ਮੁੰਬਈ : ਕੰਗਣਾ ਰਣੌਤ ਦੇ ਟਵਿਟਰ ਅਕਾਊਂਟ ਨੂੰ ਮੁਅੱਤਲ ਕਰਨ ਲਈ ਮੁੰਬਈ ਹਾਈਕੋਰਟ ਵਿਚ ਇਕ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨਕਰਤਾ ਨੇ ਕਿਹਾ ਕਿ ਕੰਗਣਾ ਦੇ ਟਵਿਟਰ 'ਤੇ ਵੈਰੀਫਾਈਡ ਅਕਾਊਂਟ ਨੂੰ ਬਲਾਕ ਕੀਤਾ ਜਾਵੇ, ਕਿਉਂਕਿ ਕੰਗਣਾ ਸੋਸ਼ਲ ਮੀਡੀਆ 'ਤੇ ਨਫ਼ਰਤ ਫੈਲਾਉਣ ਦਾ ਕੰਮ ਕਰ ਰਹੀ ਹੈ।
ਇਹ ਵੀ ਪੜ੍ਹੋ : ਹਰਿਆਣੇ ਦੇ ਖੇਤੀਬਾੜੀ ਮੰਤਰੀ ਅਤੇ ਪੱਤਰਕਾਰ ਨੂੰ ਗੋਲੀ ਮਾਰਨ ਦੀ ਧਮਕੀ, ਮਾਮਲਾ ਦਰਜ
ਬਾਰ ਐਂਡ ਬਾਰ ਨਾਮ ਦੇ ਵੈਰੀਫਾਇਡ ਟਵਿਟਰ ਅਕਾਉਂਟ ਨੇ ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਟਵੀਟ ਕੀਤਾ। ਬਾਰ ਐਂਡ ਬਾਰ ਨੇ ਟਵੀਟ ਵਿਚ ਲਿਖਿਆ - 'ਕੰਗਣਾ ਰਣੌਤ ਦੇ ਟਵਿਟਰ ਅਕਾਊਂਟ, 'ਕੰਗਣਾ ਟੀਮ' ਨੂੰ ਮੁਅੱਤਲ ਕਰਣ ਲਈ ਮੁੰਬਈ ਹਾਈਕੋਰਟ ਵਿਚ ਇਕ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨ ਵਿਚ ਇਹ ਕਿਹਾ ਗਿਆ ਹੈ ਕਿ ਕੰਗਣਾ ਆਪਣੇ ਅਕਾਊਂਟ ਤੋਂ ਦੇਸ਼ ਵਿਚ ਲਗਾਤਾਰ ਨਫ਼ਰਤ ਫੈਲਾਉਂਦੀ ਹੈ ਅਤੇ ਆਪਣੇ ਟਵੀਟ ਨਾਲ ਦੇਸ਼ ਨੂੰ ਵੰਡਣ ਦਾ ਕੰਮ ਕਰ ਰਹੀ ਹੈ।' ਕੰਗਣਾ ਨੂੰ ਇਕ ਲੀਗਲ ਨੋਟਿਸ ਵੀ ਭੇਜਿਆ ਗਿਆ ਹੈ ਜਿਸ ਵਿਚ ਕੰਗਣਾ ਵੱਲੋਂ ਕਿਸਾਨ ਅੰਦੋਲਨ ਵਿਚ ਇਕ ਬਜ਼ੁਰਗ ਬੀਬੀ ਦੀ ਬੇਇੱਜ਼ਤੀ ਕਰਨ 'ਤੇ ਉਨ੍ਹਾਂ ਨੂੰ ਮਾਫ਼ੀ ਮੰਗਣ ਨੂੰ ਕਿਹਾ ਗਿਆ ਹੈ।
ਇਹ ਵੀ ਪੜ੍ਹੋ : ਅੱਜ ਫਿਰ ਹੋਵੇਗੀ ਕਿਸਾਨਾਂ ਦੀ ਕੇਂਦਰ ਨਾਲ ਗੱਲਬਾਤ
ਕੰਗਣਾ ਨੇ ਇਸ ਟਵੀਟ ਨੂੰ ਰੀਟਵੀਟ ਕਰਦੇ ਹੋਏ ਲਿਖਿਆ - 'ਮੈਂ ਹਮੇਸ਼ਾ ਅਖੰਡ ਭਾਰਤ ਦੀ ਗੱਲ ਕਰਦੀ ਹਾਂ, ਟੁਕੜੇ-ਟੁਕੜੇ ਗੈਂਗ ਨਾਲ ਲੜਾਈ ਕਰਦੀ ਹਾਂ ਅਤੇ ਮੇਰੇ 'ਤੇ ਇਹ ਦੋਸ਼ ਲੱਗ ਰਿਹਾ ਹੈ ਕਿ ਮੈਂ ਦੇਸ਼ ਨੂੰ ਵੰਡਣ ਦਾ ਕੰਮ ਕਰ ਰਹੀ ਹਾਂ। ਵਾਹ! ਕਿਆ ਬਾਤ ਹੈ, ਉਂਝ ਟਵਿਟਰ ਹੀ ਮੇਰੇ ਲਈ ਇਕ ਸਿਰਫ਼ ਪਲੇਟਫਾਰਮ ਨਹੀਂ ਹੈ ਜਿੱਥੇ ਮੈਂ ਆਪਣੀ ਗੱਲ ਰੱਖ ਸਕਦੀ ਹਾਂ। ਇਕ ਚੁਟਕੀ ਵਿਚ ਹਜ਼ਾਰਾਂ ਕੈਮਰੇ ਮੇਰੀ ਸਟੇਟਮੈਂਟ ਨੂੰ ਰਿਕਾਰਡ ਕਰਣ ਆ ਜਾਣਗੇ।'