਤਾ ਨੇ ਕਿਹਾ ਕਿ ਕੰਗਣਾ ਦੇ ਟਵਿਟਰ 'ਤੇ ਵੈਰੀਫਾਈਡ ਅਕਾਊਂਟ ਨੂੰ ਬਲਾਕ ਕੀਤਾ ਜਾਵੇ, ਕਿਉਂਕਿ ਕੰਗਣਾ ਸੋਸ਼ਲ ਮੀਡੀਆ 'ਤੇ ਨਫ਼ਰਤ ਫੈਲਾਉਣ ਦਾ ਕੰਮ ਕਰ ਰਹੀ ਹੈ।
ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਆਏ ਦਿਨ ਵਿਵਾਦਾਂ ਵਿਚ ਘਿਰੀ ਰਹਿੰਦੀ ਹੈ। ਬੀਤੇ ਦਿਨੀ ਕੀਤੇ ਟਵੀਟ ਨੇ ਕੰਗਨਾ ਦੀਆਂ ਮੁਸ਼ਕਲਾਂ ਵਿਚ ਇਜ਼ਾਫਾ ਕੀਤਾ ਹੈ ਅਤੇ ਇਸ ਲਈ ਕੰਗਨਾ ਨੂੰ ਹਰ ਪਾਸਿਓਂ ਫਿਟਕਾਰਾਂ ਪੈ ਰਹੀਆਂ ਹਨ।
ਕਿਸਾਨ ਅੰਦੋਲਨ 'ਚ ਸ਼ਾਮਿਲ ਹੋਈ ਪੰਜਾਬ ਦੀ ਇੱਕ ਬਜ਼ੁਰਗ ਮਹਿਲਾ ਨੂੰ ਬਾਲੀਵੁੱਡ ਅਭਿਨੇਤਰੀ ਕੰਗਨਾ ਰਨੌਤ ਵੱਲੋਂ ਸ਼ਹੀਨਬਾਗ ਵਾਲੀ ਦਾਦੀ ਬਿਲਕਿਸ ਬਾਨੋ ਕਹਿਣ ਦਾ ਨੋਟਿਸ ਲੈਂਦੇ ਹੋਏ ਜ਼ੀਰਕਪੁਰ ਦੇ ਵਕੀਲ ਨੇ ਕਾਨੂੰਨੀ ਨੋਟਿਸ ਭੇਜਿਆ ਹੈ।
ਮੁੰਬਈ ਮਹਾਨਗਰ ਪਾਲਿਕਾ (BMC) ਖ਼ਿਲਾਫ਼ ਲੜਾਈ 'ਚ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਬੰਬੇ ਹਾਈਕੋਰਟ 'ਚ ਵੱਡੀ ਜਿੱਤ ਮਿਲੀ ਹੈ। ਹਾਈ ਕੋਰਟ ਨੇ ਕੰਗਨਾ ਰਣੌਤ ਦੇ ਬੰਗਲੇ 'ਤੇ ਬੀ. ਐੱਮ. ਸੀ. ਦੀ ਕਾਰਵਾਈ ਨੂੰ ਗਲ਼ਤ ਮੰਨਿਆ ਹੈ ਤੇ ਬੀ. ਐੱਮ. ਸੀ. ਦਾ ਨੋਟਿਸ ਰੱਦ ਕੀਤਾ ਗਿਆ ਹੈ। ਹਾਈ ਕੋਰਟ ਨੇ ਬੀ. ਐੱਮ. ਸੀ. ਨੂੰ ਸਖ਼ਤ ਫਟਕਾਰ ਲਗਾਉਂਦਿਆਂ ਕਿਹਾ ਕਿ ਇਹ ਬਦਲੇ ਦੀ ਭਾਵਨਾ ਤਹਿਤ ਕੀਤੀ ਗਈ ਕਰਵਾਈ ਸੀ। ਜੱਜ ਨੇ ਟਿੱਪਣੀ ਕਰਦਿਆਂ ਕਿਹਾ, 'ਕੰਗਨਾ ਰਣੌਤ ਦੇ ਮੁੰਬਈ ਨੂੰ ਪੀਓਕੇ ਬਣਾਉਣ ਵਾਲੇ ਬਿਆਨ ਦੇ ਅਗਲੇ ਦਿਨ ਇਕ ਆਗੂ ਦਾ ਬਿਆਨ ਆਉਂਦਾ ਹੈ ਤੇ ਫਿਰ ਕੰਗਨਾ ਨੂੰ ਨੋਟਿਸ ਦੇ ਕੇ ਸਿਰਫ਼ 24 ਘੰਟੇ ਦਾ ਸਮਾਂ ਦਿੱਤਾ ਜਾਂਦਾ ਹੈ। ਕਾਰਵਾਈ ਹੋਣ ਤੋਂ ਬਾਅਦ ਅਖ਼ਬਾਰ 'ਚ ਲਿਖਿਆ ਜਾਂਦਾ ਹੈ ਕਿ ਬਦਲਾ ਲੈ ਲਿਆ।'
ਮੁੰਬਈ ਪੁਲਿਸ ਨੇ ਬੁੱਧਵਾਰ ਨੂੰ ਫਿਲਮ ਅਭਿਨੇਤਰੀ ਕੰਗਨਾ ਰਣੌਤ ਅਤੇ ਉਨ੍ਹਾਂ ਦੀ ਭੈਣ ਰੰਗੋਲੀ ਨੂੰ ਵਿਵਾਦਪੂਰਨ ਟਵੀਟ 'ਤੇ ਸਵਾਲ ਕਰਨ ਲਈ ਤੀਜਾ ਨੋਟਿਸ ਜਾਰੀ ਕੀਤਾ ਹੈ। ਇਸ ਨੋਟਿਸ ਵਿਚ ਕੰਗਨਾ ਅਤੇ ਰੰਗੋਲੀ ਨੂੰ ਪੁੱਛਗਿੱਛ ਲਈ 23 ਅਤੇ 24 ਨਵੰਬਰ ਨੂੰ ਬਾਂਦਰਾ ਥਾਣੇ ਵਿਚ ਪੇਸ਼ ਹੋਣ ਲਈ ਕਿਹਾ ਗਿਆ ਹੈ।
ਬਾਲੀਵੁੱਡ ਦੀ ਵਿਵਾਦਪੂਰਨ ਰਾਣੀ ਕੰਗਨਾ ਰਣੌਤ ਇਨ੍ਹੀਂ ਦਿਨੀਂ ਮੁੰਬਈ ਤੋਂ ਦੂਰ ਹੈ ਅਤੇ ਉਹ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰ ਰਹੀ ਹੈ। ਉਸਨੇ ਕੁਝ ਫੋਟੋਆਂ ਸਾਂਝੀਆਂ ਕਰਦੇ ਹੋਏ ਲਿਖਿਆ ਕਿ ਹਰ ਸਵੇਰੇ ਮੁੰਬਈ ਦੀ ਘੋੜਸਵਾਰੀ ਕਰਨ ਦੀ ਯਾਦ ਆਉਂਦੀ ਹੈ। ਕੰਗਨਾ ਨੇ ਆਪਣੇ ਘੋੜ ਸਵਾਰੀ ਦੀਆਂ ਕਈ ਤਸਵੀਰਾਂ ਪ੍ਰਸ਼ੰਸਕਾਂ ਲਈ ਸ਼ੇਅਰ ਕੀਤੀਆਂ ਹਨ।
ਅਭਿਨੇਤਰੀ ਕੰਗਨਾ ਰਨੌਤ ਬਾਲੀਵੁੱਡ ਦੀ ਉਨ੍ਹਾਂ ਅਭਿਨੇਤਰੀਆਂ ਵਿਚੋਂ ਇਕ ਹੈ ਜੋ ਹਰ ਮੁੱਦੇ 'ਤੇ ਆਪਣੀ ਗੱਲ ਰੱਖਦੀ ਹੈ। ਹਾਲ ਹੀ ਵਿੱਚ, ਹਰਿਆਣੇ ਦੇ ਬੱਲਭਗੜ ਵਿੱਚ ਨਿਕਿਤਾ ਤੋਮਰ ਦੇ ਦਿਨ ਦਿਹਾੜੇ ਕਤਲ ਦੇ ਸੰਬੰਧ ਵਿੱਚ ਕੰਗਨਾ ਨੇ ਹੁਣ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਨਿਕਿਤਾ ਤੋਮਰ ਲਈ ਸਰਕਾਰ ਤੋਂ ਬਰੇਵਰੀ ਐਵਾਰਡ ਦੀ ਮੰਗ ਕੀਤੀ ਹੈ।
ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਦੇ ਵਰਸੋਵਾ ਖ਼ੇਤਰ 'ਚ ਮਾਲਵੀ ਮਲਹੋਤਰਾ ਨਾਂ ਦੀ ਅਦਾਕਾਰਾ 'ਤੇ ਦਿਨ ਦਿਹਾੜੇ ਚਾਕੂ ਨਾਲ ਹਮਲਾ ਕੀਤਾ ਗਿਆ। ਯੋਗੇਸ਼ ਕੁਮਾਰ ਸਿੰਘ ਨਾਂ ਦੇ ਵਿਅਕਤੀ ਨੇ ਅਦਾਕਾਰਾ ਮਾਲਵੀ ਨੂੰ ਜ਼ਬਰਦਸਤੀ ਰੋਕਣ ਦੀ ਕੋਸ਼ਿਸ਼ ਕੀਤੀ ਪਰ ਮਾਲਵੀ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਅਦਾਕਾਰਾ ਮਾਲਵੀ ਦਾ ਇਲਾਜ ਚੱਲ ਰਿਹਾ ਹੈ ਜਦੋਂਕਿ ਮੁਲਜ਼ਮ ਘਟਨਾ ਤੋਂ ਬਾਅਦ ਤੋਂ ਫਰਾਰ ਹੈ। ਕਈ ਟੀ. ਵੀ. ਸੀਰੀਅਲਾਂ, ਫ਼ਿਲਮਾਂ ਅਤੇ ਵਿਗਿਆਪਨ ਫ਼ਿਲਮਾਂ ਵਿਚ ਕੰਮ ਕਰ ਚੁੱਕੀ ਅਦਾਕਾਰਾ ਮਾਲਵੀ ਮਲਹੋਤਰਾ 'ਤੇ 26 ਅਕਤੂਬਰ ਦੀ ਰਾਤ ਨੂੰ ਮੁੰਬਈ ਦੇ ਵਰਸੋਵਾ ਖ਼ੇਤਰ ਵਿਚ ਹਮਲਾ ਕੀਤਾ ਗਿਆ ਸੀ।
ਅਭਿਨੇਤਰੀ ਕੰਗਨਾ ਰਨੌਤ ਆਪਣੇ ਬੇਬਾਕ ਬਿਆਨਾਂ ਕਾਰਨ ਮੁਸੀਬਤ ਵਿਚ ਫਸਦੀ ਨਜ਼ਰ ਆ ਰਹੀ ਹੈ। ਕੰਗਨਾ ਦੇ ਖਿਲਾਫ ਇਕ ਹੋਰ ਸ਼ਿਕਾਇਤ ਮੁੰਬਈ ਦੀ ਇਕ ਅਦਾਲਤ ਵਿਚ ਦਾਇਰ ਕੀਤੀ ਗਈ ਹੈ। ਇਹ ਸ਼ਿਕਾਇਤ ਕੰਗਨਾ ਦੇ ਮੁੰਬਈ ਸ਼ਹਿਰ ਅਤੇ ਮੁੰਬਈ ਪੁਲਿਸ ਲਈ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਲਈ ਦਾਇਰ ਕੀਤੀ ਗਈ ਹੈ। ਇਸ ਤੋਂ ਪਹਿਲਾਂ ਕੰਗਣਾ ਰਨੌਤ ਖ਼ਿਲਾਫ਼ ਕਾਂਗੜਾ ਅਦਾਲਤ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ। ਉਸ ਤੋਂ ਬਾਅਦ ਮੁੰਬਈ ਪੁਲਿਸ ਨੇ ਕੰਗਨਾ ਅਤੇ ਉਸਦੀ ਭੈਣ ਖਿਲਾਫ ਦੇਸ਼ਧ੍ਰੋਹ ਅਤੇ ਫਿਰਕੂ ਸਦਭਾਵਨਾ ਖਰਾਬ ਕਰਨ ਦਾ ਕੇਸ ਦਰਜ ਕੀਤਾ ਸੀ।
ਕੰਗਨਾ ਰਨੌਤ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਥਲਾਈਵੀ ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਜੈਲਲਿਤਾ ਦੇ ਜੀਵਨ 'ਤੇ ਹਰ ਪਾਸੇ ਚਰਚਾ ਹੋ ਰਹੀ ਹੈ। ਇਹ ਕੰਗਨਾ ਦੇ ਇਕ ਅਭਿਲਾਸ਼ੀ ਪ੍ਰਾਜੈਕਟਾਂ ਵਿਚੋਂ ਇਕ ਹੈ। ਇਹ ਫਿਲਮ ਜੈਲਲਿਤਾ ਦੇ ਬਚਪਨ ਤੋਂ ਤਾਮਿਲਨਾਡੂ ਦੇ ਮੁੱਖ ਮੰਤਰੀ ਬਣਨ ਦੇ ਸਫ਼ਰ ਨੂੰ ਦਰਸਾਉਂਦੀ ਹੈ। ਕੰਗਨਾ ਨੇ 'ਥਲਾਈਵੀ' ਦੇ ਸੈੱਟ ਤੋਂ ਟਵਿੱਟਰ 'ਤੇ ਕੁਝ ਹੋਰ ਫੋਟੋਆਂ ਸ਼ੇਅਰ ਕੀਤੀਆਂ ਹਨ
ਬਾਲੀਵੁੱਡ ਕਵੀਨ ਕੰਗਨਾ ਰਨੌਤ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਦਰਅਸਲ, ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਇੱਕ ਨਿਊਜ਼ ਚੈਨਲ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਅਦਾਕਾਰਾ ਕੰਗਨਾ ਰਣੌਤ ਨੇ ਸੁਸ਼ਾਂਤ ਦੀ ਮੌਤ ਨੂੰ ਆਤਮਹੱਤਿਆ ਨਹੀਂ ਬਲਕਿ ਇੱਕ ਕਤਲ ਦੱਸਿਆ ਸੀ। ਇਸਦੇ ਨਾਲ ਹੀ ਕੰਗਨਾ ਨੇ ਕਿਹਾ ਸੀ ਕਿ ਜੇ ਉਸਦਾ ਦਾਅਵਾ ਗਲਤ ਸਾਬਤ ਹੋਇਆ ਤਾਂ ਉਹ ਆਪਣਾ
