ਮੁੰਬਈ : ਬਾਲੀਵੁਡ ਐਕਟਰੈਸ ਕੰਗਣਾ ਰਨੌਤ ਅੱਜ ਮੁੰਬਈ ਪਹੁੰਚ ਵਾਲੀ ਹੈ। ਇਸ ਲਈ ਉਹ ਮੰਡੀ ਸਥਿਤ ਆਪਣੇ ਜੱਦੀ ਘਰ ਤੋਂ ਰਵਾਨਾ ਹੋ ਚੁੱਕੀ ਹੈ । ਐਕਟਰੈਸ ਨੇ ਪਹਿਲਾਂ ਹੀ ਕਿਹਾ ਸੀ ਕਿ ਉਹ 9 ਸਤੰਬਰ ਨੂੰ ਮੁੰਬਈ ਜਾ ਰਹੀ ਹਨ । ਕੰਗਣਾ ਦੇ ਮੁੰਬਈ ਨੂੰ ਲੈ ਕੇ ਦਿੱਤੇ ਗਏ ਬਿਆਨ ਦੀ ਵਜ੍ਹਾ ਕਾਰਨ ਉਨ੍ਹਾਂ ਦੇ ਅਤੇ ਮਹਾਰਾਸ਼ਟਰ ਸਰਕਾਰ ਦੇ ਵਿੱਚ ਤਲਖੀਆਂ ਵੱਧ ਗਈਆਂ ਹਨ। ਉਥੇ ਹੀ , ਸ਼ਿਵਸੇਨਾ ਨੇਤਾ ਸੰਜੈ ਰਾਉਤ ਦੇ ਨਾਲ ਵੀ ਉਨ੍ਹਾਂ ਦੀ ਜ਼ੁਬਾਨੀ ਜੰਗ ਜਾਰੀ ਹੈ । ਕੰਗਣਾ ਵਲੋਂ ਮੁੰਬਈ ਦੀ ਤੁਲਣਾ ਪੀਓਕੇ ਨਾਲ ਕਰਨ ਨੂੰ ਲੈ ਕੇ ਸ਼ਿਵਸੇਨਾ ਨੇ ਉਨ੍ਹਾਂ ਦੇ ਵਿਰੁੱਧ ਠਾਣੇ ਦੇ ਸ੍ਰੀਨਗਰ ਪੁਲਿਸ ਸਟੇਸ਼ਨ ਵਿੱਚ ਇੱਕ ਸ਼ਿਕਾਇਤ ਦਰਜ ਕਰਾਈ ਹੈ । ਦੂਜੇ ਪਾਸੇ, ਮਹਾਰਾਸ਼ਟਰ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਉਹ ਕੰਗਨਾ ਦੇ ਡਰੱਗ ਕਨੈਕਸ਼ਨ ਦੀ ਜਾਂਚ ਕਰੇਗੀ ।
ਕੰਗਣਾ ਨੇ ਟਵੀਟ ਕਰ ਕਿਹਾ , ਮੇਰੇ ਮੁੰਬਈ ਪਹੁੰਚਣ ਤੋਂ ਪਹਿਲਾਂ ਮਹਾਰਾਸ਼ਟਰ ਸਰਕਾਰ ਦੇ ਗੁੰਡੇ ਮੇਰੇ ਦਫ਼ਤਰ ਪਹੁੰਚੇ
ਮੁੰਬਈ ਪਹੁੰਚ ਤੋਂ ਪਹਿਲਾਂ ਕੰਗਣਾ ਰਨੌਤ ਦੇ ਪਾਲੀ ਹਿੱਲ ਸਥਿਤ ਦਫ਼ਤਰ 'ਤੇ ਬੀਏਮਸੀ ਨੇ ਨੋਟਿਸ ਚਿਪਕਾਇਆ ਹੈ । ਉਥੇ ਹੀ , ਕੰਗਣਾ ਨੇ ਟਵੀਟ ਕਰ ਕਿਹਾ ਹੈ ਕਿ ਮੇਰੇ ਇੱਥੇ ਪਹੁੰਚਣ ਤੋਂ ਪਹਿਲਾਂ ਹੀ ਮਹਾਰਾਸ਼ਟਰ ਸਰਕਾਰ ਅਤੇ ਉਨ੍ਹਾਂ ਦੇ ਗੁੰਡੇ ਮੇਰੇ ਦਫ਼ਤਰ ਪਹੁੰਚ ਗਏ ਹਨ ਅਤੇ ਉਸ ਨੂੰ ਢਾਉਣ ਦੀ ਤਿਆਰੀ ਵਿੱਚ ਲੱਗੇ ਹੋਏ ਹਨ ।