Friday, November 22, 2024
 

ਮਨੋਰੰਜਨ

ਹਾਈ ਕੋਰਟ ਪਹੁੰਚੀ ਕੰਗਨਾ ਰਨੌਤ

June 15, 2021 08:05 AM

ਮੁੰਬਈ: ਕੰਗਨਾ ਰਨੌਤ ਦਾ ਪਾਸਪੋਰਟ ਅਧਿਕਾਰੀਆਂ ਨੇ ਰੀਨਿਊ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਦਲੀਲ ਦਿੱਤੀ ਹੈ ਕਿ ਕੰਗਨਾ ਨੂੰ ਦੇਸ਼ ਧ੍ਰੋਹ ਦੇ ਕੇਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਾਰਨ ਉਸ ਦਾ ਪਾਸਪੋਰਟ ਨਵੀਨੀਕਰਨ ਨਹੀਂ ਕੀਤਾ ਜਾ ਸਕਦਾ। ਜਿਸ ਤੋਂ ਬਾਅਦ ਕੰਗਨਾ ਨੇ ਇੱਕ ਵਾਰ ਫਿਰ ਬੰਬੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ ਕਿਉਂਕਿ ਬੰਬੇ ਹਾਈ ਕੋਰਟ ਨੇ ਦੇਸ਼ ਧ੍ਰੋਹ ਦੇ ਮਾਮਲੇ ਵਿਚ ਉਸ ਨੂੰ ਗ੍ਰਿਫਤਾਰ ਨਾ ਕਰਨ ਦਾ ਆਦੇਸ਼ ਜਾਰੀ ਕੀਤਾ ਹੈ। ਇਸਦੇ ਨਾਲ ਹੀ ਉਸਦੀ ਭੈਣ ਰੰਗੋਲੀ ਵੀ ਇਸ ਕੇਸ ਵਿੱਚ ਮੁਲਜ਼ਮ ਹੈ।
ਕੰਗਨਾ ਦਾ ਪਾਸਪੋਰਟ ਸਤੰਬਰ 2021 ਵਿਚ ਖ਼ਤਮ ਹੋ ਰਿਹਾ ਹੈ। ਉਸ ਨੂੰ ਸ਼ੂਟਿੰਗ ਲਈ ਬੂਡਾਪੇਸਟ ਜਾਣਾ ਹੈ ਅਤੇ ਫਿਰ ਵੀ ਕੰਗਨਾ ਨੂੰ ਆਪਣੇ ਕੰਮ ਦੇ ਸਿਲਸਿਲੇ ਵਿਚ ਵਿਦੇਸ਼ ਯਾਤਰਾ ਕਰਨੀ ਪੈਂਦੀ ਹੈ। ਅਜਿਹੀ ਸਥਿਤੀ ਵਿੱਚ ਬਗੈਰ ਪਾਸਪੋਰਟ ਤੋਂ ਉਹ ਵੀਜ਼ਾ ਲਈ ਅਪਲਾਈ ਨਹੀਂ ਕਰ ਸਕਦੀ। ਕੰਗਨਾ ਨੇ ਅਦਾਲਤ ਨੂੰ ਕਿਹਾ ਹੈ ਕਿ ਉਸ ਨੂੰ 15 ਜੂਨ ਤੋਂ ਵਿਦੇਸ਼ ਜਾਣਾ ਹੈ, ਅਜਿਹੀ ਸਥਿਤੀ ਵਿੱਚ ਅਦਾਲਤ ਨੂੰ ਅਧਿਕਾਰੀਆਂ ਨੂੰ ਉਸ ਦਾ ਪਾਸਪੋਰਟ ਰੀਨਿਊ ਦੇ ਆਦੇਸ਼ ਦੇਣੇ ਚਾਹੀਦੇ ਹਨ।
ਕੰਗਣਾ ਖਿਲਾਫ ਸੋਸ਼ਲ ਮੀਡੀਆ 'ਚ ਨਫਰਤ ਫੈਲਾਉਣ ਦਾ ਮਾਮਲਾ ਮੁੰਬਈ ਦੀ ਇੱਕ ਅਦਾਲਤ 'ਚ ਚੱਲ ਰਿਹਾ ਹੈ। ਜਿਸ ਵਿਚ ਉਹ ਇੱਕ ਵਾਰ ਮੁੰਬਈ ਪੁਲਿਸ ਸਾਹਮਣੇ ਵੀ ਪੇਸ਼ ਹੋਈ। ਮੁੰਬਈ ਪੁਲਿਸ ਨੇ ਅਦਾਲਤ ਵਿੱਚ ਕਿਹਾ ਸੀ ਕਿ ਉਹ ਕੰਗਨਾ ਤੋਂ ਕਰੀਬ 100 ਟਵੀਟਸ ਬਾਰੇ ਪੁੱਛਣਾ ਚਾਹੁੰਦੇ ਹਨ, ਪਰ ਕੰਗਨਾ ਨਾਲ ਸਿਰਫ ਚਾਰ-ਪੰਜ ਪੋਸਟਾਂ 'ਤੇ ਹੀ ਗੱਲ ਕੀਤੀ ਜਾ ਸਕੀ। ਅਜਿਹੀ ਸਥਿਤੀ ਵਿੱਚ ਉਹ ਚਾਹੁੰਦਾ ਹੈ ਕਿ ਕੰਗਨਾ ਨੂੰ ਪੁੱਛਗਿੱਛ ਲਈ ਵਧੇਰੇ ਬੁਲਾਇਆ ਜਾਵੇ।

 

Have something to say? Post your comment

Subscribe