ਅੰਦੋਲਨਕਾਰੀ ਬਜ਼ੁਰਗ ਮਹਿਲਾ ਨੂੰ ਦਾਦੀ ਬਿਲਕਿਸ ਬਾਨੋ ਕਹਿਣਾ ਪਿਆ ਮਹਿੰਗਾ
ਚੰਡੀਗੜ੍ਹ : ਕਿਸਾਨ ਅੰਦੋਲਨ 'ਚ ਸ਼ਾਮਿਲ ਹੋਈ ਪੰਜਾਬ ਦੀ ਇੱਕ ਬਜ਼ੁਰਗ ਮਹਿਲਾ ਨੂੰ ਬਾਲੀਵੁੱਡ ਅਭਿਨੇਤਰੀ ਕੰਗਨਾ ਰਨੌਤ ਵੱਲੋਂ ਸ਼ਹੀਨਬਾਗ ਵਾਲੀ ਦਾਦੀ ਬਿਲਕਿਸ ਬਾਨੋ ਕਹਿਣ ਦਾ ਨੋਟਿਸ ਲੈਂਦੇ ਹੋਏ ਜ਼ੀਰਕਪੁਰ ਦੇ ਵਕੀਲ ਨੇ ਕਾਨੂੰਨੀ ਨੋਟਿਸ ਭੇਜਿਆ ਹੈ। ਬਜ਼ੁਰਗ ਮਹਿਲਾ 'ਤੇ ਗਲਤ ਟਵੀਟ ਕਰਨ ਲਈ ਕੰਗਨਾ ਰਨੌਤ ਨੂੰ ਮੁਆਫੀ ਮੰਗਣ ਲਈ ਕਿਹਾ ਹੈ। ਕਿਸਾਨ ਅੰਦੋਲਨ 'ਚ ਸ਼ਾਮਿਲ ਹੋਈ ਪੰਜਾਬ ਦੀ ਬਜ਼ੁਰਗ ਮਹਿਲਾ ਨੂੰ ਕੰਗਣਾ ਰਨੌਤ ਨੇ ਟਵੀਟਰ 'ਤੇ ਸੀਏਏ ਪ੍ਰੋਟੈਸਟ 'ਚ ਸ਼ਾਮਿਲ ਰਹਿਣ ਵਾਲੀ ਸ਼ਹੀਨਬਾਗ ਵਾਲੀ ਦਾਦੀ ਬਿਲਕਿਸ ਦੱਸਿਆ ਸੀ। ਹਾਲਾਂਕਿ ਸੱਚ ਜਾਣਨ ਤੋਂ ਬਾਅਦ ਕੰਗਨਾ ਨੇ ਆਪਣੇ ਇਸ ਟਵੀਟ ਨੂੰ ਡਿਲੀਟ ਵੀ ਕਰ ਦਿੱਤਾ ਪਰ ਉਦੋਂ ਤੱਕ ਕਾਫੀ ਲੋਕਾਂ ਨੇ ਉਸ ਟਵੀਟ ਨੂੰ ਪੜ ਲਿਆ 'ਤੇ ਕੰਗਨਾ 'ਤੇ ਲਾਹਨਤਾਂ ਪਾਉਂਦੇ ਹੋਏ ਜੰਮ ਕੇ ਨਿਸ਼ਾਨੇ 'ਤੇ ਲਿਆ ਸੀ।