ਬਾਲੀਵੁੱਡ ਫਿਲਮ ਨਿਰਮਾਤਾ ਅਨੁਰਾਗ ਕਸ਼ਯਪ ਨੇ ਅਦਾਕਾਰਾ ਪਾਇਲ ਘੋਸ਼ ਵੱਲੋਂ ਜ਼ਬਰਦਸਤੀ ਕਰਨ ਦੇ ਗੰਭੀਰ ਦੋਸ਼ਾਂ 'ਤੇ ਪ੍ਰਤੀਕ੍ਰਿਆ ਦਿੱਤੀ
ਅੱਜ ਰਾਜ ਸਭਾ ਵਿਚ ਸਮਾਜਵਾਦੀ ਪਾਰਟੀ ਦੀ ਸਾਂਸਦ ਜਯਾ ਬੱਚਣ ਨੇ ਭਾਜਪਾ ਸਾਂਸਦ ਰਵੀ ਕਿਸ਼ਨ ਉੱਤੇ ਬਿਨਾਂ ਨਾਮ ਲਏ ਡਰੱਗਸ ਮਾਮਲੇ ਨੂੰ ਲੈ ਕੇ ਸ਼ਬਦੀ ਹਮਲਾ ਬੋਲਿਆ ਹੈ। ਜਯਾ ਬੱਚਨ ਨੇ ਕਿਹਾ ਹੈ ਕਿ ਬਾਲੀਵੁੱਡ ਨੂੰ ਬਦਨਾਮ ਕਰਨ ਦੀ
ਬਾਲੀਵੁਡ ਐਕਟਰੈਸ ਕੰਗਣਾ ਰਣੌਤ ਸੋਮਵਾਰ ਦੇਰ ਰਾਤ ਮਨਾਲੀ ਸਥਿਤ ਆਪਣੇ ਘਰ ਪਹੁੰਚੀ। ਮੁੰਬਈ 'ਚ BMC ਦੁਆਰਾ ਕੰਗਣਾ ਦਾ ਦਫਤਰ ਤੋੜੇ ਜਾਣ ਮਗਰੋਂ ਜਿੱਥੇ ਮਹਾਰਾਸ਼ਟਰ ਸਰਕਾਰ ਅਤੇ BMC ਦੇ
ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅਤੇ ਮਹਾਰਾਸ਼ਟਰ ਸਰਕਾਰ ਵਿਚਾਲੇ ਚੱਲ ਰਹੇ ਵਿਵਾਦ ਦੇ ਵਿਚਕਾਰ ਬੀ. ਐਮ. ਸੀ. ਨੇ ਹੁਣ ਕੰਗਨਾ ਨੂੰ ਇੱਕ ਹੋਰ ਝਟਕਾ ਦੇਣ ਦੀ ਤਿਆਰੀ ਕਰ ਲਈ ਹੈ। ਸੂਤਰਾਂ ਅਨੁਸਾਰ, BMC ਨੇ ਅਦਾਕਾਰਾ ਦੇ
ਐਕਟਰੈਸ ਕੰਗਣਾ ਰਣੌਤ ਇਨ੍ਹੀ ਦਿਨੀ ਖੂਬ ਵਿਵਾਦਾਂ ਵਿੱਚ ਬਣੀ ਹੋਈ ਹੈ। ਸ਼ਿਵਸੇਨਾ ਨੇਤਾ ਸੰਜੈ ਰਾਉਤ ਨਾਲ ਬਹਿਸ ਦੇ ਬਾਅਦ ਕੰਗਣਾ ਅਤੇ ਮਹਾਰਾਸ਼ਟਰ ਸਰਕਾਰ ਦੇ ਵਿੱਚ ਖੜਕ
