Friday, November 22, 2024
 

ਮਨੋਰੰਜਨ

BMC ਵਲੋਂ ਹੁਣ ਕੰਗਨਾ ਰਣੌਤ ਨੂੰ ਇੱਕ ਹੋਰ ਝਟਕਾ

September 14, 2020 09:55 AM

ਨਵੀਂ ਦਿੱਲੀ  : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅਤੇ ਮਹਾਰਾਸ਼ਟਰ ਸਰਕਾਰ ਵਿਚਾਲੇ ਚੱਲ ਰਹੇ ਵਿਵਾਦ ਦੇ ਵਿਚਕਾਰ ਬੀ. ਐਮ. ਸੀ. ਨੇ ਹੁਣ ਕੰਗਨਾ ਨੂੰ ਇੱਕ ਹੋਰ ਝਟਕਾ ਦੇਣ ਦੀ ਤਿਆਰੀ ਕਰ ਲਈ ਹੈ। ਸੂਤਰਾਂ ਅਨੁਸਾਰ, BMC ਨੇ ਅਦਾਕਾਰਾ ਦੇ ਘਰ ਵਿਚ ਕਥਿਤ ਨਾਜਾਇਜ਼ ਉਸਾਰੀ ਸਬੰਧੀ ਇੱਕ ਨੋਟਿਸ ਭੇਜਿਆ ਹੈ।ਇਸ ਤੋਂ ਪਹਿਲਾਂ BMC ਨੇ ਕਾਲੀਆਣਾ ਦੇ ਪਾਲੀ ਹਿੱਲ ਵਿਖੇ ਬਣੇ ਦਫਤਰ ਵਿਚ ਗੈਰਕਾਨੂੰਨੀ ਉਸਾਰੀ ਦਾ ਹਵਾਲਾ ਦਿੰਦੇ ਹੋਏ ਜਲਦਬਾਜ਼ੀ ਵਿਚ ਬੁਲਡੋਜ਼ਰ ਚਲਾਇਆ ਸੀ। ਹੁਣ BMC ਨੇ ਕੰਗਨਾ ਦੇ ਘਰ ਨੂੰ ਨਿਸ਼ਾਨਾ ਬਣਾਇਆ ਹੈ ਤੇ ਅਦਾਕਾਰਾ ਨੂੰ ਉੱਥੇ ਨਾਜਾਇਜ਼ ਉਸਾਰੀ ਬਾਰੇ ਨੋਟਿਸ ਜਾਰੀ ਕੀਤਾ ਹੈ। ਦੱਸ ਦੇਈਏ ਕਿ ਕੰਗਨਾ ਦੇ ਘਰ ਕਥਿਤ ਤੌਰ 'ਤੇ ਗੈਰਕਨੂੰਨੀ ਉਸਾਰੀ ਦਾ ਕੇਸ ਇਸ ਸਮੇਂ ਅਦਾਲਤ ਵਿਚ ਹੈ। ਕੇਸ ਦੀ ਸੁਣਵਾਈ 25 ਸਤੰਬਰ ਨੂੰ ਹੋਣੀ ਹੈ। ਸੂਤਰਾਂ ਅਨੁਸਾਰ BMC ਨੇ ਕਿਹਾ ਹੈ ਕਿ ਕੰਗਨਾ ਦਾ ਘਰ ਉਸ ਦੇ ਦਫ਼ਤਰ ਨਾਲੋਂ ਜ਼ਿਆਦਾ BMC ਨਿਯਮਾਂ ਦੀ ਉਲੰਘਣਾ ਕਰਕੇ ਗੈਰਕਾਨੂੰਨੀ ਢੰਗ ਨਾਲ ਬਣਾਇਆ ਗਿਆ ਹੈ। ਹਾਲ ਹੀ ਵਿਚ ਵਿਵਾਦਾਂ ਵਿਚਕਾਰ BMC ਨੇ ਢੀਂਡੋਸੀ ਸਿਟੀ ਸਿਵਲ ਕੋਰਟ ਵਿਚ ਅਪੀਲ ਕੀਤੀ ਤੇ ਕੰਗਨਾ ਦੇ ਘਰ ਵਿਚ ਗੈਰਕਾਨੂੰਨੀ ਉਸਾਰੀ ਨੂੰ ਤੋੜਨ ਦੀ ਆਗਿਆ ਮੰਗੀ। ਕੰਗਨਾ ਦਾ ਘਰ ਮੁੰਬਈ ਦੇ ਖਾਰ ਖ਼ੇਤਰ ਵਿਚ ਡੀਬੀ ਬ੍ਰਿਜ ਦੀ ਇਮਾਰਤ ਦੀ ਪੰਜਵੀਂ ਮੰਜ਼ਲ ਉੱਤੇ ਹੈ।

 

Have something to say? Post your comment

Subscribe