ਮਹਾਰਾਸ਼ਟਰ ਵਿਚ ਕੰਗਣਾ ਰਣੌਤ ਦੇ ਬੰਗਲੇ ਨੂੰ ਤੋੜੇ ਜਾਣ ਦੇ ਬਾਅਦ ਅਦਾਕਾਰਾ ਅੱਜ ਸ਼ਾਮ ਸਾਢੇ 4 ਵਜੇ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੂੰ ਮਿਲਣ ਰਾਜ-ਮਹਿਲ ਜਾਏਗੀ।
ਅਭਿਨੇਤਰੀ ਕੰਗਨਾ ਰਣੌਤ ਦੇ ਦਫ਼ਤਰ 'ਤੇ ਬੀ.ਐਮ.ਸੀ. ਦੀ ਕਾਰਵਾਈ ਨੂੰ ਲੈ ਕੇ ਵਿਵਾਦ ਜਾਰੀ ਹੈ। ਇਸ 'ਚ ਐਨ. ਸੀ. ਪੀ. ਮੁਖੀ ਸ਼ਰਦ ਪਵਾਰ ਨੇ ਬੀ.ਐਮ.ਸੀ. ਦੀ ਕਾਰਵਾਈ ਨੂੰ ਸਹੀ ਦਸਿਆ ਹੈ।
ਕੰਗਣਾ ਰਣੌਤ ਅਤੇ ਮਹਾਰਾਸ਼ਟਰ ਸਰਕਾਰ ਵਿੱਚ ਤਣਾਅ ਬਣਿਆ ਹੋਇਆ ਹੈ। BMC ਦੁਆਰਾ ਕੰਗਣਾ ਦਾ ਦਫ਼ਤਰ ਤੋੜੇ ਜਾਣ ਮਗਰੋਂ ਇਸ ਮਾਮਲੇ ਨੇ ਹੋਰ ਤੂਲ ਫੜ ਲਿਆ ਹੈ। ਲੋਕ ਵੀ ਇਸ ਵਿਵਾਦ ਨੂੰ ਲੈ ਕੇ ਦੋ ਹਿੱਸੀਆਂ ਵਿੱਚ ਵੰਡੇ ਗਏ ਹਨ । ਇਸ ਵਿੱਚ ਕੰਗਣਾ ਰਣੌਤ ਦੀ ਮਾਂ ਆਸ਼ਾ ਰਣੌਤ ਕਾਂਗਰਸ ਦਾ ਪੱਲਾ ਛੱਡ ਭਾਜਪਾ ਵਿੱਚ ਸ਼ਾਮਿਲ ਹੋ ਗਈ ਹੈ।
ਬਾਲੀਵੁਡ ਐਕਟਰੈਸ ਕੰਗਣਾ ਰਨੌਤ ਅੱਜ ਮੁੰਬਈ ਪਹੁੰਚ ਵਾਲੀ ਹੈ। ਇਸ ਲਈ ਉਹ ਮੰਡੀ ਸਥਿਤ ਆਪਣੇ ਜੱਦੀ ਘਰ ਤੋਂ ਰਵਾਨਾ ਹੋ ਚੁੱਕੀ ਹੈ । ਐਕਟਰੈਸ ਨੇ ਪਹਿਲਾਂ ਹੀ ਕਿਹਾ ਸੀ ਕਿ ਉਹ 9 ਸਤੰਬਰ ਨੂੰ ਮੁੰਬਈ ਜਾ ਰਹੀ ਹਨ ।
ਬਾਲੀਵੁਡ ਅਦਾਕਾਰਾ ਕੰਗਣਾ ਰਨੌਤ ਆਪਣੀ ਦਮਦਾਰ ਅਦਾਕਾਰੀ ਤੋਂ ਇਲਾਵਾ ਆਪਣੇ ਬੇਬਾਕ ਬਿਆਨਾਂ ਲਈ ਜਾਣੀ ਜਾਂਦੀ ਹੈ। ਇਨ੍ਹੀ ਦਿਨੀ ਸ਼ਿਵਸੇਨਾ ਨੇਤਾ ਸੰਜੈ ਰਾਉਤ ਵਲੋਂ ਉਨ੍ਹਾਂ ਦੀ ਵਿਗੜੀ ਹੋਈ ਹੈ। ਦੋਨਾਂ ਵਿੱਚ ਜ਼ੁਬਾਨੀ ਜੰਗ ਲਗਾਤਾਰ ਤੇਜ਼ ਹੁੰਦੀ ਜਾ ਰਹੀ ਹੈ ।